The Khalas Tv Blog India ਮੁੱਖ ਮੰਤਰੀ ਪੰਜਾਬ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ,ਪੰਜਾਬ ਆਉਣ ਦਾ ਦਿੱਤਾ ਸੱਦਾ
India

ਮੁੱਖ ਮੰਤਰੀ ਪੰਜਾਬ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ,ਪੰਜਾਬ ਆਉਣ ਦਾ ਦਿੱਤਾ ਸੱਦਾ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀਮਤੀ ਦਰੋਪਦੀ ਮੁਰਮੁ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਵੀਟ ਕਰ ਕੇ ਵੀ ਦਿੱਤੀ ਹੈ।

ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਹੈ ਕਿ ਰਾਸ਼ਟਰਪਤੀ ਦਾ ਪਿਛੋਕੜ ਸੰਘਰਸ਼ ਭਰਿਆ ਰਿਹਾ ਹੈ । ਉਹਨਾਂ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਜੋ ਕਿ ਉਹਨਾਂ ਖਿੜੇ ਮੱਥੇ ਕਬੂਲ ਕਰ ਲਿਆ ਹੈ। ਮਾਨ ਨੇ ਆਉਂਦੇ ਦਿਨਾਂ ਵਿੱਚ ਦੇਸ਼ ਦੀ ਰਾਸ਼ਟਰਪਤੀ ਜੀ ਦੀ ਪੰਜਾਬ ਫੇਰੀ ਦੀ ਸੰਭਾਵਨਾ ਜਤਾਈ ਹੈ।ਜੇਕਰ ਉਹ ਪੰਜਾਬ ਆਉਂਦੇ ਹਨ ਤਾਂ ਉਹਨਾਂ ਦਾ ਰਵਾਇਤੀ ਤਰੀਕਿਆਂ ਨਾਲ ਸਵਾਗਤ ਹੋਵੇਗਾ।

ਭਗਵੰਤ ਮਾਨ ,ਮੁੱਖ ਮੰਤਰੀ ਪੰਜਾਬ

ਇਸ ਤੋ ਇਲਾਵਾ ਆਪਣੀ ਜਰਮਨ ਫੇਰੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਥੋਂ ਦੀਆਂ ਕੁੱਝ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ। ਇਹਨਾਂ ਵਿੱਚੋਂ ਦੋ ਪੰਜਾਬ ਆ ਵੀ ਚੁੱਕੀਆਂ ਹਨ । ਜਰਮਨ ਕੰਪਨੀ ਕਲਾਸ ਨੇ ਤਾਂ ਮੋਰਿੰਡੇ ਲਾਗੇ 38 ਜ਼ਮੀਨ ਵੀ ਖਰੀਦ ਲਈ ਹੈ ਤੇ ਇਥੇ ਮਰਸੀਡੀਜ਼ ਦੇ ਸੈਂਸਰ ਬਣਾਉਣ ਲਈ ਫੈਕਟਰੀ ਲਗਾਏਗੀ।ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਹਨ,ਜਿਹਨਾਂ ਆਟੋਮੋਬਾਈਲ ਤੇ ਟੂਰੀਸਮ ਵਿੱਚ ਨਿਵੇਸ਼ ਕਰਨੀਆਂ ਚਾਹੁੰਦੀਆਂ ਹਨ ਤੇ ਇਹਨਾਂ ਨਾਲ ਐਮਓਯੂ ਸਾਈਨ ਕੀਤੇ ਜਾਣੇ ਹਨ ਤਾਂ ਜੋ ਪੰਜਾਬ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕੇ।

Exit mobile version