The Khalas Tv Blog Punjab ‘ਮਜੀਠੀਆ ,ਵੜਿੰਗ ਪੰਜਾਬੀ ਵਿੱਚੋਂ 45% ਹਾਸਲ ਕਰਕੇ ਵਿਖਾਉਣ’ ! ‘ਵੜਿੰਗ ਦੀ ‘ਬਾਡੀ’ ਦੀ ਹੋਵੇਗੀ ਜਾਂਚ’ !
Punjab

‘ਮਜੀਠੀਆ ,ਵੜਿੰਗ ਪੰਜਾਬੀ ਵਿੱਚੋਂ 45% ਹਾਸਲ ਕਰਕੇ ਵਿਖਾਉਣ’ ! ‘ਵੜਿੰਗ ਦੀ ‘ਬਾਡੀ’ ਦੀ ਹੋਵੇਗੀ ਜਾਂਚ’ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਪਰ ਉਨ੍ਹਾਂ ਦੇ ਨਿਸ਼ਾਨ ‘ਤੇ ਵਿਰੋਧੀ ਧਿਰ ਦੇ ਆਗੂ ਰਹੇ । ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ,ਰਾਜਾ ਵੜਿੰਗ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਨ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ । ਸੀ ਐੱਮ ਮਾਨ ਨੇ ਕਿਹਾ ਕੁਝ ਲੋਕਾਂ ਨੂੰ ਸਿਰਫ਼ ਨੁਕਸ ਕੱਢਣ ਦੀ ਆਦਤ ਹੁੰਦੀ ਹੈ । ਮੈਨੂੰ ਮੈਸੇਜ ਆਇਆ ਕਿ ਭਗਵੰਤ ਮਾਨ ਪੰਜਾਬ ਨਾਲ ਗ਼ੱਦਾਰੀ ਕਰ ਰਿਹਾ ਹੈ । ਹਰਿਆਣਾ ਅਤੇ ਰਾਜਸਥਾਨ ਤੋਂ ਪੁਲਿਸ ਵਿੱਚ ਭਰਤੀਆਂ ਕੀਤੀਆਂ ਜਾਂਦੀਆਂ ਹਨ । ਸਾਡੇ ਮੁਲਕ ਦਾ ਕਾਨੂੰਨ ਹੈ ਕਿ ਕੋਈ ਵੀ ਪੇਪਰ ਦੇ ਸਕਦਾ ਹੈ ਪਰ ਸੂਬੇ ਦੀ ਭਾਸ਼ਾ ਦਾ ਪੇਪਰ ਦੇਣਾ ਜ਼ਰੂਰੀ ਹੈ । ਅਸੀਂ ਪੰਜਾਬੀ ਦੀ ਭਾਸ਼ਾ ਦਾ ਪੇਪਰ ਲੈ ਕੇ ਮੈਰਿਟ ‘ਤੇ ਭਰਤੀਆਂ ਕੀਤੀਆਂ ਹਨ। 560 ਸਬ ਇੰਸਪੈਕਟਰਾਂ ਵਿੱਚੋਂ 95 ਫ਼ੀਸਦੀ ਪੰਜਾਬੀ ਹਨ । । 31 ਹਰਿਆਣਾ ਅਤੇ 4 ਰਾਜਸਥਾਨ ਦੇ ਹਨ ਪਰ ਉਹ ਵੀ ਪੰਜਾਬੀ ਪਰਿਵਾਰ ਹਨ। ਜਿਨ੍ਹਾਂ ਨੇ 10ਵੀਂ ਵਿੱਚ ਪੰਜਾਬੀ ਨੂੰ ਵਿਸ਼ਾ ਚੁਣਿਆ ਸੀ ਅਤੇ ਹੁਣ ਪੇਪਰ ਕਲੀਅਰ ਕੀਤਾ । ਸਾਡੇ ਸੂਬੇ ਦਾ ਨਿਯਮ ਹੈ ਜੇਕਰ ਤੁਸੀਂ ਪੰਜਾਬ ਵਿੱਚ ਨੌਕਰੀ ਕਰਨੀ ਹੈ ਤਾਂ ਤੁਸੀਂ ਪੰਜਾਬੀ ਨਹੀਂ ਪੜ੍ਹੀ ਤਾਂ ਤੁਹਾਨੂੰ 50 ਫ਼ੀਸਦੀ ਨਾਲ ਪੰਜਾਬੀ ਦਾ ਪੇਪਰ ਕਲੀਅਰ ਕਰਨਾ ਹੋਵੇਗਾ। ਮਾਨ ਨੇ ਕਿਹਾ ਜਿਹੜੇ ਪੰਜਾਬ ਤੋਂ ਬਾਹਰ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ ਉਹ ਵੀ ਪੰਜਾਬੀ ਹਨ ਪਰਮਾਨੈਂਟ ਪਤਾ ਹਰਿਆਣਾ ਦਾ ਹੋ ਸਕਦਾ ਹੈ ਪਰ ਪਰਿਵਾਰ ਰਹਿੰਦੇ ਪੰਜਾਬ ਵਿੱਚ ਹੀ ਹਨ । ਸੀ ਐੱਮ ਮਾਨ ਨੇ ਸਵਾਲ ਕੀਤਾ ਕਿ ਜਦੋਂ ਵਿਦੇਸ਼ ਵਿੱਚ ਪੰਜਾਬੀਆਂ ਨੂੰ ਨੌਕਰੀ ਮਿਲ ਦੀ ਹੈ ਤਾਂ ਅਸੀਂ ਖ਼ੁਸ਼ ਹੁੰਦੇ ਹਾਂ ਜੇਕਰ ਪੰਜਾਬ ਤੋਂ ਬਾਹਰ ਪੰਜਾਬੀ ਨੂੰ ਨੌਕਰੀ ਮਿਲ ਦੀ ਹੈ ਤਾਂ ਤੁਸੀਂ ਖ਼ੁਸ਼ ਕਿਉਂ ਨਹੀਂ ਹੁੰਦੇ ।

ਮਜੀਠੀਆ ਤੇ ਵੜਿੰਗ ਨੂੰ ਚੁਨੌਤੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਤੰਜ ਕੱਸ ਦੇ ਹੋਏ ਕਿਹਾ ਮੈਂ ਪੰਜਾਬ ਅਤੇ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦਾ ਹਾਂ ਇਸ ਦੇ ਲਈ ਮੈਨੂੰ ਕਿਸੇ ‘ਐਰੇ ਗੈਰੇ ਨੱਥੂ ਖਹਿਰੇ’ ਤੋਂ NOC ਲੈਣ ਦੀ ਜ਼ਰੂਰਤ ਨਹੀਂ ਹੈ । ਮਾਨ ਦਾ ਇਸ਼ਾਰਾ ਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾ ਵੜਿੰਗ, ਬਿਕਰਮ ਸਿੰਘ ਮਜੀਠੀਆ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਮੈਂ ਸ਼ਰਤ ਲਗਾਉਂਦਾ ਹਾਂ ਕਿ ਇਹ ਦੋਵੇਂ ਆਗੂ ਪੰਜਾਬੀ ਦਾ ਪੇਪਰ 50 ਫ਼ੀਸਦੀ ਛੱਡੋ 45 ਫ਼ੀਸਦੀ ਨਾਲ ਪਾਸ ਕਰਕੇ ਵਿਖਾਉਣ ਮੈਂ ਇਨ੍ਹਾਂ ਨੂੰ ਮਹੀਨੇ ਦਾ ਸਮਾਂ ਦਿੰਦਾ ਹਾਂ। ਮੈਂ ਜਾਣਦਾ ਇਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਨਾਲ ਗ਼ੱਦਾਰੀ ਕੀਤੀ ਅਤੇ ਜੱਲਿਆਂਵਾਲਾ ਬਾਗ਼ ਦੇ ਕਾਤਲਾਂ ਨੂੰ ਡਿਨਰ ਕਰਵਾਉਂਦੇ ਰਹੇ । ਮਾਨ ਦਾ ਇਹ ਇਸ਼ਾਰਾ ਬਿਕਰਮ ਸਿੰਘ ਮਜੀਠੀਆ ਵੱਲ ਸੀ ।

‘ਮੈਂ ਸਲਫਾਸ ਦੀ ਗੋਲੀ ਨੂੰ ਚੁਣਾਂਗਾ’

 

ਸੀ ਐੱਮ ਨੇ ਚੁਨੌਤੀ ਦਿੱਤੀ ਕਿ ਮੇਰੇ ਖ਼ਿਲਾਫ਼ ਕੋਈ ਸ਼ਖ਼ਸ 1 ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਸਾਬਤ ਨਹੀਂ ਕਰ ਸਕਦਾ ਹੈ। ਜੇਕਰ ਮੇਰੇ ਸਾਹਮਣੇ ਕੋਈ 1 ਰੁਪਇਆ ਰੱਖ ਦੇਵੇ ਅਤੇ ਦੂਜੇ ਪਾਸੇ ਸਲਫਾਸ ਦੀ ਗੋਲੀ ਤਾਂ ਮੈਂ ਤਾਂ ਸਲਫਾਸ ਦੀ ਗੋਲੀ ਵੱਲ ਜਾਵਾਂਗਾ,ਪਰ ਰੁਪਏ ਨਹੀਂ ਖਾਵਾਂਗਾ ।

ਰਾਜਾ ਵੜਿੰਗ ਦੇ ਇਸ ਮਾਮਲੇ ਦੀ ਜਾਂਚ ਹੋਵੇਗੀ

ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਘੇਰਿਆ ਉਨ੍ਹਾਂ ਕਿਹਾ ਵੜਿੰਗ ਕਹਿੰਦੇ ਹਨ ਕਿ ਰਾਜਸਥਾਨ ਦੇ ਬੰਦਿਆਂ ਨੂੰ ਭਰਤੀ ਕੀਤਾ ਮੈਂ ਕਿਹਾ ਤੂੰ ਤਾਂ ਨਾ ਹੀ ਗੱਲ ਕਰ । ਪੰਜਾਬ ਦੀਆਂ ਬੱਸਾਂ ‘ਤੇ ਰਾਜਸਥਾਨ ਦੀਆਂ ਬਾਡੀਆਂ ਲਗਾਇਆ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ । ਸਾਰੀ ਦੁਨੀਆ ਸਾਡੇ ਕੋਲ ਬਾਡੀ ਲਗਵਾਉਣ ਆਉਂਦੀ ਹੈ ਸਾਡੀ ਬੱਸਾਂ ਰਾਜਸਥਾਨ ਗਈਆਂ ਸਨ । ਜਦੋਂ ਮੇਰੇ ਕੋਲ ਫਾਈਲਾਂ ਆਉਂਦੀਆਂ ਹਨ ਤਾਂ ਵੇਖ ਕੇ ਸ਼ਾਬਾਸ਼ੀ ਦੇਣੀ ਬਣ ਦੀ ਹੈ ਕਿਵੇਂ ਤੁਸੀਂ ਲੁੱਟਣ ਦਾ ਤਰੀਕਾ ਲੱਭ ਲੈਂਦੇ ਹੋ । ਕੋਈ ਨਹੀਂ ਬਖ਼ਸ਼ਿਆ ਜਾਵੇਗਾ।

‘ਮਨਪ੍ਰੀਤ ਨੂੰ ਮੈਂ ਅਖ਼ਬਾਰ ਤੋਂ ਪੜ੍ਹ ਕੇ ਖ਼ਬਰਾਂ ਸੁਣਾਉਂਦਾ ਸੀ’

ਫਿਰ ਮਾਨ ਦਾ ਅਗਲਾ ਨਿਸ਼ਾਨ ਸੀ ਮਨਪ੍ਰੀਤ ਬਾਦਲ,ਉਨ੍ਹਾਂ ਕਿਹਾ ਖ਼ਾਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਜੀ ਨੂੰ ਮੈਂ ਹੀ ਪੰਜਾਬੀ ਦੀ ਅਖ਼ਬਾਰ ਪੜ੍ਹ ਕੇ ਸੁਣਾਉਂਦਾ ਰਿਹਾ ਹਾਂ ਇਨ੍ਹਾਂ ਨੂੰ ਆਉਂਦੀ ਹੀ ਨਹੀਂ ਸੀ । ਕਿਉਂਕਿ ਸਨਾਵਰ ਨਾ ਹੀ ਧੁਨ ਵਿੱਚ ਪੰਜਾਬੀ ਵਿਸ਼ਾ ਸੀ ।ਦੱਸੋ ਇਹ ਮੈਨੂੰ ਪੰਜਾਬੀ ਨਾਲ ਪਿਆਰ ਕਰਨਾ ਸਿਖਾਉਣਗੇ । ਮਾਨ ਨੇ ਕਿਹਾ ਘੱਟ ਜਾਣਕਾਰੀ ਖ਼ਤਰਨਾਕ ਹੁੰਦੀ ਹੈ। ਆਂਧਰਾ ਦੇ ਇੱਕ ਸਿਆਸਤਦਾਨ ਨੇ ਪ੍ਰਾਈਵੇਟ ਸੁਰੱਖਿਆ ਗਾਰਡ ਰੱਖਿਆ ਸੀ ਉਸ ਨੇ ਪੱਗ ਬੰਨੀ ਸੀ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੇ ਆਂਧਰਾ ਦੇ ਮੰਤਰੀ ਨੂੰ ਸੁਰੱਖਿਆ ਦਿੱਤੀ । ਬਾਅਦ ਵਿੱਚ ਪਤਾ ਚੱਲਿਆ ਕਿ ਉਹ ਤਾਂ ਪ੍ਰਾਈਵੇਟ ਸੁਰੱਖਿਆ ਗਾਰਡ ਸੀ । ਮੇਰੇ ‘ਤੇ ਨੁਕਸ ਕੱਢਣ ਤੋਂ ਪਹਿਲਾਂ ਚੈੱਕ ਤਾਂ ਕਰ ਲਿਆ ਕਰੋ ।

ਮਾਨ ਨੇ ਸੁਣਾਈ ਕੁੱਤੇ ਦੀ ਕਹਾਣੀ

ਵਿਰੋਧੀਆਂ ਨੇ ਕੁਝ ਮਹੀਨੇ ਪਹਿਲਾਂ ਦਾਅਵਾ ਕਰ ਦਿੱਤਾ ਕਿ ਪੰਜਾਬ ਵਿੱਚ G20 ਨਹੀਂ ਹੋ ਰਿਹਾ ਹੈ । ਜਦੋਂ ਗ਼ਲਤ ਨਿਕਲਿਆ ਤਾਂ ਕਹਿੰਦੇ ਹਨ ਸਾਨੂੰ ਤਾਂ ਖ਼ਬਰ ਮਿਲੀ ਸੀ । ਪਟਵਾਰੀਆਂ ਨੂੰ ਭਰਤੀ ਕੀਤਾ ਹੈ ਇੱਕ ਵੀ ਦੱਸੇ ਸਿਫ਼ਾਰਿਸ਼ ਨਾਲ ਭਰਤੀ ਹੋਇਆ ਹੈ। ਕੁਝ ਬੰਦਿਆਂ ਨੂੰ ਨੁਕਸ ਕੱਢਣ ਦੀ ਆਦਤ ਹੁੰਦੀ ਹੈ । ਫਿਰ ਮਾਨ ਤੰਜ ਕੱਸ ਦੇ ਹੋਏ ਇੱਕ ਕੁੱਤੇ ਦੀ ਕਹਾਣੀ ਸੁਣਾਈ। ਉਨ੍ਹਾਂ ਇੱਕ ਸ਼ਖ਼ਸ ਸੀ ਜਿਸ ਨੂੰ ਨੁਕਸ ਕੱਢਣ ਦੀ ਆਦਤ ਹੁੰਦੀ ਹੈ ਉਨ੍ਹਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ । ਨੁਕਸ ਕੱਢਣ ਵਾਲੇ ਨੂੰ ਬੁਲਾ ਲਿਆ ਦੱਸ ਤੂੰ ਹੁਣ ਇਸ ਵਿੱਚ ਕੀ ਨੁਕਸ ਕੱਢ ਸਕਦਾ ਹੈ । ਤਾਂ ਨੁਕਸ ਕੱਢਣ ਵਾਲੇ ਕਿਹਾ ਮੈਂ ਵੇਖ ਲਿਆ ਹੈ ਕਿ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਹੈ।

ਸੜਕ ਸੁਰੱਖਿਆ ਦੇ ਲਈ SSF ਦਾ ਗਠਨ

ਸੀ ਐੱਮ ਮਾਨ ਨੇ ਕਿਹਾ ਅਸੀਂ SSF ਯਾਨੀ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ । ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੋਵੇਗਾ ਜਿਸ ਕੋਲ ਆਪਣੀ ਸੜਕ ਸੁਰੱਖਿਆ ਦੇ ਲਈ ਪਹਿਲੀ ਪੁਲਿਸ ਹੋਵੇਗੀ । ਗੱਡੀਆਂ ਉਹ ਹੋਣਗੀਆਂ ਜਿਹੜੀਆਂ ਦੁਬਈ ਵਿੱਚ ਹੁੰਦਿਆਂ ਹਨ । 2019 ਵਿੱਚ ਮੈਂ ਲੋਕ-ਸਭਾ ਵਿੱਚ ਕਿਹਾ ਸੀ ਪੰਜਾਬ ਵਿੱਚ 14 ਬੰਦੇ ਇੱਕ ਦਿਨ ਵਿੱਚ ਸੜਕ ਦੁਰਘਟਨਾ ਵਿੱਚ ਮਰਦੇ ਹਨ । ਪੰਜਾਬ ਸੜਕ ਦੁਰਘਟਨਾ ਵਿੱਚ ਨੰਬਰ 1 ‘ਤੇ ਸੀ । SSF ਦੇ ਨਾਲ ਅੱਧੀਆਂ ਦੁਰਘਟਨਾਵਾਂ ਵੀ ਬਚਾ ਲਈਆਂ ਤਾਂ ਕਈ ਘਰਾਂ ਦੇ ਪਰਿਵਾਰ ਬਰਬਾਦ ਹੋਣ ਤੋਂ ਬਚ ਜਾਣਗੇ । ਹਰ 30 ਕਿੱਲੋਮੀਟਰ ਦੇ ਦਾਇਰੇ ਵਿੱਚ ਤੁਹਾਡੀ SSF ਦੀ ਗੱਡੀ ਅਤੇ ਨਵੀਂ ਵਰਦੀ ਵਿੱਚ ਪੁਲਿਸ ਤੁਹਾਨੂੰ ਮਿਲੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਅੱਜ ਤੱਕ ਕੁੱਲ ਮਿਲਾਕੇ 35847 ਨੌਕਰੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਚੁੱਕਿਆਂ ਹਨ,ਇਹ ਅੰਕੜਾ ਸਿਰਫ਼ ਡੇਢ ਸਾਲ ਦਾ ਹੈ । ਸੀ ਐੱਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ UPSC ਦੇ 8 ਸੈਂਟਰ ਖੋਲ੍ਹ ਰਹੇ ਹਾਂ ਪੜ੍ਹ ਲਿਖ ਕੇ ਡੀ ਸੀ ਬਣੋ ਪਹਿਲਾਂ ਅਸੀਂ ਮਜ਼ਦੂਰ ਬਣਨ ਤੱਕ ਦੀ ਹੀ ਸਿੱਖਿਆ ਦਿੰਦੇ ਸਨ ।

Exit mobile version