The Khalas Tv Blog Lok Sabha Election 2024 ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਮਹਿਲਾਵਾਂ ਨੂੰ 1000 ਨਹੀਂ, ਹੁਣ 1100 ਰੁਪਏ ਮਿਲਣਗੇ
Lok Sabha Election 2024 Punjab

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਮਹਿਲਾਵਾਂ ਨੂੰ 1000 ਨਹੀਂ, ਹੁਣ 1100 ਰੁਪਏ ਮਿਲਣਗੇ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਇੱਕ ਹੋਰ ਗਰੰਟੀ ਪੂਰੀ ਕਰਨ ਜਾ ਰਹੀ ਹੈ। ਮਾਨ ਸਰਕਾਰ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰ ਸਕਦੀ ਹੈ। ਅੱਜ  ਭਗਵੰਤ ਮਾਨ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ, ਹੁਣ ਪੰਜਾਬ ਦੇ ਅੰਦਰ ਬੀਬੀਆਂ ਨੂੰ 1000 ਰੁਪਏ ਦੀ ਥਾਂ 1100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ, ਜੇ ਇਕ ਵਾਰ ਖਾਤੇ ਵਿਚ ਪੈਸੇ ਆਏ ਤਾਂ, ਆਉਂਦੇ ਰਹਿਣਗੇ।

ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਹਿਰੀ ਪਾਣੀ ਦੇ ਕੇ ਉਸ ਵਿਚੋਂ ਜੋ ਬਿਜਲੀ ਦੀ ਸਬਸਿਡੀ ਦਾ ਪੈਸਾ ਬਚੇਗਾ, ਉਸ ਨਾਲ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਹੈ ਉਹ 1000 ਰੁਪਏ ਦੀ ਥਾਂ 1100 ਰੁਪਏ ਸ਼ਗਨ ਦੇ ਤੌਰ ਉੱਤੇ ਦੇਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹੈ ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਉਣਾ, ਜਿਸ ਨਾਲ ਪੰਜਾਬ ਦਾ ਪਾਣੀ ਵੀ ਉੱਪਰ ਆਵੇਗਾ ਤੇ ਅੰਦਾਜ਼ਾ ਹੈ ਕਿ ਇਸ ਨਾਲ 10 ਲੱਖ ਟਿਊਬਵੈਲ ਬੰਦ ਹੋ ਜਾਣਗੇ। ਜਿਸ ਦਾ ਮਤਲਬ ਧਰਤੀ ਤੋਂ ਪਾਣੀ ਕੱਢਣਾ ਵੀ ਬੰਦ ਜੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹੈ ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਉਣਾ, ਜਿਸ ਨਾਲ ਪੰਜਾਬ ਦਾ ਪਾਣੀ ਵੀ ਉੱਪਰ ਆਵੇਗਾ ਤੇ ਅੰਦਾਜ਼ਾ ਹੈ ਕਿ ਇਸ ਨਾਲ 10 ਲੱਖ ਟਿਊਬਵੈਲ ਬੰਦ ਹੋ ਜਾਣਗੇ। ਜਿਸ ਦਾ ਮਤਲਬ ਧਰਤੀ ਤੋਂ ਪਾਣੀ ਕੱਢਣਾ ਵੀ ਬੰਦ ਜੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੇ ਕੇ ਉਸ ਵਿਚੋਂ ਜੋ ਬਿਜਲੀ ਦੀ ਸਬਸਿਡੀ ਦਾ ਪੈਸਾ ਬਚੇਗਾ, ਉਸ ਨਾਲ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਹੈ ਉਹ 1000 ਰੁਪਏ ਦੀ ਥਾਂ 1100 ਰੁਪਏ ਸ਼ਗਨ ਦੇ ਤੌਰ ਉੱਤੇ ਦੇਣਾ ਹੈ।

 

 

Exit mobile version