The Khalas Tv Blog India ਕੰਗਨਾ ਮਾਮਲੇ ’ਚ CISF ਦੇ ਉੱਚ ਅਧਿਕਾਰੀ ਦਾ ਬਿਆਨ- ਕੁਲਵਿੰਦਰ ਕੌਰ ਨੇ ਭਾਵਨਾਵਾਂ ’ਚ ਮਾਰਿਆ ਥੱਪੜ, ਮੰਗੀ ਮੁਆਫ਼ੀ
India Punjab

ਕੰਗਨਾ ਮਾਮਲੇ ’ਚ CISF ਦੇ ਉੱਚ ਅਧਿਕਾਰੀ ਦਾ ਬਿਆਨ- ਕੁਲਵਿੰਦਰ ਕੌਰ ਨੇ ਭਾਵਨਾਵਾਂ ’ਚ ਮਾਰਿਆ ਥੱਪੜ, ਮੰਗੀ ਮੁਆਫ਼ੀ

Kangana Ranaut Kulwinder Kaur

ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ‘ਤੇ ਮੰਡੀ ਦੀ MP ਕੰਗਨਾ ਰਣੌਤ ਤੇ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਘਟਨਾ ਤੇ ਉੱਚ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ। ਆਈਜੀ, ਸੀਆਈਐਸਐਫ, ਹਵਾਈ ਅੱਡੇ (ਉੱਤਰੀ ਸੈਕਟਰ) ਵਿਨੈ ਕਾਜਲਾ ਘਟਨਾ ਵਾਲੀ ਥਾਂ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕੁਲਵਿੰਦਰ ਕੌਰ ਹੁਣ ਮੁਆਫੀ ਮੰਗ ਰਹੀ ਹੈ।

ਕਾਜਲਾ ਨੇ ਦਿੱਲੀ ਵਿੱਚ ਕੰਗਨਾ ਰਣੌਤ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਘਟਨਾ ਬਾਰੇ ਉਸ ਤੋਂ ਮੁਆਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਰਣੌਤ ਕੁਲਵਿੰਦਰ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਨਾ ਚਾਹੁੰਦੀ ਸੀ ਅਤੇ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਉਸ ਨੇ ਕਥਿਤ ਤੌਰ ‘ਤੇ ਥੱਪੜ ਕਿਉਂ ਮਾਰਿਆ ਸੀ।

ਕੁਲਵਿੰਦਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ ਪੁੱਛਗਿੱਛ ਜਾਰੀ ਹੈ। ਡੀਆਈਜੀ ਨੇ ਕਿਹਾ ਕਿ “ਇਹ ਉਸ ਦੇ ਲਈ ਇੱਕ ਭਾਵਨਾਤਮਕ ਕੰਮ ਸੀ। ਉਸ ਨੇ ਇਸ ਘਟਨਾ ਲਈ ਮੁਆਫ਼ੀ ਮੰਗੀ ਹੈ। ਉਸ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ।

CISF ਦੇ ਅਫ਼ਸਰ ਵਿਜੇ ਕਾਜਲਾ ਨੇ ਦੱਸਿਆ ਕਿ ਕੁਲਵਿੰਦਰ ਨੂੰ ਕੱਲ੍ਹ ਸਰਚ ਏਰੀਏ ਵਿੱਚ ਤਾਇਨਾਤ ਕੀਤਾ ਗਿਆ ਸੀ, ਜਦੋਂ ਕਿ ਰਣੌਤ ਨੇੜਲੇ ਇਲਾਕੇ ਵਿੱਚੋਂ ਲੰਘ ਰਹੀ ਸੀ। ਉਨ੍ਹਾਂ ਦੱਸਆ ਕਿ ਕੁਲਵਿੰਦਰ ਕੌਰ ਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀ, ਪਰ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਉਸ ਨੂੰ ਜਦੋਂ ਕੰਗਨਾ ਬਾਰੇ ਦੱਸਿਆ ਤਾਂ ਇਹ ਘਟਨਾ ਵਾਪਰੀ।

ਉਨ੍ਹਾਂ ਦੱਸਿਆ ਕਿ ਸਾਡੇ ਕੋਲ ਏਅਰਪੋਰਟ ਦੇ ਅੰਦਰ ਹੋਣ ਵਾਲੀ ਹਰ ਘਟਨਾ ਦਾ ਡਿਜ਼ੀਟਲ ਫੁਟਪ੍ਰਿੰਟ ਹੈ। ਸੀਆਈਐਸਐਫ ਇੱਥੇ ਕਰਮਚਾਰੀਆਂ ਨਾਲ ਸਬੰਧਤ ਪ੍ਰੋਟੋਕੋਲ ਦੀ ਸਮੀਖਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ-ਤਿੰਨ ਦਿਨਾਂ ਵਿੱਚ ਜਾਂਚ ਪੂਰੀ ਕਰ ਲਈ ਜਾਵੇਗੀ। ਇਹ ਵੀ ਦੱਸਿਆ ਕਿ ਕੁਲਵਿੰਦਰ ਨੇ ਕਥਿਤ ਤੌਰ ‘ਤੇ ਆਪਣੇ ਭਰਾ ਨੂੰ ਕਿਸਾਨਾਂ ਨੂੰ ਘਟਨਾ ਤੋਂ ਲਾਭ ਉਠਾਉਣ ਦਾ ਕੋਈ ਮੌਕਾ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।

ਸਬੰਧਿਤ ਖ਼ਬਰਾਂ –

ਹੁਣ ਕੰਗਨਾ ਦੀ ਭੈਣ ਨੇ ਦਿੱਤਾ ਵਿਵਾਦਿਤ ਬਿਆਨ! ਕਿਸਾਨ ਅੰਦੋਲਨ ਨੂੰ ਕਿਹਾ ‘ਖ਼ਾਲਿਸਤਾਨੀ ਅੱਡਾ’ 

ਕੁਲਵਿੰਦਰ ਕੌਰ ਨੂੰ ਕੈਨੇਡਾ ਦੇ ਰਣਜੀਤ ਸਿੰਘ 5 ਲੱਖ ਰੁਪਏ ਦੇਣ ਦਾ ਐਲਾਨ

Exit mobile version