The Khalas Tv Blog Punjab ਸੁਖਬੀਰ ‘ਤੇ ਭੜਕੇ ਮੁੱਖ ਮੰਤਰੀ ਮਾਨ , ਕਿਹਾ “ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗ਼ੀ ਸੰਤੁਲਨ ਖ਼ਰਾਬ”
Punjab

ਸੁਖਬੀਰ ‘ਤੇ ਭੜਕੇ ਮੁੱਖ ਮੰਤਰੀ ਮਾਨ , ਕਿਹਾ “ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗ਼ੀ ਸੰਤੁਲਨ ਖ਼ਰਾਬ”

Chief Minister Mann, furious at Sukhbir, said, "Oh look Punjabi.. Their brains or mental balance is bad".

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਬੋਲਿਆ ਹੈ। ਮਾਨ ਨੇ ਪਾਗਲ ਕਹਿਣ ਉੱਤੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ। ਮਾਨ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨਾਲ ਕੁਦਰਤ ਤੇ ਲੋਕ ਹਨ। ਸੁਖਬੀਰ ਬਾਦਲ ਵੱਲੋਂ ਵਰਤੇ “ਪਾਗਲ ਜਿਹਾ” ਸ਼ਬਦ ਉਪਰ ਇਤਰਾਜ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਘੱਟੋ-ਘੱਟ ਇਹ ਪਾਗਲ ਜਿਹਾ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ।

ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗ਼ੀ ਸੰਤੁਲਨ ਖ਼ਰਾਬ। ਬਾਦਲ ਵੀ ਸਾਹਿਬ, ਬਰਨਾਲਾ ਵੀ ਸਾਹਿਬ,.ਬੇਅੰਤ ਸਿੰਘ ਵੀ ਤੇ ਕੈਪਟਨ ਵੀ ਸਾਹਿਬ,ਮੈਨੂੰ “ਪਾਗਲ ਜਿਹਾ” । ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ , ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ।

ਮੁੱਖ ਮੰਤਰੀ ਮਾਨ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਸੁਖਬੀਰ ਬਾਦਲ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਕਿ ਜਦੋਂ ਦਾ ਪੰਜਾਬ ਬਣਿਆ ਹੈ ਪੰਜਾਬ ਵਿੱਚ ਚਾਰ ਮੁੱਖ ਮੰਤਰੀ ਬਣੇ ਹਨ, ਤਿੰਨ ਹੀ ਸਮਝ ਲਓ। ਬਰਨਾਲਾ ਸਾਹਿਬ ਤਾਂ ਢਾਈ ਸਾਲ ਹੀ ਰਹੇ ਹਨ। ਪਰ ਬਾਦਲ ਸਾਹਿਬ ਤਕਰੀਬਨ 20 ਸਾਲ ਮੁੱਖ ਮੰਤਰੀ ਬਣੇ, ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਬਣਿਆ ਅਤੇ ਬੇਅੰਤ ਸਿੰਘ 10 ਸਾਲ ਮੁੱਖ ਮੰਤਰੀ ਬਣੇ ਅਤੇ ਹੁਣ ਇੱਕ ਬਣਿਆ ਹੈ, ਇਸ ਨੂੰ ਇਕ ਸਾਲ ਹੋਇਆ ਹੈ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ।

Exit mobile version