The Khalas Tv Blog Punjab ਲੁਧਿਆਣਾ ਅਤੇ ਮੋਗਾ ‘ਚ ‘ਆਪ’ ਅਤੇ ਕਾਂਗਰਸ ਵਰਕਰਾਂ ‘ਚ ਝੜਪ
Punjab

ਲੁਧਿਆਣਾ ਅਤੇ ਮੋਗਾ ‘ਚ ‘ਆਪ’ ਅਤੇ ਕਾਂਗਰਸ ਵਰਕਰਾਂ ‘ਚ ਝੜਪ

ਪੰਜਾਬ ਵਿੱਚ ਅੱਜ ਮੋਹਾਲੀ ਸਮੇਤ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ ਹੈ। ਰਾਜ ਚੋਣ ਕਮਿਸ਼ਨ ਅਨੁਸਾਰ ਸਵੇਰੇ 10 ਵਜੇ ਤੱਕ 13.5% ਵੋਟਰਾਂ ਨੇ ਆਪਣੀ ਵੋਟ ਪਾਈ। ਇਸ ਚੋਣ ਵਿੱਚ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਹੋ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਵਾਰ 7,555 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਬਰਨਾਲਾ ਦੇ ਐਸਡੀ ਕਾਲਜ ਵਿਖੇ ਪੋਲਿੰਗ ਬੂਥ ਨੰਬਰ 49 ’ਤੇ ਵੋਟ ਪਾਈ। ਇਸੇ ਤਰ੍ਹਾਂ ’ਆਪ’ ਦੇ ਸੂਬਾਈ ਉਪ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪਣੀ ਪਤਨੀ ਰਾਜਬੀਰ ਕੌਰ ਕਲਸੀ ਨਾਲ ਵਾਰਡ ਨੰਬਰ 38 ਵਿੱਚ ਵੋਟ ਪਾਈ।

ਖੰਨਾ ਵਿੱਚ ਤਣਾਅ

ਖੰਨਾ ਨਗਰ ਕੌਂਸਲ ਵਾਰਡ ਨੰਬਰ 15 ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮਰਥਕਾਂ ਵਿਚਕਾਰ ਗਰਮਾ-ਗਰਮ ਬਹਿਸ ਅਤੇ ਝਗੜਾ ਹੋ ਗਿਆ। ਕਾਂਗਰਸ ਉਮੀਦਵਾਰ ਰੀਨਾ ਵਿਜਨ (ਗਿੰਨੀ ਵਿਜਨ ਦੀ ਪਤਨੀ) ਅਤੇ ’ਆਪ’ ਉਮੀਦਵਾਰ ਮੰਜੂ ਮਲਹੋਤਰਾ (ਸ਼ਾਮਲਾਲ ਮਲਹੋਤਰਾ ਦੀ ਨੂੰਹ) ਵਿਚਾਲੇ ਮੁਕਾਬਲਾ ਹੈ। ਬੂਥ ਤੋਂ ਬਾਹਰ ਗਿੰਨੀ ਵਿਜਨ ਅਤੇ ਰਾਜੀਵ ਮਲਹੋਤਰਾ ਵਿਚਾਲੇ ਝਗੜਾ ਵਧ ਗਿਆ। ਪੁਲਿਸ ਨੇ ਤੁਰੰਤ ਦਖਲ ਦੇ ਕੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਹਦਾਇਤ ਕੀਤੀ।

ਭਾਜਪਾ ਦਾ ਦਾਅਵਾ

ਬਰਨਾਲਾ ਵਿੱਚ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਾਰਡ ਨੰਬਰ 22, ਬੂਥ ਨੰਬਰ 42 ’ਤੇ ਵੋਟ ਪਾਈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਭਾਜਪਾ ਇਨ੍ਹਾਂ ਚੋਣਾਂ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਨੇ ਆਪ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਜਾਵੇਗੀ।

 

Exit mobile version