The Khalas Tv Blog Punjab 3 ਮਹੀਨੇ ‘ਚ AG ਦੇ ਅਸਤੀਫ਼ੇ ‘ਤੇ CM ਮਾਨ ਨੇ ਦਿੱਤੀ ਇਹ ਸਫਾਈ,ਨਵੇਂ AG ਨੇ ਦੱਸਿਆ ਕਿਵੇਂ ਮਿਲੀ ਜ਼ਿੰਮੇਵਾਰੀ
Punjab

3 ਮਹੀਨੇ ‘ਚ AG ਦੇ ਅਸਤੀਫ਼ੇ ‘ਤੇ CM ਮਾਨ ਨੇ ਦਿੱਤੀ ਇਹ ਸਫਾਈ,ਨਵੇਂ AG ਨੇ ਦੱਸਿਆ ਕਿਵੇਂ ਮਿਲੀ ਜ਼ਿੰਮੇਵਾਰੀ

ਅਨਮੋਲ ਰਤਨ ਸਿੰਘ ਦੇ AG ਅਹੁਦੇ ਤੋਂ ਅਸਤੀਫ਼ੇ ਬਾਅਦ ਵਿਨੋਦ ਘਈ ਨੂੰ ਨਵੇਂ AG ਦੀ ਜ਼ਿੰਮੇਵਾਰੀ ਮਿਲੀ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਪਿਛਲੇ 9 ਮਹੀਨੇ ਦੇ ਅੰਦਰ 4 ਵਾਰ DGP ਬਦਲੇ ਗਏ ਅਤੇ ਹੁਣ ਚੌਥੀ ਵਾਰ ਐਡਵੋਕੇਟ ਜਨਰਲ ਨੂੰ ਵੀ ਬਦਲ ਦਿੱਤਾ ਗਿਆ ਹੈ,ਦੁਪਹਿਰ ਨੂੰ ਖ਼ਬਰ ਆਈ ਸੀ ਕਿ 3 ਮਹੀਨੇ ਪਹਿਲਾਂ AG ਬਣੇ ਅਨਮੋਲ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਕੁਝ ਹੀ ਦੇਰ ਬਾਅਦ ਨਵੇਂ ਐਡਵੋਟਕੇਟ ਜਨਰਲ ਦਾ ਨਾਂ ਵੀ ਸਾਹਮਣੇ ਆ ਗਿਆ। ਮਸ਼ਹੂਰ ਕ੍ਰਿਮੀਨਲ ਵਕੀਲ ਵਿਨੋਦ ਘਈ ਨੂੰ ਨਵੇਂ AG ਦੇ ਤੌਰ ਤੇ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੇ ਆਪਣੀ ਨਿਯੁਕਤੀ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਮੋਲ ਰਤਨ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਸਫਾਈ ਦਿੱਤੀ ਹੈ।

ਮੁੱਖ ਮੰਤਰੀ ਦੀ ਸਫਾਈ

ਅਨਮੋਲ ਰਤਨ ਸਿੰਘ ਨੇ 19 ਜੁਲਾਈ ਨੂੰ AG ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਆਪਣੀ ਲਾਅ ਟੀਮ ਦੀ ਚੋਣ ਵਿੱਚ ਹੋ ਰਹੀ ਦੇਰੀ ਨੂੰ ਲੈਕੇ ਉਹ ਸਰਕਾਰ ਤੋਂ ਨਰਾਜ਼ ਚੱਲ ਰਹੇ ਸਨ, ਪਰ ਜਦੋਂ ਅਨਮੋਲ ਰਤਨ ਸਿੰਘ ਨੇ ਅਸਤੀਫ਼ਾ ਦਿੱਤਾ ਤਾਂ ਉਨ੍ਹਾਂ ਨੇ ਕਿਸੇ ਵੀ ਨਰਾਜ਼ਗੀ ਦਾ ਜ਼ਿਕਰ ਨਾ ਕਰਦੇ ਹੋਏ ਸਿਰਫ਼ ਨਿੱਜੀ ਕਾਰਨਾਂ ਨੂੰ ਅਸਤੀਫੇ ਦੀ ਵਜ੍ਹਾ ਦੱਸਿਆ। 25 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਸਿਰੇ ਨਹੀਂ ਚੜੀ ਤਾਂ ਅਨਮੋਲ ਰਤਨ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸ ‘ਤੇ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ’ਅਨਮੋਲ ਰਤਨ ਸਿੰਘ ਸਾਡੀ ਟੀਮ ਦਾ ਹਿੱਸਾ ਬਣੇ ਰਹਿਣਗੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਉਨ੍ਹਾਂ ਤੋਂ ਕਾਨੂੰਨੀ ਮਦਦ ਲੈਂਦੇ ਰਹਾਂਗੇ। ਉਨ੍ਹਾਂ ਨੇ ਆਪਣੀ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ,ਮੈਂ ਆਪ ਕੋਸ਼ਿਸ਼ ਕੀਤੀ ਸੀ ਉਨ੍ਹਾਂ ਨੂੰ ਰੋਕਣ ਦੀ ਪਰ ਉਨ੍ਹਾਂ ਨੇ ਕਿਹਾ ਮੇਰਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਵੇ।’

ਵਿਨੋਦ ਘਈ ਦੀ ਇਸ ਤਰ੍ਹਾਂ ਹੋਈ ਐਂਟਰੀ

ਮਸ਼ਹੂਰ ਸੀਨੀਅਰ ਕ੍ਰਿਮੀਨਲ ਵਕੀਲ ਵਿਨੋਦ ਘਈ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਨਾਲ ਬਿਲਕੁਲ ਵੀ ਨਹੀਂ ਜੁੜੇ ਸਨ ਪਰ ਅਚਾਨਕ ਉਨ੍ਹਾਂ ਨੂੰ ਸਰਕਾਰ ਵੱਲੋਂ AG ਅਹੁਦੇ ਦੀ ਪੇਸ਼ਕਸ਼ ਹੋਈ ਤਾਂ ਉਨ੍ਹਾਂ ਨੇ ਇਸ ਨੂੰ ਕਬੂਲ ਕਰ ਲਿਆ। ਘਈ ਨੇ ਵਿਸ਼ਵਾਸ਼ ਦਿਵਾਇਆ ਕੀ ਉਹ ਵੱਖ-ਵੱਖ ਕੇਸਾਂ ਵਿੱਚ ਸਰਕਾਰ ਦਾ ਪੱਖ ਅਦਾਲਤ ਵਿੱਚ ਮਜਬੂਤੀ ਨਾਲ ਰੱਖਣਗੇ। ਘਈ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੇਅਦਬੀ ਮਾਮਲਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਮਜ਼ਬੂਤੀ ਨਾਲ ਪੱਖ ਰਖਣਾ ਹੋਵੇਗਾ ਕਿਉਂਕਿ ਬਰਗਾੜੀ ਮੋਰਚੇ ਵਿੱਚ ਬੈਠੇ ਸਿੱਖ ਜਥੇਬੰਦੀਆਂ ਨੇ ਸਰਕਾਰ ਨੂੰ ਹੋਰ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

Exit mobile version