The Khalas Tv Blog Punjab ਧੁੰਦ ਨੇ ਨਿਗਲੇ ਤਿੰਨ ਪਰਿਵਾਰਾਂ ਦੇ ਚਿਰਾਗ
Punjab

ਧੁੰਦ ਨੇ ਨਿਗਲੇ ਤਿੰਨ ਪਰਿਵਾਰਾਂ ਦੇ ਚਿਰਾਗ

ਬਿਉਰੋ ਰਿਪੋਰਟ – ਪੰਜਾਬ ‘ਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਜਾਨਲੇਵਾ ਸਾਬਤ ਹੋ ਰਹੀ ਹੈ। ਆਏ ਦਿਨ ਕੋਈ ਨਾ ਕੋਈ ਹਾਦਸਾ ਧੁੰਦ ਕਾਰਨ ਵਾਪਰ ਰਿਹਾ ਹੈ। ਅਜਿਹਾ ਹੀ ਇਕ ਹਾਦਸਾ ਬਲਾਕ ਨਾਭਾ ਦੇ ਪਿੰਡ ਦਿੱਤੂਪੁਰ ਵਿਚ ਵਾਪਿਰਆ ਹੈ, ਜਿੱਥੇ ਧੁੰਦ ਨੇ ਤਿੰਨ ਪਰਿਵਾਰਾ ਦੇ ਚਿਰਾਗ ਬੁਝੇ ਦਿੱਤੇ ਹਨ। ਲੰਘੀ ਰਾਤ 5 ਨੌਜਵਾਨ ਆਪਣੀ ਜੈਨ ਕਾਰ ਵਿਚ ਸਵਾਰ ਹੋ ਕੇ ਘਰ ਜਾ ਰਹੇ ਸੀ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਰਸਤਾ ਦਿਖਣੋ ਬੰਦ ਹੋ ਗਿਆ, ਜਿਸ ਕਾਰਨ ਇਕ ਨੌਜਵਾਨ ਨੇ ਹੇਠਾਂ ਉੱਤਰ ਕੇ ਆਪਣੀ ਬੈਟਰੀ ਨਾਲ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਪਰ ਧੁੰਦ ਇੰਨੀ ਸੀ ਕਿ ਉਨ੍ਹਾਂ ਦੀ ਕਾਰ ਪਿੰਡ ਦੇ ਛੱਪੜ ਵਿਚ ਜਾ ਡਿੱਗੀ, ਜਿਸ ਕਾਰਨ ਤਿੰਨ ਨੋਜਵਾਨਾਂ ਦੀ ਜਾਨ ਚਲੀ ਗਈ ਤੇ ਇਕ ਨੂੰ ਕਿਸੇ ਤਰੀਕੇ ਬਚਾ ਲਿਆ ਗਿਆ। ਮ੍ਰਿਤਕਾਂ ਦੀ ਪਹਿਚਾਣਾ ਕਮਲਪ੍ਰੀਤ ਸਿੰਘ ਜੋ 12ਵੀ ਦਾ ਵਿਦਿਆਰਥੀ ਸੀ, ਦੂਜਾ ਹਰਦੀਪ ਸਿੰਘ (30) ਅਤੇ ਤੀਜੀ ਦੀ ਪਹਿਚਾਣ ਇੰਦਰਜੋਤ ਸਿੰਘ (23) ਵਜੋਂ ਹੋਈ ਹੈ। ਇਹ ਤਿੰਨੇ ਨੌਜਵਾਨ ਆਪਣੇ-ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ।

ਇਹ ਵੀ ਪੜ੍ਹੋ – ਪ੍ਰਿਅੰਕਾ ਗਾਂਧੀ ਨੇ ਡੱਲੇਵਾਲ ਦੇ ਹੱਕ ‘ਚ ਚੁੱਕੀ ਆਵਾਜ਼, ਮੋਦੀ ਨੂੰ ਦਿੱਤੀ ਸਲਾਹ

 

Exit mobile version