The Khalas Tv Blog Punjab ‘ਮਾਨ ਸਾਬ੍ਹ ਮੁਆਫੀ ਤਾਂ ਤੁਹਾਨੂੰ ਮੰਗਣੀ ਪਏਗੀ’ !
Punjab

‘ਮਾਨ ਸਾਬ੍ਹ ਮੁਆਫੀ ਤਾਂ ਤੁਹਾਨੂੰ ਮੰਗਣੀ ਪਏਗੀ’ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਦੀ ਮਾਣਹਾਨੀ ਦੀ ਕਾਨੂੰਨੀ ਚੁਣੌਤੀ ਕਬੂਲ ‘ਤੇ ਬਾਅਦ ਹੁਣ ਅਕਾਲੀ ਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ । ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਮਾਨ ਸਾਬ੍ਹ ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਮੈਂ ਮੁਆਫੀ ਨਹੀਂ ਮੰਗਣੀ ਹੈ,ਪਰ ਉਸ ਨੇ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗੀ। ਤੁਸੀਂ ਭਾਵੇ 2 ਦਿਨਾਂ ਨੂੰ ਮੁਆਫੀ ਮੰਗੋ ਭਾਵੇਂ 2 ਸਾਲਾਂ ਨੂੰ, ਮੁਆਫੀ ਤਾਂ ਤੁਹਾਨੂੰ ਮੰਗਣੀ ਹੀ ਪਏਗੀ। ਤੁਸੀਂ ਸਟੇਜ ‘ਤੇ ਚੜ ਕੇ ਕਿਰਦਾਰਾਂ ਖਿਲਾਫ ਬਿਆਨ ਦਿੰਦੇ ਹੋ ਤੁਹਾਨੂੰ ਕਿਸੇ ਗੱਲ ਤੋਂ ਭੱਜਣ ਨਹੀਂ ਦੇਣਾ ਹੈ ।

ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਚੁਣੌਤੀ ਦਿੰਦੇ ਹੋਏ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਇਲਜ਼ਾਮ ਲਗਾਇਆ ਸੀ ਕਿ ਸਾਡੇ ਕੋਲ ਬਲਸਾਰਾ ਫਾਰਮ ਹਾਊਸ ਤੋਂ ਕੱਢੀ ਨਹਿਰ ਦਾ ਨੋਟਿਫਿਕੇਸ਼ਨ ਹੈ ਅਸੀਂ ਪੁੱਛ-ਪੁੱਛ ਕੇ ਥੱਕ ਗਏ ਪਰ ਉਨ੍ਹਾਂ ਨੇ ਸਾਨੂੰ ਨਹੀਂ ਦਿੱਤਾ ਹੈ ।

ਮੁੱਖ ਬੁਲਾਰੇ ਕਲੇਰ ਨੇ ਕਿਹਾ ਮੁੱਖ ਮੰਤਰੀ ਮਾਨ ਨੇ ਕਬੂਲ ਲਿਆ ਹੈ ਕਿ ਉਨ੍ਹਾਂ ਦੇ ਆਉਣ ਨਾਲ ਪੰਜਾਬ ਨੂੰ ਹਾਣੀ ਹੋਈ ਹੈ। ਉਨ੍ਹਾਂ ਨੇ ਆਪ ਕਿਹਾ ਮੇਰੇ ਨਾਂ ਮਾਨ ਨਾਲ ਹਾਣੀ ਹੋਈ ਹੈ। ਸੀਐੱਮ ਮਾਨ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਅਸਲ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮਾਣਹਾਨੀ ਨਹੀਂ ਬਲਕਿ ਭਗਵੰਤ ਮਾਨ ਤੋਂ ਹਾਨੀ ਹੋਈ ਹੈ। ਅਰਸ਼ਦੀਪ ਕਲੇਰ ਨੇ ਕਿਹਾ ਇਸ ਤੋਂ ਵੱਡੀ ਪੰਜਾਬ ਦੀ ਹਾਨੀ ਦੀ ਹੋ ਸਕਦੀ ਹੈ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਮਾ ਹੁਸ਼ਿਆਰਪੁਰ ਸਟੇਜ ਤੇ ਰਾਘਵ ਚੱਢਾ ਦੇ ਪੈਰਾ ਨੂੰ ਹੱਥ ਲਾ ਰਹੇ ਸਨ । ਅਕਾਲੀ ਦਲ ਆਗੂ ਕਲੇਰ ਨੇ ਕਿਹਾ ਰਾਘਵ ਚੱਢਾ ਨਾ ਅਹੁਦੇ ਅਤੇ ਨਾ ਹੀ ਉਮਰ ਵਿੱਚ ਜਿੰਮਾ ਤੋਂ ਵੱਡਾ ਹੈ । ਸਿਰਫ਼ ਕੇਜਰੀਵਾਲ ਦਾ ਖਾਸ ਹੋਣ ਦੀ ਵਜ੍ਹਾ ਕਰਕੇ ਉਹ ਰਾਘਵ ਚੱਢਾ ਦੇ ਪੈਰਾ ਨੂੰ ਹੱਥ ਲਾ ਰਿਹਾ ਸੀ ।

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਤੁਸੀਂ ਕਹਿ ਰਹੇ ਹੋ ਅਸੀਂ ਵੀਡੀਓ ਜਾਰੀ ਕਰ ਰਹੇ ਹਾਂ ਯਾਨੀ ਤੁਸੀਂ ਵੇਖ ਲਈ ਹੈ ਵੀਡੀਓ,ਪਰ ਤੁਸੀਂ ਕਾਰਵਾਈ ਕਿਵੇਂ ਕਰੋਗੇ ਤੁਹਾਡਾ ਦਾ ਹਰ ਦੂਜਾ ਆਗੂ ਅਜਿਹੇ ਮਾਮਲਿਆਂ ਵਿੱਚ ਫਸਿਆ ਹੋਇਆ ਹੈ। ਹੁਸ਼ਿਆਰਪੁਰ ਦੀ ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਦਾ ਬਿਨਾਂ ਨਾ ਲਏ ਕਿਹਾ ਸੀ ਕਿ ਤੁਸੀਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਟਵੀਟ ਕਰਦੇ ਕਹਿੰਦੇ ਹੋ ਅਸੀਂ ਕੱਲ ਇੱਕ ਵੀਡੀਓ ਸ਼ੇਅਰ ਕਰਾਂਗੇ । ਤੁਸੀਂ ਸਾਡੇ ਲੋਕਾਂ ਦੀ ਵੀਡੀਓ ਜਾਰੀ ਕਰਨ ਦੀ ਗੱਲ ਕਰਦੇ ਹੋ ਤੁਸੀਂ ਪਹਿਲਾਂ ਆਪਣੇ ਵਾਲਿਆਂ ਨੂੰ ਵੇਖ ਲਿਉ । ਇੱਕ ਦਾ ਨਾਂ ਸੁੱਚਾ ਅਤੇ ਦੂਜੇ ਦਾ ਨਾਂ ਸ਼ੇਰ ਹੈ,ਉਹ ਤੁਹਾਨੂੰ ਯਾਦ ਨਹੀਂ ਹੈ ।

Exit mobile version