The Khalas Tv Blog Punjab ਗਿੱਦੜਬਾਹਾ ਤੋਂ CM ਮਾਨ ਨੇ ਡਿੰਪੀ ਦੇ ਖਿਲਾਫ ਸੁਖਬੀਰ ਨੂੰ ਚੋਣ ਲੜਨ ਦੀ ਚੁਣੌਤੀ! ਵੜਿੰਗ ਨੇ ਕਿਹਾ ਮੈਂ ਦਿਲਚਸਪ ਬਣਾਵਾਗਾ ਚੋਣ ਦਿਲਚਸਪ
Punjab

ਗਿੱਦੜਬਾਹਾ ਤੋਂ CM ਮਾਨ ਨੇ ਡਿੰਪੀ ਦੇ ਖਿਲਾਫ ਸੁਖਬੀਰ ਨੂੰ ਚੋਣ ਲੜਨ ਦੀ ਚੁਣੌਤੀ! ਵੜਿੰਗ ਨੇ ਕਿਹਾ ਮੈਂ ਦਿਲਚਸਪ ਬਣਾਵਾਗਾ ਚੋਣ ਦਿਲਚਸਪ

ਬਿਉਰੋ ਰਿਪੋਰਟ – ਗਿੱਦੜਬਾਹਾ ਦੀ ਜ਼ਿਮਨੀ ਚੋਣ ਦੀ ਲੜਾਈ ਦਿਲਚਸਪ ਹੋਣ ਜਾ ਰਹੀ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਸੀਐੱਮ ਮਾਨ ਨੇ ਡਿੰਪੀ ਢਿੱਲੋਂ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ ਦੇ ਸੰਕੇਤ ਦਿੰਦੇ ਹੋਏ ਟਿਕਟ ਪੱਕਾ ਕਰ ਦਿੱਤਾ ਹੈ। ਉਧਰ ਸੁਖਬੀਰ ਸਿੰਘ ਬਾਦਲ ਨੂੰ ਵੀ ਸੀਐੱਮ ਮਾਨ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਮੈਦਾਨ ਵਿੱਚ ਉਤਰਨ ਦੀ ਚੁਣੌਤੀ ਦਿੱਤੀ ਹੈ। ਉਧਰ ਰਾਜਾ ਵੜਿੰਗ ਨੇ ਵੀ ਵੱਡਾ ਦਾਅਵਾ ਪੇਸ਼ ਕਰ ਦਿੱਤਾ ਹੈ।

ਵੜਿੰਗ ਨੇ ਕਿਹਾ ਗਿੱਦੜਬਾਹਾ ਵਿੱਚ ਜੇਕਰ ਸੁਖਬੀਰ ਬਾਦਲ ਆਪ ਮੈਦਾਨ ਵਿੱਚ ਉਤਰੇ ਤਾਂ ਮੁਕਾਬਲਾ ਦਿਲਚਸਪ ਹੋਵੇਗਾ, ਉਨ੍ਹਾਂ ਦਾ ਪਰਿਵਾਰ ਵੀ ਮੈਦਾਨ ਵਿੱਚ ਜ਼ਰੂਰ ਉਤਰੇਗਾ। ਸਾਫ ਹੈ ਵੜਿੰਗ ਨੇ ਆਪਣੀ ਪਤਨੀ ਦਾ ਬਿਨਾਂ ਨਾਂ ਲਏ ਮੈਦਾਨ ਵਿੱਚ ਉਤਰਨ ਦਾਅਵਾ ਪੇਸ਼ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਪਤਨੀ ਅੰਮ੍ਰਿਤਾ ਵੜਿੰਗ ਹਲਕੇ ਵਿੱਚ ਕਾਫੀ ਐਕਟਿਵ ਹੈ। ਵੜਿੰਗ 2012 ਤੋਂ ਲਗਾਤਾਰ 2022 ਤੱਕ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ –  ਜਲੰਧਰ ਵਿੱਚ ਜ਼ਬਰਦਸਤ ਐਨਕਾਉਂਟਰ! ਇੱਕ ਗੈਂਗਸਟਰ ਨੂੰ ਲੱਗੀ ਗੋਲੀ

 

Exit mobile version