The Khalas Tv Blog Punjab ਸਰਕਾਰੀ ਮੁਲਾਜ਼ਮਾਂ ਲਈ CM ਮਾਨ ਵੱਲੋਂ ਵੱਡਾ ਤੋਹਫਾ ! 8 ਸਾਲ ਤੋਂ ਅੱਖਾਂ ਵਿਛਾ ਕੇ ਬੇਸਬਰੀ ਨਾਲ ਕਰ ਰਹੇ ਸਨ ਇੰਤਜ਼ਾਰ !
Punjab

ਸਰਕਾਰੀ ਮੁਲਾਜ਼ਮਾਂ ਲਈ CM ਮਾਨ ਵੱਲੋਂ ਵੱਡਾ ਤੋਹਫਾ ! 8 ਸਾਲ ਤੋਂ ਅੱਖਾਂ ਵਿਛਾ ਕੇ ਬੇਸਬਰੀ ਨਾਲ ਕਰ ਰਹੇ ਸਨ ਇੰਤਜ਼ਾਰ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। 8 ਸਾਲ ਤੋਂ ਬਕਾਏ DA ਦੀ 6 ਮਹੀਨੇ ਦੀ ਕਿਸ਼ਤ ਨੂੰ ਜਾਰੀ ਕਰ ਦਿੱਤਾ ਗਿਆ ਹੈ । ਮੁਲਾਜ਼ਮਾਂ ਨੂੰ ਜੁਲਾਈ 2015 ਤੋਂ ਲੈਕ 31 ਦਸੰਬਰ 2015 ਤੱਕ 6 ਮਹੀਨੇ ਦਾ DA ਨਹੀਂ ਮਿਲਿਆ ਸੀ । ਪਰ ਹੁਣ ਇਹ ਰਿਲੀਜ਼ ਕਰ ਦਿੱਤਾ ਗਿਆ ਹੈ। ਲੰਮੇ ਵਕਤ ਤੋਂ ਮੁਲਾਜ਼ਮ ਬਕਾਏ DA ਦੀ ਮੰਗ ਕਰ ਰਹੇ ਸੀ ।

ਡੀਏ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਨਾਲ ਮੁਲਾਜ਼ਮਾਂ ਲਈ ਸਰਕਾਰੀ ਖਜ਼ਾਨੇ ਵਿੱਚੋਂ 356 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਰਕਾਰੀ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ, ਉਨ੍ਹਾਂ ਕਿਹਾ ਕਿ ਸ਼ਾਸਨ ਵਿਚ ਮੁਲਾਜ਼ਮ ਬਹੁਤ ਮਹੱਤਵਪੂਰਨ ਅੰਗ ਹੁੰਦੇ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ।

Exit mobile version