The Khalas Tv Blog Punjab ਪ੍ਰਿੰਸੀਪਲ ਦੇ ਹੈਰਾਨ ਕਰਨ ਵਾਲੇ ਫਰਮਾਨ ਨੇ ਤੀਜੀ ਕਲਾਸ ਦੀ ਬੱਚੀ ਨੂੰ ਰੱਖਿਆ ਭੁੱਖਾ
Punjab

ਪ੍ਰਿੰਸੀਪਲ ਦੇ ਹੈਰਾਨ ਕਰਨ ਵਾਲੇ ਫਰਮਾਨ ਨੇ ਤੀਜੀ ਕਲਾਸ ਦੀ ਬੱਚੀ ਨੂੰ ਰੱਖਿਆ ਭੁੱਖਾ

ਬਿਊਰੋ ਰਿਪੋਰਟ : ਅਬੋਹਰ ਦੇ ਕੰਧਵਾਲਾ ਰੋਡ ਦੇ ਸਰਕਾਰੀ ਐਲੀਮੈਂਟਰੀ ਬੇਸਿਕ ਸਕੂਲ ਦੇ ਪ੍ਰਿੰਸੀਪਲ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਇੱਕ ਫਰਮਾਨ ਦੀ ਵਜ੍ਹਾ ਕਰਕੇ ਬੱਚੀ ਨੂੰ ਭੁੱਖਾ ਰਹਿਣਾ ਪਿਆ । ਬੱਚੀ ਘਰੋ ਚਮਚਾ ਨਹੀਂ ਲੈਕੇ ਆਇਆ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਖਾਣਾ ਨਹੀਂ ਦਿੱਤਾ ਗਿਆ । ਸਕੂਲ ਵਿੱਚ ਇਹ ਨਿਯਮ ਬਣਾਇਆ ਗਿਆ ਹੈ ਕਿ ਖਾਣੇ ਦੇ ਲਈ ਚਮਚਾ ਲੈਕੇ ਆਉਣਾ ਹੋਵੇਗਾ । ਤੀਜੀ ਕਲਾਸ ਵਿੱਚ ਪੜ੍ਹਨ ਵਾਲੀ ਬੱਚੀ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਡੋਲੀ ਨੂੰ ਸਰਕਾਰੀ ਪ੍ਰਾਈਮਰੀ ਬੇਸਿਕ ਸਕੂਲ ਵਿੱਚ ਤੀਜੀ ਵਿੱਚ ਦਾਖਲਾ ਕਰਵਾਇਆ ਸੀ । ਸਕੂਲ ਵਿੱਚ ਉਸ ਦਾ ਪਹਿਲਾਂ ਦਿਨ ਸੀ,ਜਦੋਂ ਛੁੱਟੀ ਹੋਈ ਤਾਂ ਬੱਚੀ ਨੇ ਦੱਸਿਆ ਉਸ ਨੂੰ ਖਾਣਾ ਨਹੀਂ ਦਿੱਤਾ ਗਿਆ ਉਹ ਭੁੱਖ ਨਾਲ ਤੜਪ ਦੀ ਰਹੀ। ਜਦੋਂ ਪਿਤਾ ਨੇ ਬੱਚੀ ਤੋਂ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਮੇਰੇ ਕੋਲ ਚਮਚਾ ਨਹੀਂ ਸੀ। ਉਸ ਨੇ ਦੱਸਿਆ ਕਿ ਜਿਸ ਦੇ ਕੋਲ ਚਮਚਾ ਹੁੰਦਾ ਹੈ ਉਸ ਨੂੰ ਹੀ ਖਾਣਾ ਦਿੱਤਾ ਜਾਂਦਾ ਹੈ।

ਇਸ ਬਾਰੇ ਬੱਚੀ ਦੇ ਪਿਤਾ ਰਾਕੇਸ਼ ਨੇ ਤੀਜੀ ਕਲਾਸ ਦੇ ਅਧਿਆਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਪ੍ਰਿੰਸੀਪਲ ਦਾ ਹੁਕਮ ਹੈ ਅਸੀਂ ਕੁਝ ਨਹੀਂ ਕਰ ਸਕਦੇ ਹਾਂ। ਜਦੋਂ ਪਿਤਾ ਨੇ ਅਧਿਆਪਕ ਨੂੰ ਕਿਹਾ ਧੀ ਦਾ ਨਵਾਂ ਦਾਖਲਾ ਸੀ,ਉਸ ਨੂੰ ਚਮਚਾ ਘਰੋਂ ਲਿਆਉਣ ਬਾਰੇ ਨਹੀਂ ਪਤਾ ਸੀ ਅਤੇ ਨਾ ਹੀ ਪ੍ਰਿੰਸੀਪਲ ਨੇ ਸਾਨੂੰ ਦੱਸਿਆ। ਜੇਕਰ ਪਤਾ ਹੁੰਦਾ ਤਾਂ ਅਸੀਂ ਬੱਚੀ ਨੂੰ ਚਮਚਾ ਲੈਕੇ ਭੇਜ ਦੇ,ਘੱਟੋਂ ਘੱਟ ਨਵੇਂ ਦਾਖਲੇ ਦਾ ਖਿਆਲ ਰੱਖ ਕੇ ਬੱਚੀ ਨੂੰ ਖਾਣਾ ਤਾਂ ਦਿੰਦੇ ।

ਪਿਤਾ ਦੇ ਸਵਾਲ ‘ਤੇ ਅਧਿਆਪਕ ਨੇ ਕਿਹਾ ਅਸੀਂ ਅੱਗੋ ਧਿਆਨ ਰੱਖਾਂਗੇ । ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਫ੍ਰੀ,ਡਰੈਸ ਫ੍ਰੀ,ਕਿਤਾਬਾਂ ਫ੍ਰੀ,ਖਾਣਾ ਫ੍ਰੀ ਇੱਥੋਂ ਤੱਕ ਸਿੱਖਿਆ ਦੇ ਨਾਂ ‘ਤੇ 1 ਰੁਪਏ ਲਏ ਜਾਂਦੇ ਹਨ । ਪਰ ਇੱਕ ਚਮਚੇ ਲਈ ਸਕੂਲ ਦੀ ਸਾਖ ਡਿਗਾਉਣਾ ਕੀ ਇਹ ਠੀਕ ਹੈ ? ਪੰਜਾਬ ਸਰਕਾਰ ਨੂੰ ਇਸ ‘ਤੇ ਐਕਸ਼ਨ ਲੈਣਾ ਚਾਹੀਦਾ ਹੈ । ਇੱਕ ਛੋਟੀ ਬੱਚੀ ਨੂੰ ਭੁੱਖੇ ਰੱਖਣਾ ਕਿੱਥੋਂ ਤੱਕ ਜਾਇਜ਼ ਹੈ ? ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸੇ ਮਹੀਨੇ ਤੋਂ ਸਰਕਾਰੀ ਸਕੂਲਾਂ ਦੇ ਦੌਰੇ ‘ਤੇ ਹਨ ਅਤੇ ਪ੍ਰਬੰਧਾ ਦਾ ਜਾਇਜ਼ਾ ਲੈ ਰਹੇ ਹਨ,ਉਨ੍ਹਾਂ ਨੂੰ ਇਸ ਰਿਪੋਰਟ ‘ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ।

Exit mobile version