The Khalas Tv Blog Punjab 27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ…
Punjab

27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ…

Chief Minister bhagwant Mann announced the convening of the Vidhan Sabha session on September 27...

27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(CM Bhagwant Mann) ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ(Punjab Vidhan Sabha session) 27 ਸਤੰਬਰ 2022 ਨੂੰ ਸੱਦਿਆ ਜਾ ਰਿਹਾ ਹੈ । ਜਿਸ ਵਿੱਚ ਬਿਜਲੀ, ਪਰਾਲੀ ਸਾੜਨ ਤੇ ਹੋਰ ਮੁੱਦਿਆਂ ਤੇ ਵਿਚਾਰ ਕੀਤੀ ਜਾਵੇਗੀ।

ਉਹਨਾਂ ਇਹ ਵੀ ਕਿਹਾ ਹੈ ਕਿ ਪਿਛਲੇ ਦਿਨੀਂ ਪਹਿਲਾਂ ਇਜਾਜ਼ਤ ਦੇ ਕੇ ਫਿਰ ਉਸ ਨੂੰ ਰੱਦ ਕਰਨ ਦੀ ਗੱਲ ਬੜੀ ਮੰਦਭਾਗੀ ਹੈ । ਉਹਨਾਂ ਇਹ ਵੀ ਕਿਹਾ ਹੈ ਕਿ ਇਸ ਨੂੰ ਲੈ ਕੇ ਆਪ ਸਰਕਾਰ ਸੁਪਰੀਮ ਕੋਰਟ ਵਿੱਚ ਅਪੀਲ ਕਰੇਗੀ ਤਾਂ ਜੋ ਲੋਕਾਂ ਤੇ ਰਾਜਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।

ਮੁੱਖ ਮੰਤਰੀ ਮਾਨ ਨੇ ਹੈਰਾਨੀ ਪ੍ਰਗਟਾਈ ਹੈ ਕਿ ਕਿਵੇਂ ਕਾਂਗਰਸ ਆਪਰੇਸ਼ਨ ਲੋਟਸ ਵਿੱਚ ਭਾਜਪਾ ਦੇ ਨਾਲ ਖੜੀ ਨਜ਼ਰ ਆ ਰਹੀ ਹੈ । ਕਾਂਗਰਸ,ਅਕਾਲੀ ਦਲ ਤੇ ਭਾਜਪਾ ਤਿੰਨਾਂ ਨੇ ਸੈਸ਼ਨ ਰੱਦ ਹੋਣ ਦਾ ਸਵਾਗਤ ਕੀਤਾ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਾਰੀਆਂ ਪਾਰਟੀਆਂ ਉਭਰ ਰਹੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਲਈ ਇੱਕ ਹੋ ਗਈਆਂ ਹਨ।

ਉਹਨਾਂ ਇਹ ਵੀ ਕਿਹਾ ਕਿ ਆਪ ਇਸ ਸਭ ਤੋਂ ਡਰਨ ਵਾਲੀ ਨਹੀਂ ਹੈ।ਜਿਵੇਂ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ,ਇਵੇਂ ਹੀ ਆਪ ਨੂੰ ਵੀ ਕੋਈ ਰੋਕ ਨਹੀਂ ਸਕਦਾ।ਇਸੇ ਲਈ 27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾ ਰਿਹਾ ਹੈ ਤਾਂ ਜੋ ਸਾਰੇ ਦੇਸ਼ ਨੂੰ ਇਹ ਸੁਨੇਹਾ ਜਾਵੇ ਕਿ ਲੋਕਤੰਤਰ ਲੋਕਾਂ ਦਾ ਹੈ,ਨਾ ਕਿ ਕਿਸੇ ਇੱਕ ਵਿਅਕਤੀ ਦਾ।

 

Exit mobile version