The Khalas Tv Blog India ਹਰਿਆਣਾ ਦੇ ਸੋਨੀਪਤ ’ਚ ਬੋਲੇ ਸੀਐਮ ਮਾਨ! ‘ਹਰਿਆਣਾ ਨੂੰ ਡਬਲ ਇੰਝਣ ਨਹੀਂ, ਨਵੇਂ ਇੰਝਣ ਦੀ ਲੋੜ’
India Punjab

ਹਰਿਆਣਾ ਦੇ ਸੋਨੀਪਤ ’ਚ ਬੋਲੇ ਸੀਐਮ ਮਾਨ! ‘ਹਰਿਆਣਾ ਨੂੰ ਡਬਲ ਇੰਝਣ ਨਹੀਂ, ਨਵੇਂ ਇੰਝਣ ਦੀ ਲੋੜ’

ਬਿਉਰੋ ਰਿਪੋਰਟ: ਚੋਣਾਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ‘ਬਦਲਾਅ ਜਨਸਭਾ’ ਦੌਰਾਨ ਸੋਨੀਪਤ ਦੇ ਗੋਹਾਨਾ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਹਰ ਵਾਰ ਦੀ ਤਰ੍ਹਾਂ ਹਰਿਆਣਾ ਵਾਸੀਆਂ ਨੂੰ ਪੰਜਾਬ ਤੇ ਦਿੱਲੀ ਦੀ ਮਿਸਾਲ ਦੇ ਕੇ ਇੱਥੇ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੱਤਾ ਤੇ ਹਰਿਆਣਾ ਵਾਸੀਆਂ ਕੋਲੋਂ ਚੋਣਾਂ ਲਈ ਸਮਰਥਨ ਮੰਗਿਆ। ਇਨ੍ਹਾਂ ਵਿੱਚ, ਮੁਫ਼ਤ ਤੇ 24 ਘੰਟੇ ਬਿਜਲੀ, ਸ਼ਹੀਦਾਂ ਲਈ 1 ਕਰੋੜ ਦੀ ਮਾਲੀ ਸਹਾਇਤਾ, ਨੌਜਵਾਨਾਂ ਨੂੰ ਨੌਕਰੀਆਂ, ਘਰ-ਘਰ ਰਾਸ਼ਨ ਤੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਵਰਗੀਆਂ ਸਹੂਲਤਾਂ ਗਿਣਵਾਈਆ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹਰਿਆਣਾ ਨਾਲ ਰਿਸ਼ਤੇ ’ਤੇ ਧਿਆਨ ਕੇਂਦਰਿਤ ਕਰਦਿਆਂ ਵੀ ਵੋਟਾਂ ਦੀ ਮੰਗ ਕੀਤੀ।

ਸੀਐਮ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਪਰ ਅਜੇ ਤੱਕ ਦੇਸ਼ ਦਾ ਵਿਕਾਸ ਨਹੀਂ ਹੋ ਸਕਿਆ। ਅਮਰੀਕਾ ਮੰਗਲ ਗ੍ਰਹਿ ’ਤੇ ਪਹੁੰਚ ਗਿਆ ਹੈ ਪਰ ਅਸੀਂ ਸੀਵਰੇਜ ਦੇ ਢੱਕਣਾਂ ਤੱਕ ਫਸੇ ਹੋਏ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਪਿੰਡੇ ’ਤੇ ਦੇਸ਼ ਦੀ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ ਪਰ ਇਨ੍ਹਾਂ ਨੌਜਵਾਨਾਂ ਦੇ ਪਿੰਡਿਆਂ ’ਤੇ ਲਾਠੀਚਾਰਜ ਦੇ ਨਿਸ਼ਾਨ ਹਨ। ਇਸਦੇ ਨਾਲ ਹੀ ਉਨ੍ਹਾਂ ਦੇਸ਼ ਅੰਦਰ ਪੇਪਰ ਲੀਕ ਨੂੰ ਲੈ ਕੇ ਵੀ ਮੋਦੀ ਸਰਾਰ ਨੂੰ ਘੇਰਿਆ।

ਸੱਤਾਧਾਰੀ ਮੋਦੀ ਸਰਕਾਰ ਦੇ ਆਗੂਆਂ ’ਤੇ ਨਿਸ਼ਾਨਾ ਲਾਉਂਦਿਆਂ ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੇ ਲੱਖਾਂ ਨੌਜਵਾਨ ਰੁਜ਼ਗਾਰ ਲਈ ਕਈ ਤਰ੍ਹਾਂ ਦੇ ਟੈਸਟ ਦਿੰਦੇ ਹਨ, ਪਰ ਸੱਤਾਧਾਰੀ ਆਗੂਆਂ ਦੇ ਬੱਚੇ ਕਦੀ ਟੈਸਟ ਦਿੰਦੇ ਨਹੀਂ ਵੇਖੇ ਗਏ, ਬਲਕਿ ਉਨ੍ਹਾਂ ਨੂੰ ਤਾਂ ਸਿੱਧਾ ਚੇਅਰਮੈਨ ਦਾ ਅਹੁਦਾ ਦੇ ਦਿੱਤਾ ਜਾਂਦਾ ਹੈ। ਇਨ੍ਹਾਂ ਦੇ ਬੱਚੇ ਤਾਂ ਪੈਦਾ ਹੁੰਦੇ ਹੀ ਮੰਤਰੀ ਤੇ ਵਿਧਾਇਤ ਲੱਗ ਜਾਂਦੇ ਹਨ। ਇੱਥੇ ਕਿਤੇ ਨਾ ਕਿਤੇ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਵੱਲ ਵੀ ਇਸ਼ਾਰਾ ਕਰ ਰਹੇ ਸਨ।

ਅਰਵਿੰਦ ਕੇਜਰੀਵਾਲ ਦੀ ਰਿਹਾਈ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਸੰਜੈ ਸਿੰਘ ਬਾਹਰ ਆਏ, ਹੁਣ ਮਨੀਸ਼ ਸਿਸੋਦੀਆ ਵੀ ਜੇਲ੍ਹ ਤੋਂ ਬਾਹਰ ਆ ਗਏ ਹਨ, ਇਸੇ ਤਰ੍ਹਾਂ ਕੇਜਰੀਵਾਲ ਵੀ ਜਲਦ ਬਾਹਰ ਆਉਣਗੇ ਕਿਉਂਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਤਾਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਪਰ ਉਸ ਦੀ ਸੋਚ ਨੂੰ ਨਹੀਂ।

ਉਨ੍ਹਾਂ ਪੀਐਮ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਹਰਿਆਣਾ ਨੂੰ ਡਬਲ ਇੰਝਣ ਦੀ ਸਰਕਾਰ ਦੀ ਨਹੀਂ, ਬਲਕਿ ਬਰਾਂਡ ਨਿਊ ਇੰਝਣ ਦੀ ਜ਼ਰੂਰਤ ਹੈ। ਕਿਉਂਕਿ ਇੱਕ ਇੰਝਣ ਤਾਂ ਵਿੱਚ ਵਿਚਾਲੇ ਹੀ ਬਦਲ ਦਿੱਤਾ ਗਿਆ ਸੀ।

Exit mobile version