The Khalas Tv Blog India CM ਕੇਜਰੀਵਾਲ ਦਾ ਪਹਿਲੀ ਵਾਰ ਮਾਲੀਵਾਲ ‘ਤੇ ਵੱਡਾ ਬਿਆਨ ! ਪੀੜਤ MP ਨੇ LG ਨੂੰ ਫੋਨ ਕਰਕੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ
India

CM ਕੇਜਰੀਵਾਲ ਦਾ ਪਹਿਲੀ ਵਾਰ ਮਾਲੀਵਾਲ ‘ਤੇ ਵੱਡਾ ਬਿਆਨ ! ਪੀੜਤ MP ਨੇ LG ਨੂੰ ਫੋਨ ਕਰਕੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ

Maliwal Criticizes Delhi LG's Order to Terminate Services of 223 Employees

ਬਿਉਰੋ ਰਿਪੋਰਟ -ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦਾ ਪਹਿਲੀ ਵਾਰ ਬਿਆਨ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ PTI ਨੂੰ ਉਨ੍ਹਾਂ ਨੇ ਕਿਹਾ ਇਹ ਘਟਨਾ ਮੇਰੇ ਸਾਹਮਣੇ ਨਹੀਂ ਹੋਈ ਹੈ ਮਾਮਲੇ ਵਿੱਚ 2 ਪੱਖ ਹਨ। ਪੁਲਿਸ ਨੂੰ ਨਿਰਪੱਖ ਜਾਂਚ ਕਰਕੇ ਇਨਸਾਫ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਮਾਮਲਾ ਕੋਰਟ ਵਿੱਚ ਹੈ ਉਹ ਇਸ ‘ਤੇ ਕੁਝ ਜ਼ਿਆਦਾ ਨਹੀਂ ਬੋਲਣ ਚਾਹੁੰਦੇ ਹਨ।

ਸਵਾਤੀ ਮਾਲੀਵਾਲ ਦਾ ਨਵਾਂ ਟਵੀਟ

ਸਵਾਤੀ ਮਾਲੀਵਾਲ ਨੇ ਇਲਜ਼ਾਮ ਲਗਾਇਆ ਹੈ ਕਿ ‘ਪਾਰਟੀ ਦੇ ਆਗੂਆਂ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਮੇਰੇ ਖਿਲਾਫ ਗੰਦੀਆਂ ਗੱਲਾਂ ਬੋਲਣ ਹਨ। ਮੇਰੀਆਂ ਪਰਸਨਲ ਫੋਟੋਆਂ ਲੀਕ ਕਰਕੇ ਮੈਨੂੰ ਤੋੜਨਾ ਹੈ, ਪਾਰਟੀ ਦੇ ਆਗੂਆਂ ਦੀ ਪੀਸੀ ਅਤੇ ਟਵੀਟ ਕਰਨ ਦੀ ਡਿਊਟੀ ਲਗਾਈ ਗਈ ਹੈ। ਅਮਰੀਕਾ ਵਿੱਚ ਬੈਠੇ ਵਲੰਟੀਅਰ ਤੋਂ ਫੋਨ ਕਰਕੇ ਮੇਰੇ ਖਿਲਾਫ ਲਿਖਵਾਇਆ ਜਾ ਰਿਹਾ ਹੈ। ਮੇਰੇ ਖਿਲਾਫ ਫਰਜ਼ੀ ਸਟਿੰਗ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਤੁਸੀਂ ਹਜ਼ਾਰਾਂ ਫੌਜ ਇਕੱਠੀ ਕਰ ਲਿਉ ਪਰ ਮੈਂ ਇਕੱਲੇ ਸਾਹਮਣਾ ਕਰਾਂਗੀ, ਕਿਉਂਕਿ ਸੱਚ ਮੇਰੇ ਨਾਲ ਹੈ। ਮੁਲਜ਼ਮ ਬਹੁਤ ਤਾਕਤਵਰ ਹੈ ਵੱਡੇ ਤੋਂ ਵੱਡਾ ਆਗੂ ਉਸ ਤੋਂ ਡਰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਕਿਵੇਂ ਦਿੱਲੀ ਦੀ ਮਹਿਲਾ ਮੰਤਰੀ ਹੱਸ ਦੇ ਹੋਏ ਦੂਜੀ ਮਹਿਲਾ ਸਾਥੀ ਦਾ ਚਰਿੱਤਰ ਹਰਨ ਕਰਦੀ ਹੈ। ਮੈਂ ਆਪਣੇ ਅਕਸ ਦੀ ਲੜਾਈ ਸ਼ੁਰੂ ਕੀਤੀ ਹੈ, ਇਨਸਾਫ ਮਿਲਣ ਤੱਕ ਲੜਦੀ ਰਹਾਂਗੀ। ਮੈਂ ਇਕੱਲੀ ਹਾਂ ਪਰ ਹਾਰ ਨਹੀਂ ਮੰਨਣੀ ਹੈ’।

LG ਨੇ ਕਿਹਾ ਸਵਾਤੀ ਦੇ ਸਬੂਤਾਂ ਨਾਲ ਛੇੜਖਾਨੀ ਕਰਨਾ ਚਿੰਤਾ ਦਾ ਵਿਸ਼ਾ

ਸਵਾਤੀ ਮਾਲੀਵਾਲ ਕੇਸ ਵਿੱਚ LG ਵੀਕੇ ਸਕਸੈਨਾ ਨੇ ਕਿਹਾ ‘ਮੁੱਖ ਮੰਤਰੀ ਦੇ ਘਰ ਆਮ ਆਧਮੀ ਪਾਰਟੀ ਦੀ MP ਸਵਾਤੀ ਮਾਲੀਵਾਲ ਦੇ ਕਥਿਤ ਹਮਲੇ ਨਾਲ ਮੈਂ ਕਾਫੀ ਦੁੱਖੀ ਹਾਂ। ਕੱਲ ਮੈਂ ਸਵਾਤੀ ਦੇ ਨਾਲ ਮਿਲਿਆ, ਉਨ੍ਹਾਂ ਨੇ ਦੁੱਖੀ ਮਨ ਨਾਲ ਮੈਨੂੰ ਫੋਨ ਕੀਤਾ, ਉਨ੍ਹਾਂ ਨੇ ਦੱਸਿਆ ਕਿਵੇਂ ਪੁਰਾਣੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ। ਸਵਾਤੀ ਨੇ ਸਬੂਤਾਂ ਦੇ ਨਾਲ ਛੇੜਖਾਨੀ ਕਰਕੇ ਚਿੰਤਾ ਜ਼ਾਹਿਰ ਕੀਤੀ।

ਰਾਜਸਭਾ ਐੱਮਪੀ ਮਾਲੀਵਾਲ ਨੇ ਇਲਜ਼ਾਮ ਲਗਾਇਆ ਸੀ ਕਿ 13 ਮਈ ਨੂੰ ਕੇਜਰੀਵਾਲ ਦੇ PA ਬਿਭਵ ਕੁਮਾਰ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਮਾਮਲੇ ਵਿੱਚ 16 ਮਈ ਨੂੰ FIR ਦਰਜ ਕਰਕੇ ਬਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਉਹ 5 ਦਿਨ ਦੀ ਪੁਲਿਸ ਕਸਟਡੀ ਵਿੱਚ ਹਨ।

ਪੁਲਿਸ ਬਿਭਵ ਦੇ iphone ਦਾ ਡਾਟਾ ਰਿਕਵਰ ਕਰਨ ਦੇ ਲਈ ਉਸ ਨੂੰ ਮੰਗਲਵਾਰ ਨੂੰ ਮੁੰਬਈ ਲੈਕੇ ਗਈ ਸੀ। ਵਿਭਵ ਨੇ ਪੁੱਛ-ਗਿੱਛ ਵਿੱਚ ਦੱਸਿਆ ਸੀ ਕਿ ਉਸ ਨੇ ਆਪਣਾ ਫੋਨ ਮੁੰਬਈ ਵਿੱਚ ਫਾਰਮੇਟ ਕਰਵਾਇਆ ਸੀ। ਪੁਲਿਸ ਬਿਭਵ ਦਾ ਡਾਟਾ ਰਿਕਵਰ ਕਰਨ ਵਿੱਚ ਲੱਗੀ ਹੈ। ਪੁਲਿਸ ਨੂੰ ਉਮੀਦ ਹੈ ਕਿ ਡਾਟਾ ਰਿਕਰਵ ਹੋ ਗਿਆ ਤਾਂ ਇਸ ਮਾਮਲੇ ਵਿੱਚ ਅਹਿਮ ਸੁਰਾਗ ਮਿਲ ਸਕਦੇ ਹਨ। ਉਧਰ ਬੀਤੇ ਦਿਨੀ ਪੁਲਿਸ ਨੇ ਜਾਂਚ ਦੇ ਲਈ SIT ਦੀ ਟੀਮ ਵੀ ਬਣਾ ਦਿੱਤੀ ਹੈ।

ਇਹ ਵੀ ਪੜ੍ਹੋ –  ਸ਼ੂਗਰ ਵਾਲੇ ਵੀ ਖਾ ਸਕਦੇ ਹਨ ਅੰਬ! ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ! ਸਰੀਰ ਨੂੰ ਦਿੰਦਾ ਹੈ ਤਾਕਤ !

 

Exit mobile version