The Khalas Tv Blog Punjab CM ਚੰਨੀ ਮੁੜ ਦਿੱਲੀ ਤਲਬ, ਚੀਫ਼ ਸੈਕਟਰੀ ਜਾਣਗੇ ਨਾਲ
Punjab

CM ਚੰਨੀ ਮੁੜ ਦਿੱਲੀ ਤਲਬ, ਚੀਫ਼ ਸੈਕਟਰੀ ਜਾਣਗੇ ਨਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਤਲਬ ਕਰ ਲਿਆ ਹੈ। ਹਾਈਕਮਾਂਡ ਨੇ ਚੰਨੀ ਨੂੰ ਚੀਫ਼ ਸੈਕਟਰੀ ਅਨੀਰੁੱਧ ਤਿਵਾੜੀ ਨੂੰ ਵੀ ਆਪਣੇ ਨਾਲ ਲੈ ਕੇ ਆਉਣ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਚੰਨੀ ਅੱਜ ਜਾਂ ਕੱਲ੍ਹ ਦਿੱਲੀ ਜਾ ਸਕਦੇ ਹਨ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਦਾ ਤਬਾਦਲਾ ਵੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਥਾਂ ਕੋਈ ਨਵਾਂ ਕਾਰਜਕਾਰੀ ਪੁਲੀਸ ਮੁਖੀ ਲਗਾਇਆ ਜਾ ਸਕਦਾ ਹੈ।

ਕਾਂਗਰਸ ਦੇ ਪੱਕੇ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਜੋ ਨਜ਼ਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਝਾੜ੍ਹਿਆ ਹੈ, ਉਸਦੇ ਪਿੱਛੇ ਵੀ ਕਾਂਗਰਸ ਹਾਈ ਕਮਾਂਡ ਦਾ ਹੀ ਹੱਥ ਹੈ। ਸਿੱਧੂ ਨੇ ਅਸਤੀਫ਼ਾ ਵੀ ਇਸ ਸ਼ਰਤ ਉੱਤੇ ਵਾਪਸ ਲਿਆ ਹੈ ਕਿ ਪੰਜਾਬ ਪੁਲੀਸ ਦੇ ਕਾਰਜਕਾਰੀ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਵੀ ਇਸ ਗੱਲ ਨੂੰ ਲੈ ਕੇ ਸਹਿਮਤ ਹੈ ਕਿ ਬੇਅਦਬੀ ਮਾਮਲੇ ਵਿੱਚ ਦੋਵੇਂ ਵੱਡੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ, ਜਿਸ ਕਾਰਨ ਪੰਜਾਬ ਪੁਲੀਸ ਮੁਖੀ ਅਤੇ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਇਨ੍ਹਾਂ ਵਿਵਾਦਿਤ ਅਧਿਕਾਰੀਆਂ ਨੂੰ ਨਹੀਂ ਸੀ ਲਗਾਉਣਾ ਚਾਹੀਦਾ।

Exit mobile version