The Khalas Tv Blog International ਬਿਜਲੀ ਸੰਕਟ ਕਾਰਣ ਹਿੱਲੇਗਾ ਚੀਨ ਦਾ ਅਰਥਚਾਰਾ
International

ਬਿਜਲੀ ਸੰਕਟ ਕਾਰਣ ਹਿੱਲੇਗਾ ਚੀਨ ਦਾ ਅਰਥਚਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿਚ ਬਿਜਲੀ ਤੇ ਊਰਜਾ ਦੇ ਸੰਕਟ ਵਿਚਾਲੇ ਆਰਥਿਕ ਵਾਧੇ ਨੂੰ ਲੈ ਕੇ ਇਕ ਗੰਭੀਰ ਖਬਰ ਆਈ ਹੈ। ਮਲਟੀਨੈਸ਼ਨ ਇਨਵੈਸਟਮੈਂਟ ਬੈਂਕ ਗੋਲਡਮੈਨ ਨੇ ਚੀਨ ਦੇ ਆਰਥਿਕ ਵਾਧੇ ਦਰ ਦਾ ਅਨੁਮਾਨ 8.2% ਤੋਂ ਘਟਾ ਕੇ 7.8% ਕਰ ਦਿੱਤਾ ਹੈ। ਚੀਨ ਦੇ ਊਰਜਾ ਸੰਕਟ ਨਾਲ ਉਦਯੋਗ ਉੱਤੇ ਅਸਰ ਪਵੇਗਾ।

ਬੈਂਕ ਦਾ ਅਨੁਮਾਨ ਹੈ ਕਿ ਇਸ ਬਿਜਲੀ ਸੰਕਟ ਦਾ ਅਸਰ ਦੁਨਿਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਚੀਨ ਨੇ ਲਗਭਗ 44 ਫੀਸਦ ਕਾਰਖਾਨਿਆਂ ਦੀਆਂ ਗਤੀਵਿਧੀਆਂ ਉੱਤੇ ਪਿਆ ਹੈ। ਚੀਨ ਦੇ ਪੂਰਵੀ ਇਲਾਕਿਆਂ ਦੀ ਸਪਲਾਈ ਦੇ ਕਾਰਣ ਪੈਦਾ ਹੋਇਆ ਬਿਜਲੀ ਸੰਕਟ ਵਧਦਾ ਜਾ ਰਿਹਾ ਹੈ। ਸਪਲਾਈ ਦੇ ਕਾਰਣ ਕੋਲੇ ਦੀ ਕੀਮਤ ਅਚਾਨਕ ਵਧ ਗਈ ਹੈ। ਇਸੇ ਕਾਰਣ ਕਈ ਕਾਰਖਾਨਿਆਂ ਤੇ ਘਰਾਂ ਵਿੱਚ ਬਿਜਲੀ ਗੁੱਲ ਹੈ ਕੰਮਕਾਜ ਠੱਪ ਹੈ।

Exit mobile version