The Khalas Tv Blog India ਮੁੱਲਾਂਪੁਰ ਸਟੇਡੀਅਮ ’ਚ ਹਮਨਪ੍ਰੀਤ ਕੌਰ ਤੇ ਯੁਵਰਾਜ ਸਿੰਘ ਦੇ ਨਾਂ ਤੇ ਬਣੇ ਸਟੈਂਡ, CM ਨੇ ਕੀਤਾ ਉਦਘਾਟਨ
India Punjab Sports

ਮੁੱਲਾਂਪੁਰ ਸਟੇਡੀਅਮ ’ਚ ਹਮਨਪ੍ਰੀਤ ਕੌਰ ਤੇ ਯੁਵਰਾਜ ਸਿੰਘ ਦੇ ਨਾਂ ਤੇ ਬਣੇ ਸਟੈਂਡ, CM ਨੇ ਕੀਤਾ ਉਦਘਾਟਨ

ਬਿਊਰੋ ਰਿਪੋਰਟ (ਮੁਹਾਲੀ, 11 ਦਸੰਬਰ 2025): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁੱਲਾਂਪੁਰ ਸਟੇਡੀਅਮ ਵਿਖੇ ਕ੍ਰਿਕੇਟ ਦੇ ਦਿੱਗਜ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਭਾਰਤੀ ਕ੍ਰਿਕੇਟ ਦੇ ਮਹਾਨ ਖਿਡਾਰੀਆਂ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਮ ’ਤੇ ਬਣੇ ਸਟੈਂਡਾਂ ਦਾ ਰਸਮੀ ਉਦਘਾਟਨ ਕੀਤਾ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਹਾਲ ਹੀ ਵਿੱਚ ਮਹਿਲਾ ਕ੍ਰਿਕੇਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਪੰਜਾਬਣ ਖਿਡਾਰਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਵਿਸ਼ਵ ਕੱਪ ਜੇਤੂ ਖਿਡਾਰਨਾਂ ਦਾ ਸਨਮਾਨ

ਮੁੱਖ ਮੰਤਰੀ ਨੇ ਵਿਸ਼ਵ ਕੱਪ ਜੇਤੂ ਟੀਮ ਦੀਆਂ ਪੰਜਾਬਣ ਖਿਡਾਰਨਾਂ, ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਕੌਰ ਦਿਓਲ ਸਮੇਤ ਕੋਚਿੰਗ ਸਟਾਫ਼ ਨੂੰ ਸਨਮਾਨਿਤ ਕੀਤਾ।

  • ਖਿਡਾਰਨਾਂ: ਹਰੇਕ ਖਿਡਾਰਨ ਨੂੰ 11-11 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।
  • ਕੋਚਿੰਗ ਸਟਾਫ਼: ਕੋਚਿੰਗ ਸਟਾਫ਼ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, “ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ ਪੰਜਾਬਣ ਖਿਡਾਰਨਾਂ ਦਾ ਸਨਮਾਨ ਤੇ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਦੇ ਨਾਮ ‘ਤੇ ਬਣੇ ਸਟੈਂਡ ਦੇ ਉਦਘਾਟਨ ਮੌਕੇ ਮੁੱਲਾਂਪੁਰ ਸਟੇਡੀਅਮ।”

Exit mobile version