The Khalas Tv Blog Punjab CM ਮਾਨ ਦੀ ਆਪਣੇ ਗੜ੍ਹ ਵਿੱਚ ਬੁਰੀ ਹਾਰ ! ਅਜ਼ਾਦ ਉਮੀਦਵਾਰਾਂ ਨੇ ਵਿਗਾੜਿਆ ਖੇਡ
Punjab

CM ਮਾਨ ਦੀ ਆਪਣੇ ਗੜ੍ਹ ਵਿੱਚ ਬੁਰੀ ਹਾਰ ! ਅਜ਼ਾਦ ਉਮੀਦਵਾਰਾਂ ਨੇ ਵਿਗਾੜਿਆ ਖੇਡ

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ (AAP) ਦੇ ਗੜ੍ਹ ਸੰਗਰੂਰ (Sangrur) ਦੀਆਂ ਨਗਰ ਕੌਂਸਲ (Nagar Council) ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Cm Bhagwant Mann) ਨੂੰ ਵੱਡਾ ਝਟਕਾ ਲੱਗਿਆ ਹੈ । ਸੰਗਰੂਰ ਨਗਰ ਕੌਂਸਲ ਦੇ ਸਾਰੇ 29 ਵਾਰਡਾਂ ਦੇ ਨਤੀਜੇ ਆ ਗਏ ਹਨ ਕਿਸੇ ਵੀ ਪਾਰਟੀ ਨੂੰ ਬਹੁਤਮ ਨਹੀਂ ਮਿਲਿਆ ਹੈ । 29 ਵਿੱਚੋਂ 10 ਵਾਰਡਾਂ ‘ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ 8 ਅਤੇ ਆਮ ਆਦਮੀ ਪਾਰਟੀ ਨੇ ਸਿਰਫ਼ 7 ਵਾਰਡਾਂ ‘ਤੇ ਹੀ ਕਬਜ਼ਾ ਕੀਤਾ ਹੈ ।

ਉਧਰ ਬੀਜੇਪੀ ਦੇ 4 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਦਲ ਦੇ ਖਾਤੇ ਵਿੱਚ ਇੱਕ ਵੀ ਵਾਰਡ ਨਹੀਂ ਗਿਆ ਹੈ । ਕਿਸੇ ਵੀ ਪਾਰਟੀ ਨੂੰ ਆਪਣਾ ਚੇਅਰਮੈਨ ਬਣਾਉਣ ਦੇ ਲਈ ਅਜ਼ਾਦ ਉਮੀਦਵਾਰਾਂ ਦਾ ਸਹਾਰਾ ਲੈਣਾ ਹੋਵੇਗਾ । ਬਰਨਾਲਾ ਵਿਧਾਨਸਭਾ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਸੰਗਰੂਰ ਵਿੱਚ ਆਮ ਆਦਮੀ ਦੀ ਹਾਰ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੀ ਨਮੋਸ਼ੀ ਹੈ ।

 

Exit mobile version