The Khalas Tv Blog Punjab ਧੀ ਨੂੰ ਗੋਦ ‘ਚ ਲੈ ਕੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਰੱਖਿਆ ਇਹ ਨਾਮ
Punjab

ਧੀ ਨੂੰ ਗੋਦ ‘ਚ ਲੈ ਕੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਰੱਖਿਆ ਇਹ ਨਾਮ

Chief Minister Mann reached home with his daughter in his lap

Chief Minister Mann reached home with his daughter in his lap

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀਰਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ ਹੈ।  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਜਵਜੰਮੀ ਧੀ ਦਾ ਨਾਂ ਰੱਖ ਲਿਆ ਗਿਆ ਹੈ। ਉਨ੍ਹਾਂ ਨੇ ਧੀ ਦਾ ਨਾਂ ਨਿਆਮਤ ਕੌਰ ਮਾਨ ਰੱਖਿਆ ਹੈ। ਨਾਲ ਹੀ ਉਨ੍ਹਾਂ ਨੇ ਇਸਦਾ ਮਤਲਬ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਿਆਮਤ ਦਾ ਮਤਲਬ ਹੈ ਦਾਤ, ਬਖਸ਼ਿਸ਼ ਤੇ ਇਹ ਆਪਣੇ ਭਾਗ ਆਪ ਬਣਾਏਗੀ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਧੀ ਨਿਆਮਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਦੋਵੇਂ ਪਰਿਵਾਰ ਸਣੇ ਸੀਐੱਮ ਰਿਹਾਇਸ਼ ‘ਤੇ ਪਹੁੰਚੇ ਹਨ। ਮੁੱਖ ਮੰਤਰੀ ਨੇ ਧੀ ਨੂੰ ਗੋਦੀ ਵਿਚ ਚੁੱਕਿਆ ਹੋਇਆ ਸੀ।

ਆਪਣੀ ਲਾਡਲੀ ਧੀ ਦੇ ਨਾਂ ਦੀ ਜਾਣਕਾਰੀ ਖੁਦ CM ਮਾਨ ਵੱਲੋਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਪਰਿਵਾਰ ਲਈ ਬਹੁਤ ਵੱਡਾ ਦਿਨ ਹੈ।

ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਕਾਫ਼ਲੇ ਵਿੱਚ ਕਈ ਵਾਹਨ ਸ਼ਾਮਲ ਸਨ। ਸਖ਼ਤ ਸੁਰੱਖਿਆ ਦਾ ਪਿਹਰਾ ਸੀ। ਮੁੱਖ ਮੰਤਰੀ ਨੇ ਧੀ ਨੂੰ ਹੱਥਾਂ ‘ਚ ਚੁੱਕ ਕੇ ਪੂਰੇ ਰਸਤੇ ‘ਚ ਫੜਿਆ। ਜਿਵੇਂ ਹੀ ਉਹ ਸੀਐਮ ਰਿਹਾਇਸ਼ ‘ਤੇ ਪਹੁੰਚੇ ਤਾਂ ਸੀਐਮ ਭਗਵੰਤ ਅਤੇ ਉਨ੍ਹਾਂ ਦੀ ਪਤਨੀ ਕਾਰ ਤੋਂ ਹੇਠਾਂ ਉਤਰ ਗਏ। ਇਸ ਦੌਰਾਨ ਉਨ੍ਹਾਂ ਦਾ ਉਥੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਮੀਡੀਆ ਕਰਮੀਆਂ ਨੂੰ ਮਿਲੇ ਅਤੇ ਘਰ ਦੇ ਅੰਦਰ ਵੜ ਗਏ। ਇਸ ਤੋਂ ਬਾਅਦ ਧੀ ਅਤੇ ਪਤਨੀ ਦਾ ਫੁੱਲਾਂ ਦੀ ਵਰਖਾ ਅਤੇ ਢੋਲ ਦੀ ਥਾਪ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਗੇਟ ਤੋਂ ਘਰ ਤੱਕ ਪੈਦਲ ਹੀ ਗਏ।

 

Exit mobile version