The Khalas Tv Blog Punjab ਮਾਨ ਸਰਕਾਰ ਨੇ ਡੇਢ ਸਾਲ ‘ਚ ਤੀਜਾ AG ਬਦਲਿਆ ! ਗੁਰਮਿੰਦਰ ਸਿੰਘ ਗੈਰੀ ਬਣੇ ਨਵੇਂ ਐਡਵੋਕੇਟ ਜਨਰਲ !
Punjab

ਮਾਨ ਸਰਕਾਰ ਨੇ ਡੇਢ ਸਾਲ ‘ਚ ਤੀਜਾ AG ਬਦਲਿਆ ! ਗੁਰਮਿੰਦਰ ਸਿੰਘ ਗੈਰੀ ਬਣੇ ਨਵੇਂ ਐਡਵੋਕੇਟ ਜਨਰਲ !

ਬਿਉਰੋ ਰਿਪੋਰਟ : ਮਾਨ ਸਰਕਾਰ ਨੇ ਡੇਢ ਸਾਲ ਅੰਦਰ ਤੀਜਾ ਐਡਵੋਕੇਟ ਜਨਰਲ ਬਦਲ ਦਿੱਤਾ ਹੈ । ਵਿਨੋਦ ਘਈ ਦੇ AG ਅਹੁਦੇ ਤੋਂ ਅਸਤੀਫੇ ਤੋਂ ਬਾਅਦ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਨੂੰ ਪੰਜਾਬ ਦਾ ਨਵਾਂ AG ਨਿਯੁਕਤ ਕੀਤਾ ਗਿਆ ਹੈ । ਗੁਰਮਿੰਦਰ ਸਿੰਘ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ ਵਿੱਚ 1989 ਵਿੱਚ ਸ਼ਾਮਲ ਹੋਏ ਸਨ । ਉਨ੍ਹਾਂ ਨੂੰ 2014 ਵਿੱਚ ਸੀਨੀਅਰ ਐਡਵੋਕੇਟ ਜਨਰਲ ਦਾ ਦਰਜਾ ਮਿਲਿਆ ਸੀ । ਉਹ ਹਰਿਆਣਾ ਵਿੱਚ ਐਡੀਸ਼ਨਲ ਡਿਸਟ੍ਰਿਕ ਐਂਡ ਸੈਸ਼ਨ ਜੱਜ ਪਰਮੋਸ਼ਨ ਮਾਮਲੇ ਵਿੱਚ ਵਕੀਲ ਹਨ। ਉਹ ਇਸ ਮਾਮਲੇ ਵਿੱਚ ਜੱਜਾਂ ਦੇ ਵੱਲੋਂ ਪੈਰਵੀ ਕਰ ਰਹੇ ਹਨ।

CM ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਗੁਰਮਿੰਦਰ ਸਿੰਘ ਨੂੰ ਨਵਾਂ ਐਡਵੋਕੇਟ ਜਨਰਲ ਬਣਨ ‘ਤੇ ਮੁਬਾਰਕ ਦਿੱਤੀ । ਗੁਰਮਿੰਦਰ ਸਿੰਘ ਨੇ ਆਪਣਾ ਕਾਰਜਕਾਲ ਸੰਭਾਲ ਲਿਆ ਹੈ । ਉਹ ਆਪਣੀ ਟੀਮ ਦੇ ਨਾਲ ਐਡਵੋਕੇਟ ਜਨਰਲ ਦੇ ਦਫਤਰ ਪਹੁੰਚੇ ਹਨ । ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਵਿਨੋਦ ਘਈ ਨੇ ਨਿੱਜੀ ਕਾਰਨਾਂ ਦਾ ਹਵਾਲਾਂ ਦਿੰਦੇ ਹੋਏ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਸੀ । ਜਿਸ ਨੂੰ ਵੀਰਵਾਰ ਕੈਬਨਿਟ ਮੀਟਿੰਗ ਦੌਰਾਨ ਮਨਜ਼ੂਰ ਕਰ ਲਿਆ ਗਿਆ ਹੈ । ਜਿਸ ਦੇ ਬਾਅਦ ਐਡਵੋਕੇਟ ਗੈਰੀ ਨੂੰ ਨਵਾਂ AG ਨਿਯੁਕਤ ਕੀਤਾ ਗਿਆ।

ਹਾਲ ਹੀ ਵਿੱਚ ਮਾਨ ਸਰਕਾਰ ਨੂੰ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ ਸੀ । ਇਹ ਮਾਮਲ ਜਦੋਂ ਹਾਈਕੋਰਟ ਵਿੱਚ ਗਿਆ ਤਾਂ ਮਾਨ ਸਰਕਾਰ ਨੂੰ ਪਿੱਛੇ ਹੱਟਣਾ ਪਿਆ। ਇਸ ਤੋਂ ਬਾਅਦ ਹੀ ਵਿਨੋਦ ਗਈ ਦੇ ਜਾਣ ਦੀ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ । ਹੋਰ ਕਈ ਮਾਮਲਿਆਂ ਵਿੱਚ ਵੀ ਸਰਕਾਰ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਸੀ । ਕੁਝ ਸਮੇਂ ਪਹਿਲਾਂ ਹੀ ਇੱਕ ਔਰਤ ਵਕੀਲ ਨੇ ਘਈ ‘ਤੇ ਗੰਭੀਰ ਇਲਜ਼ਾਮ ਵੀ ਲਗਾਏ ਸਨ ।

2022 ਵਿੱਚ ਅਨਮੋਲ ਰਤਨ ਸਿੰਘ ਸਿੱਧੂ ਨੂੰ AG ਲਗਾਇਆ ਸੀ

ਪੰਜਾਬ ਸਰਕਾਰ ਨੇ 2022 ਵਿੱਚ ਅਨਮੋਲ ਰਤਨ ਸਿੰਘ ਸਿੱਧੂ ਨੂੰ ਐਡਵੋਕੇਟ ਜਨਰਲ ਬਣਾਇਆ ਸੀ । ਉਸ ਵੇਲੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਮਹੀਨੇ ਵਿੱਚ ਸਿਰਫ 1 ਰੁਪਏ ਹੀ ਤਨਖਾਹ ਲੈਣਗੇ । ਪਰ ਵਿਵਾਦਾਂ ਤੋਂ ਬਾਅਦ ਉਨ੍ਹਾਂ ਨੂੰ ਮਾਨ ਸਰਕਾਰ ਨੇ ਹਟਾ ਦਿੱਤਾ ਸੀ । ਇਸ ਦੇ ਬਾਅਦ ਸਰਕਾਰ ਨੇ ਵਿਨੋਦ ਗਈ ਨੂੰ ਨਵਾਂ ਐਡਵੋਕੇਟ ਜਨਰਲ ਬਣਾਇਆ ਪਰ ਉਹ ਵੀ ਇੱਕ ਸਾਲ ਤੋਂ ਜ਼ਿਆਦਾ ਨਹੀਂ ਟਿਕ ਸਕੇ। ਜਦੋਂ ਉਨ੍ਹਾਂ ਨੂੰ ਏਜੀ ਦਾ ਅਹੁਦਾ ਦਿੱਤਾ ਸੀ ਤਾਂ ਵੀ ਸਵਾਲ ਚੁੱਕੇ ਸਨ ਕਿਉਂਕਿ ਵਿਨੋਦ ਗਈ ਸੌਦਾ ਸਾਧ ਦਾ ਕੇਸ ਵੀ ਲੜ ਚੁੱਕਾ ਸੀ । ਅਜਿਹੇ ਵਿੱਚ ਸਵਾਲ ਉਠਣ ਲੱਗੇ ਸਨ ਕਿ ਆਖਿਰ ਕਿਵੇਂ ਵਿਨੋਦ ਘਈ ਪੰਜਾਬ ਸਰਕਾਰ ਦਾ ਸਟੈਂਡ ਅਦਾਲਤ ਵਿੱਚ ਰੱਖਣਗੇ ।

Exit mobile version