The Khalas Tv Blog Punjab ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
Punjab

ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਵਿਚ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਨਫ਼ਰਤ ਦੀ ਭਾਵਨਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਕੇਂਦਰ ਵਾਲਿਆਂ ਨੂੰ ਇਹ ਰੰਜ ਹੈ ਕਿ ਪੰਜਾਬ ਵਾਲੇ ਸਾਨੂੰ ਵੋਟਾਂ ਵਿਚ ਜਿਤਾਉਂਦੇ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ਅਸੀ ਕੇਂਦਰ ਦੇ ਖੇਤੀਬਾੜੀ ਖਰੜੇ ਨੂੰ ਰੱਦ ਕਰਦੇ ਹਾਂ।  ਕਿਹਾ ਕਿ ਕੇਂਦਰ ਸਰਕਾਰ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਿਆਉਣਾ ਚਾਹੁੰਦੀ ਹੈ। ਹਾਲੇ ਤੱਕ ਤਾਂ ਐਮ ਐਸ ਪੀ ਦੀ ਕੋਈ ਕਾਨੂੰਨੀ ਗਰੰਟੀ ਨਹੀ ਮਿਲੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸਾਡੇ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰ ਤੇ ਡਾਕਾ ਨਹੀਂ ਮਾਰਨ ਦੇਵਾਗੇਂ। ਉਨ੍ਹਾਂ ਨੇ ਕਿਹਾ ਕਿ ਅਸੀ ਕੇਂਦਰੀ ਮੰਡੀਕਰਨ ਨੀਤੀ ਦੇ ਖਰੜੇ ਰੱਦ ਕਰਦੇ ਹਾਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖੇਤੀਬਾੜੀ ਨੀਤੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਨੀਤੀ ਦਾ ਵਿਰੋਧ ਕਰਦੇ ਹਾਂ।

ਉਨ੍ਹਾਂ ਕਿਹਾ ਕਿ, ਜਿਹੜੇ ਭਾਰਤੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਉਹ ਜਹਾਜ਼ ਗੁਜਰਾਤ ਉਤੋ ਦੀ ਲੰਘ ਕੇ ਆਇਆ ਸੀ ਪਰ ਉਥੇ ਨਹੀ ਉਤਾਰਿਆ ਗਿਆ ਇਹ ਜਹਾਜ਼ ਜਾਣ ਬੁਣ ਕੇ ਪੰਜਾਬ ਵਿਚ ਉਤਰਵਾਇਆ ਗਿਆ।

ਪੰਜਾਬ ਕਾਂਗਰਸ ਤੇ ਮਾਨ ਦਾ ਤੰਜ

ਮਾਨ ਨੇ ਕਿਹਾ ਕਿ ਕਾਂਗਰਸੀਆਂ ਨੂੰ ਕੋਈ ਕੰਮ ਹੈ ਹੀ ਨਹੀਂ।  ਮਾਨ ਨੇ ਕਿਹਾ ਕਿ ਇਹ ਕਹਿੰਦੇ ਸੀ, ਭਗਵੰਤ ਮਾਨ 6 ਮਹੀਨੇ ਮੁੱਖ ਮੰਤਰੀ ਨਹੀਂ ਰਹਿ ਸਕਦਾ। ਉਨ੍ਹਾਂ ਨੇ ਕਿਹਾ ਕਿ  ਕਾਂਗਰਸੀ ਆਪਣੀ ਪੀੜੀ ਹੇਠ ਸੋਟਾ ਫੇਰਨ। ਮਾਨ ਨੇ ਕਿਹਾ ਕਿ ਕਾਂਗਰਸੀਆਂ ਦਾ ਤੀਜੀ ਵਾਰ ਵੋਟਾਂ ਵਿਚ 0 ਨੰਬਰ ਆਇਆ ਹੈ। ਬਾਜਵੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸੰਪਰਕ ਵਾਲੇ ਬਿਆਨ ’ਤੇ ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਸਾਡੇ ਨਾਲ ਸੰਪਰਕ ਦੀ ਥਾਂ ਲੋਕਾਂ ਨਾਲ ਸੰਪਰਕ ਕਰਨ।

 

Exit mobile version