The Khalas Tv Blog India 2 ਸਾਲ ਦੀ ਬੱਚੀ ਨਿਗਲ ਗਈ ਉਹ ਤਿੱਖੀ ਚੀਜ਼ ਜੋ ਅਕਸਰ ਘਰਾਂ ‘ਚ ਆਮ ਪਈ ਹੁੰਦੀ !
India

2 ਸਾਲ ਦੀ ਬੱਚੀ ਨਿਗਲ ਗਈ ਉਹ ਤਿੱਖੀ ਚੀਜ਼ ਜੋ ਅਕਸਰ ਘਰਾਂ ‘ਚ ਆਮ ਪਈ ਹੁੰਦੀ !

ਬਿਉਰੋ ਰਿਪੋਰਟ : ਅਕਸਰ ਕਿਹਾ ਜਾਂਦਾ ਹੈ ਕਿ ਛੋਟੇ ਬੱਚਿਆਂ ਦਾ ਰੱਬ ਹੀ ਰਾਖਾ ਹੁੰਦਾ ਹੈ। ਮਾਪਿਆਂ ਦੇ ਧਿਆਨ ਰੱਖਣ ਦੇ ਬਾਵਜੂਦ ਕਈ ਵਾਰ ਉਹ ਕੁਝ ਅਜਿਹਾ ਕਰ ਬੈਠ ਦੇ ਹਨ ਜਿਸ ਨਾਲ ਉਨ੍ਹਾਂ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ ਅਤੇ ਮਾਪਿਆਂ ਦੇ ਸਾਹ ਸੁੱਕ ਜਾਂਦੇ ਹਨ । ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੀ 2 ਸਾਲ ਦੀ ਬੱਚੀ ਨੇ ਵੀ ਕੁਝ ਅਜਿਹਾ ਕੀਤਾ ਪਰਿਵਾਰ ਦੇ ਨਾਲ ਡਾਕਟਰਾਂ ਦੀਆਂ ਦਿਲ ਦੀ ਧੜਕਨਾਂ ਤੇਜ਼ ਹੋ ਗਈਆਂ । ਦਰਅਸਲ 2 ਸਾਲ ਦੀ ਬੱਚੀ ਨੇ ਸੁਈ ਧਾਗੇ ਵਾਲੀ ਤਿੰਨ ਸੁਈਆਂ ਨਿਗਲ ਲਈਆਂ । ਜਿਸ ਦੇ ਬਾਅਦ ਮਾਪੇ ਉਸ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਲੈ ਗਏ ।

ਜਦੋਂ ਡਾਕਟਰਾਂ ਨੂੰ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਵੀ ਇੱਕ ਵਾਰ ਡਰ ਗਏ । ਐਕਸ-ਰੇਅ ਦੇ ਬਾਅਦ ਡਾਕਟਰ ਮਨੋਜ ਗੋਇਲ ਨੇ 5 ਮੈਂਬਰੀ ਟੀਮ ਤਿਆਰ ਕੀਤੀ । ਬੱਚੇ ਦਾ ਐਂਡੋਸਕੋਪੀ ਪ੍ਰੇਸੀਜਰ ਕਰਕੇ ਤਿੰਨੋ ਸੁਈਆਂ ਬਾਹਰ ਕੱਢੀਆਂ ਗਈਆਂ। ਡਾਕਟਰਾਂ ਲਈ ਵੀ ਇਹ ਵੱਡੀ ਚੁਣੌਤੀ ਸੀ,ਕਿਉਂਕਿ ਸੁਈਆਂ ਇੰਨੀ ਤਿੱਖੀਆਂ ਸਨ ਕਿ ਉਹ ਸਰੀਰ ਦੇ ਅੰਦਰ ਕਿਸੇ ਵੀ ਅੰਗ ਨੂੰ ਨੁਕਸਾਨ ਪਹੁੰਚਾ ਸਕਦੀਆ ਸਨ। ਡਾਕਟਰਾਂ ਨੇ ਐਕਸ-ਰੇਅ ਕਰਕੇ ਸਭ ਤੋਂ ਪਹਿਲਾਂ ਸੁਈਆਂ ਕਨਫਰਮ ਕੀਤਾ ਕੀ ਵਾਕਿਏ ਹੀ ਤਿੰਨੋ ਸੁਈਆਂ ਬੱਚੀ ਨੇ ਨਿਗਲ ਲਈਆਂ ਹਨ । ਤਿੰਨ ਸੁਈਆਂ ਦੀ ਪੋਜੀਸ਼ਨ ਪੇਟ ਵਿੱਚ ਵੇਖੀ । ਫਿਰ ਐਂਡੋਸਕੋਪੀ ਸੀਜਰ ਕਰਨ ਵਿੱਚ ਤਕਰੀਬਨ ਅੱਧਾ ਘੰਟਾ ਲੱਗਿਆਂ ਅਤੇ ਤਿੰਨੋ ਸੁਈਆਂ ਕੱਢ ਲਈਆਂ ਗਈਆਂ । ਬੱਚੀ ਨੂੰ 2 ਦਿਨਾਂ ਲਈ ਨਿਗਰਾਨੀ ਵਿੱਚ ਰੱਖਿਆ ਗਿਆ ਹੈ ।

ਐਂਡੋਸਕੋਪੀ ਇੱਕ ਐਡਵਾਂਸ ਮੈਡੀਕਲ ਤਕਨੀਕ ਹੈ ਜਿਸ ਨਾਲ ਬਿਨਾਂ ਕਿਸੇ ਚੀਰ ਫਾੜਾ ਪੇਟ ਦੇ ਖਾਣ ਵਾਲੀ ਨਲੀ ਤੋਂ ਬਾਹਰ ਕੱਢਿਆ ਜਾਂਦਾ ਹੈ । ਡਾਕਟਰ ਮਨੋਜ ਗੋਇਲ ਨੇ ਪਹਿਲਾਂ ਵੀ ਅਜਿਹੇ ਮੁਸ਼ਕਿਲ ਕੇਸਾਂ ਨੂੰ ਹੈਂਡਲ ਕਰਕੇ ਕਈ ਜਾਨ ਬਚਾਈ ਹੈ। 2 ਸਾਲ ਦੀ ਬੱਚੀ ਤਾਂ ਜਾਨ ਬੱਚ ਗਈ ਹੈ । ਪਰ ਇਹ ਘਟਨਾ ਮਾਪਿਆਂ ਦੇ ਲਈ ਬਹੁਤ ਵੱਡਾ ਅਲਰਟ ਹੈ । ਛੋਟੇ ਬੱਚਿਆਂ ਦੇ ਸਾਹਮਣੇ ਅਜਿਹੀ ਕੋਈ ਚੀਜ਼ ਨਹੀਂ ਰੱਖਣੀ ਚਾਹੀਦੀ ਹੈ ਜਿਸ ਨਾਲ ਉਸ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੋਏ।

Exit mobile version