The Khalas Tv Blog Punjab ਮੁੱਖ ਸਕੱਤਰ ਦਾ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ, ਨਸ਼ਾ ਵੇਚਣ ਵਾਲੇ ਹੋ ਜਾਣ ਸਾਵਧਾਨ
Punjab

ਮੁੱਖ ਸਕੱਤਰ ਦਾ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ, ਨਸ਼ਾ ਵੇਚਣ ਵਾਲੇ ਹੋ ਜਾਣ ਸਾਵਧਾਨ

ਪੰਜਾਬ ਦੇ ਮੁੱਖ ਸਕੱਤਰ ( Chief Secretary of Punjab ਅਨੁਰਾਗ ਵਰਮਾ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਅਥਾਰਟੀ ਐਨਡੀਪੀਐਸ ਐਕਟ ਤਹਿਤ ਇਸ ਸਬੰਧੀ ਬੇਨਤੀ ਕਰਦੀ ਹੈ ਤਾਂ ਅਜਿਹੀਆਂ ਜਾਇਦਾਦਾਂ ਬਾਰੇ ਜਾਣਕਾਰੀ ਦੇਣ ਨੂੰ ਤਰਜੀਹ ਦਿੱਤੀ ਜਾਵੇ।

ਉਨ੍ਹਾਂ ਪੱਤਰ ਜਾਰੀ ਕਰ ਲਿਖਿਆ ਹੈ ਕਿ ਰਾਜ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦਾਂ ਜ਼ਬਤ ਕਰਕੇ ਉਨ੍ਹਾਂ ਨੂੰ ਵਿੱਤੀ ਢਾਹ ਲਗਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਹਿਦਾਇਤ ਕੀਤੀ ਕਿ  ਇਸ ਲਈ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦ ਕਿਸੇ ਵੀ ਕਮਿਸ਼ਨਰ ਪੁਲਿਸ, ਐਸ ਐਸ ਪੀ/ ਪੁਲਿਸ ਅਧਿਕਾਰੀ ਵੱਲੋਂ NDPS ਐਕਟ ਅਧੀਨ ਕਿਸੇ ਦੋਸ਼ੀ ਦੀ ਜਾਇਦਾਦ ਜ਼ਬਤ ਕਰਨ ਦੀ ਜਾਣਕਾਰੀ ਮੰਗੀ ਜਾਵੇ ਤਾਂ ਇਸ ਸਬੰਧੀ ਜਲਦੀ ਤੋਂ ਜਲਦੀ ਸਬੰਧਿਤ ਪੁਲਿਸ ਅਧਿਕਾਰੀ ਨੂੰ ਦਿੱਤੀ ਜਾਵੇ।

ਇਹ ਵੀ ਪੜ੍ਹੋ – ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿਖੇ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ ਮੁੜ ਕੀਤਾ ਚਾਲੂ

 

 

Exit mobile version