The Khalas Tv Blog Punjab ‘ਮਨਪ੍ਰੀਤ ਬਾਦਲ ਜੀ ਇਮਾਨਦਾਰੀਆਂ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ’ !
Punjab

‘ਮਨਪ੍ਰੀਤ ਬਾਦਲ ਜੀ ਇਮਾਨਦਾਰੀਆਂ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ’ !

ਬਿਊਰੋ ਰਿਪੋਰਟ : ਬਠਿੰਡਾ ਵਿੱਚ ਸਰਕਾਰੀ ਜ਼ਮੀਨ ਘੱਟ ਕੀਮਤ ‘ਤੇ ਵੇਚਣ ਦੇ ਇਲਜ਼ਾਮ ਵਿੱਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਿਜੀਲੈਂਸ ਦੇ ਸਾਹਮਣੇ ਪੇਸ਼ੀ ਹੋਈ ਸੀ । 4 ਘੰਟੇ ਪੁੱਛ-ਗਿੱਛ ਤੋਂ ਬਾਅਦ ਜਦੋਂ ਮਨਪ੍ਰੀਤ ਬਾਹਰ ਆਏ ਸਨ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇੱਕ ਤੋਂ ਬਾਅਦ ਇੱਕ ਨਿਸ਼ਾਨਾ ਸ਼ਾਇਰਾਨਾ ਅੰਦਾਜ਼ ਵਿੱਚ ਲਗਾਇਆ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਮਨਪ੍ਰੀਤ ਬਾਦਲ ਨੇ ਸੀਐੱਮ ਮਾਨ ਨੂੰ ਹੈਸੀਅਤ ਅਤੇ ਔਕਾਤ ਵੀ ਯਾਦ ਦਿਵਾਈ ਸੀ । ਜਿਸ ਦਾ ਜਵਾਬ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ ।

ਮਾਨ ਦਾ ਮਨਪ੍ਰੀਤ ਬਾਦਲ ਨੂੰ ਜਵਾਬ

ਮਨਪ੍ਰੀਤ ਬਾਦਲ ਨੇ ਆਪਣੀ ਸਿਆਸੀ ਅਤੇ ਨਿੱਜੀ ਜੀਵਨ ਨਾਲ ਜੁੜੀਆਂ ਇਮਾਰਦਾਰੀਆਂ ਦੀ ਕਈ ਉਦਾਹਰਨਾਂ ਦਿੰਦੇ ਹੋਏ ਕਿਹਾ ਜਿਸ ਸ਼ਖਸ ਨੇ ਸਰਕਾਰੀ ਪੈਸੇ ਤੋਂ ਇੱਕ ਕੱਪ ਚਾਹ ਵੀ ਨਹੀਂ ਪੀਤੀ ਉਸ ‘ਤੇ ਕਿਵੇਂ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਇਆ ਜਾ ਸਕਦਾ ਹੈ । ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸ ਹੋਏ ਟਵੀਟ ਕੀਤਾ । ਮਾਨ ਨੇ ਕਿਹਾ ‘ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ..ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ..ਆਪਣੀ ਗੱਡੀ ਆਪ ਚਲਾਉਣਾ ..ਟੋਲ ਟੈਕਸ ਦੇਣਾ..ਇਹ ਸਭ ਡਰਾਮੇ ਨੇ…ਤੁਹਾਡੀ ਭਾਸ਼ਾ ਚ ਸ਼ੇਅਰ ਹਾਜ਼ਰ ਹੈ..ਜਵਾਬ ਦੀ ਉਡੀਕ ਰਹੇਗੀ’ ।

ਮਨਪ੍ਰੀਤ ਬਾਦਲ ਦਾ ਬਿਆਨ

ਸੋਮਵਾਰ ਨੂੰ ਜਦੋਂ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਪ੍ਰੈਸ ਕਾਂਫਰੰਸ ਕਰਨ ਦੇ ਲਈ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਮੈਂ ਭਗਵੰਤ ਮਾਨ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਟੋਲ ਪਲਾਜਾ ਤੋਂ ਜਾਂਦੇ ਸੀ । ਤਾਂ ਮੈਂ ਟੋਲ ਪਲਾਜ਼ਾ ਦੀ ਪਰਚੀ ਕੱਟਵਾਉਂਦਾ ਸੀ । ਮੈਂ ਅੱਜ ਤੱਕ ਸਰਕਾਰੀ ਖਜ਼ਾਨੇ ਤੋਂ ਚਾਹ ਦਾ ਕੱਪ ਨਹੀਂ ਪੀਤਾ । ਕਦੇ ਸਰਕਾਰ ਵਿੱਚ ਰਹਿੰਦੇ ਹੋਏ ਗੱਡੀ ਦਾ ਤੇਲ ਪਵਾਉਣ ਲਈ ਪੈਸੇ ਨਹੀਂ ਲਏ ਕਦੇ ਬਾਹਰ ਹੋਣ ਵਾਲੀਆਂ ਮੀਟਿੰਗ ਦੌਰਾਨ ਪੈਸੇ ਨਹੀਂ ਮੰਗੇ ਤਾਂ ਫਿਰ ਘਪਲਾ ਕਰਨ ਤਾਂ ਦੂਰ ਦੀ ਗੱਲ ਹੈ । ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਉਹ ਸ਼ਾਇਦ ਇਕੋ ਇੱਕ ਕਿਸਾਨ ਹਨ ਜੋ ਆਪਣੇ ਟਿਊਬਵੈੱਲਾਂ ਦਾ ਬਿੱਲ ਭਰਦੇ ਹਨ । ਮੰਤਰੀ ਰਹਿੰਦੇ ਹੋਏ ਇੱਕ ਵੀ ਪੈਸਾ ਨਹੀਂ ਲਿਆ ।

Exit mobile version