The Khalas Tv Blog India ਕੋਰੋਨਾ ਨੇ ਹਿਲਾਈ ਭਾਰਤ ਦੀ ਅਰਥਵਿਵਸਥਾ, ਮੋਦੀ ਸਰਕਾਰ ਮੁਲਕ ਦੇ ਅਸੰਗਠਿਤ ਖੇਤਰ ਨੂੰ ਕਰ ਰਹੀ ਹੈ ਤਬਾਹ : ਰਾਹੁਲ ਗਾਂਧੀ
India

ਕੋਰੋਨਾ ਨੇ ਹਿਲਾਈ ਭਾਰਤ ਦੀ ਅਰਥਵਿਵਸਥਾ, ਮੋਦੀ ਸਰਕਾਰ ਮੁਲਕ ਦੇ ਅਸੰਗਠਿਤ ਖੇਤਰ ਨੂੰ ਕਰ ਰਹੀ ਹੈ ਤਬਾਹ : ਰਾਹੁਲ ਗਾਂਧੀ

**EDS: SCREENSHOT POSTED by @RahulGandhi ON SUNDAY, AUG 30, 2020** New Delhi: Congress leader Rahul Gandhi speaks on Indian economy in a video series. (PTI Photo) (PTI31-08-2020_000039B)

‘ਦ ਖ਼ਾਲਸ ਬਿਊਰੋ :- ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦੇਣ ਵਾਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਕਹਿਰ ਨੇ ਭਾਰਤ ਨੂੰ ਵੀ ਆਪਣੇ ਘੇਰੇ ਵਿੱਚ ਲਿਆ ਹੈ। ਇਸਦਾ ਜ਼ਿਆਦਾ ਅਸਰ ਅਰਥਚਾਰੇ ’ਤੇ ਪਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਵਰ੍ਹੇ 2020-21 ਦੀ ਅਪ੍ਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਖੇਤੀ ਨੂੰ ਛੱਡ ਕੇ ਨਿਰਮਾਣ, ਊਸਾਰੀ ਤੇ ਸੇਵਾਵਾਂ ਸਮੇਤ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵ ਉਸਾਰੀ ਸੈਕਟਰ ’ਤੇ ਪਿਆ ਹੈ, ਜੋ 50 ਫੀਸਦ ਤੋਂ ਹੇਠਾਂ ਡਿੱਗਿਆ ਹੈ।

ਕੌਮੀ ਅੰਕੜਾ ਦਫ਼ਤਰ (NCO) ਦੇ ਅੰਕੜਿਆਂ ਅਨੁਸਾਰ ਕੁੱਲ ਘਰੇਲੂ ਉਤਪਾਦਨ (GDP) ’ਚ ਇਸ ਤੋਂ ਪਿਛਲੇ ਵਰ੍ਹੇ 2019-20 ਦੀ ਇਸੇ ਤਿਮਾਹੀ ’ਚ 5.2 ਫੀਸਦ ਦਾ ਵਾਧਾ ਹੋਇਆ ਸੀ। ਸਰਕਾਰ ਨੇ ਕੋਰੋਨਾਵਾਇਰਸ ਦੀ ਰੋਕਥਾਮ ਲਈ 25 ਮਾਰਚ ਨੂੰ ਪੂਰੇ ਦੇਸ਼ ’ਚ ਲਾਕਡਾਊਨ ਲਾਇਆ ਸੀ। ਇਸ ਦਾ ਅਸਰ ਅਰਥਚਾਰੇ ਦੇ ਸਾਰੇ ਖੇਤਰਾਂ ’ਤੇ ਪਿਆ ਹੈ। ਨਿਮਰਾਣ ਖੇਤਰ ਦੇ ਜੀਡੀਪੀ ’ਚ ਕੁੱਲ ਮੁੱਲ ਯੋਗਦਾਨ (GVA) 2020-21 ਦੀ ਪਹਿਲੀ ਤਿਮਾਹੀ ਦੌਰਾਨ 39.3 ਫੀਸਦ ਘਟਿਆ। ਜਦਕਿ ਇਸ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਸ ’ਚ 3 ਫੀਸਦ ਵਾਧਾ ਹੋਇਆ ਸੀ। ਹਾਲਾਂਕਿ ਖੇਤੀ ਸੈਕਟਰ ’ਚ ਇਸ ਦੌਰਾਨ 3.4 ਫੀਸਦ ਵਾਧਾ ਹੋਇਆ ਹੈ

ਉਸਾਰੀ ਖੇਤਰ ’ਚ GVA ਵਿਕਾਸ ’ਚ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ 50.3 ਫੀਸਦ ਦੀ ਗਿਰਾਵਟ ਆਈ ਹੈ। ਪਿਛਲੇ ਸਾਲ ਇਸੇ ਸਮੇਂ 5.2 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਖਣਨ ਖੇਤਰ ਉਤਪਾਦਨ ’ਚ 23.3 ਫੀਸਦ ਕਮੀ ਆਈ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ਨੇ 4.7 ਫੀਸਦ ਵਿਕਾਸ ਕੀਤਾ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਜ਼ਰੂਰੀ ਸੇਵਾ ਖੇਤਰਾਂ ’ਚ ਵੀ 2020-21 ਦੀ ਪਹਿਲੀ ਤਿਮਾਹੀ ’ਚ 7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ’ਚ 7 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਅੰਕੜਿਆਂ ਅਨੁਸਾਰ ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਨਾਲ ਜੁੜੀਆਂ ਸੇਵਾਵਾਂ 47 ਫੀਸਦ ਤੱਕ ਘਟੀਆਂ ਹਨ।

ਰੀਅਲ ਅਸਟੇਟ ਤੇ ਪੇਸ਼ੇਵਰ ਸੇਵਾਵਾਂ ’ਚ 5.3 ਫੀਸਦ, ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰਨਾਂ ਸੇਵਾਵਾਂ ’ਚ ਵੀ 10.3 ਦੀ ਗਿਰਾਵਟ ਦਰਜ ਕੀਤੀ ਗਈ ਹੈ। NSO ਨੇ ਬਿਆਨ ’ਚ ਕਿਹਾ, ‘ਸਥਿਰ ਮੁੱਲ (2011-12) ’ਤੇ ਜੀਡੀਪੀ 2020-21 ਦੀ ਪਹਿਲੀ ਤਿਮਾਹੀ ’ਚ 26.90 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਇਸੇ ਸਮੇਂ 35.35 ਲੱਖ ਕਰੋੜ ਰੁਪਏ ਸੀ। ਮਤਲਬ ਇਸ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।’

 

ਮੋਦੀ ਸਰਕਾਰ ਅਸੰਗਠਿਤ ਖੇਤਰ ਨੂੰ ਤਬਾਹ ਕਰ ਰਹੀ ਹੈ: ਰਾਹੁਲ

ਸਾਬਕਾ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਉਹ ਮੁਲਕ ਦੇ ਅਸੰਗਠਿਤ ਖੇਤਰ ਨੂੰ ਤਬਾਹ ਕਰ ਕੇ ਉਸ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੰਗਠਿਤ ਖੇਤਰ ਖ਼ਤਮ ਹੋ ਗਿਆ, ਤਾਂ ਮੁਲਕ ’ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣਗੇ। ਉਨ੍ਹਾਂ ਪੂਰੇ ਮੁਲਕ ਨੂੰ ਇਕਜੁੱਟ ਹੋ ਕੇ ਸਰਕਾਰ ਦੇ ਇਸ ਇਰਾਦੇ ਖਿਲਾਫ਼ ਲੜਨ ਦਾ ਹੋਕਾ ਦਿੱਤਾ ਹੈ।

ਭਾਜਪਾ ਲੀਡਰ ਸੰਬਿਤ ਪਾਤਰਾ ਨੇ ਰਾਹੁਲ ਦੇ ਇਸ ਬਿਆਨ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਉਹ ‘ਜੀ-23’ ਬਾਰੇ ਵੀਡੀਓ ਜਾਰੀ ਕਰਨ। ਭਾਜਪਾ ਦਾ ਸਿੱਧਾ ਇਸ਼ਾਰਾ ਕਾਂਗਰਸ ਦੇ ਉਨ੍ਹਾਂ 23 ਆਗੂਆਂ ਵੱਲ ਹੈ ਜਿਨ੍ਹਾਂ ਨੇ ਕਾਂਗਰਸ ਪ੍ਰਧਾਨ ਨੂੰ ਪਾਰਟੀ ’ਚ ਫੇਰਬਦਲ ਲਈ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ, ‘ਲੋਕ ਉਸ ਦੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੋਣਾਂ, ਸਿਲੈਕਸ਼ਨ, ਅਯੋਗਤਾ ਬਾਰੇ ਗੱਲ ਹੋ ਰਹੀ ਹੈ ਅਤੇ ਰਾਹੁਲ ਨੂੰ ਇਸ ਬਾਰੇ ਫਿਕਰ ਕਰਨੀ ਚਾਹੀਦੀ ਹੈ।

ਮੁਲਕ ਸੁਰੱਖਿਅਤ ਹੱਥਾਂ ’ਚ ਹੈ ਅਤੇ ਉਹ ਆਪਣੀ ਪਾਰਟੀ ਦੀ ਫਿਕਰ ਕਰੇ।’’ ਅਰਥਚਾਰੇ ਬਾਰੇ ਨਵੀਂ ਵੀਡੀਓ ਜਾਰੀ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਨੋਟਬੰਦੀ, ‘ਗਲਤ ਜੀਐੱਸਟੀ’ ਤੇ ਲਾਕਡਾਊਨ ਤਿੰਨ ਮਿਸਾਲਾਂ ਹਨ, ਜਿਨ੍ਹਾਂ ਰਾਹੀਂ ਸਰਕਾਰ ਨੇ ਅਸੰਗਠਿਤ ਖੇਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਲੋਕਾਂ ਨੂੰ 90 ਫ਼ੀਸਦੀ ਨੌਕਰੀਆਂ ਮੁਹੱਈਆ ਕਰਵਾਉਂਦਾ ਹੈ। ਰਾਹੁਲ ਗਾਂਧੀ ਨੇ ਕਿਹਾ,‘ ‘ਇਹ ਨਾ ਸੋਚੋ ਕਿ ਲਾਕਡਾਊਨ ਬਿਨਾਂ ਯੋਜਨਾ ਦੇ ਲੱਗਿਆ। ਤਿੰਨ ਫ਼ੈਸਲਿਆਂ ਦਾ ਮਕਸਦ ਅਸੰਗਠਿਤ ਖੇਤਰ ਨੂੰ ਤਬਾਹ ਕਰਨਾ ਸੀ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਜੇਕਰ ਸਰਕਾਰ ਚਲਾਉਣੀ ਹੈ ਤਾਂ ਮੀਡੀਆ ਤੇ ਮਾਰਕੀਟਿੰਗ ਦੀ ਲੋੜ ਹੈ। ‘ਮੀਡੀਆ ਤੇ ਮਾਰਕੀਟਿੰਗ 15-20 ਲੋਕ ਕਰਦੇ ਹਨ। ਇਹੋ ਲੋਕ ਅਸੰਗਠਿਤ ਖੇਤਰ ਦਾ ਪੈਸਾ ਲੈਣਾ ਚਾਹੁੰਦੇ ਹਨ।

Exit mobile version