The Khalas Tv Blog India ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ
India Punjab

ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ

ਬਿਉਰੋ ਰਿਪੋਰਟ – ਬੀਤੇ ਦਿਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਦੁੱਖ ਜਤਾਉਂਦਿਆ ਕਿਹਾ ਕਿ ”ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣਾ ਦੀ ਦੁਖ਼ਦ ਖ਼ਬਰ ਮਿਲੀ। ਦੇਸ਼ ਲਈ ਇਹ ਵੱਡਾ ਘਾਟਾ ਹੈ। ਭਾਰਤ ਦੀ ਵਿਗੜੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆਉਣ ਵਾਲੇ ਇਸ ਮਹਾਨ ਅਰਥਸ਼ਾਸਤਰੀ ਦੀ ਘਾਟ ਦੇਸ਼ ਵਾਸੀਆਂ ਨੂੰ ਹਮੇਸ਼ਾ ਰੜਕਦੀ ਰਹੇਗੀ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ”

ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਜਤਾਇਆ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਰਤ ਆਪਣੇ ਸਭ ਤੋਂ ਉੱਘੇ ਨੇਤਾਵਾਂ ਵਿੱਚੋਂ ਇੱਕ ਡਾ: ਮਨਮੋਹਨ ਸਿੰਘ ਜੀ ਦੀ ਮੌਤ ‘ਤੇ ਸੋਗ ਪ੍ਰਗਟ ਕਰਦਾ ਹੈ। ਨਿਮਰ ਮੂਲ ਤੋਂ ਉੱਠ ਕੇ, ਉਹ ਇੱਕ ਸਤਿਕਾਰਤ ਅਰਥਸ਼ਾਸਤਰੀ ਬਣੇ ਹਨ। ਉਨ੍ਹਾਂ ਕਈ ਸਰਕਾਰੀ ਅਹੁਦਿਆਂ ‘ਤੇ ਵੀ ਕੰਮ ਕੀਤਾ, ਜਿਸ ਵਿੱਚ ਵਿੱਤ ਮੰਤਰੀ ਵੀ ਸ਼ਾਮਲ ਹੈ, ਉਨ੍ਹਾਂ ਸਾਡੀ ਆਰਥਿਕ ਨੀਤੀ ‘ਤੇ ਇੱਕ ਮਜ਼ਬੂਤ ​​ਛੱਡੀ ਹੈ। ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਆਪਕ ਯਤਨ ਕੀਤੇ ਹਨ।

ਇਹ ਵੀ ਪੜ੍ਹੋ – ਭਾਈ ਜਸਵੀਰ ਸਿੰਘ ਰੋਡੇ ਤੇ ਸਿਮਰਨਜੀਤ ਸਿੰਘ ਮਾਨ ਨੇ ਕਿਸਾਨੀ ਮੋਰਚੇ ਦਾ ਕੀਤਾ ਸਮਰਥਨ! ਕੱਲ੍ਹ ਕਾਫਲਾ ਹੋਵੇਗਾ ਰਵਾਨਾ

 

Exit mobile version