The Khalas Tv Blog Punjab ਵਿੱਕੀ ਮਿੱਡੂਖੇੜਾ ਮਾਮਲੇ ‘ਚ ਚਾਰਜਸ਼ੀਟ ਦਾਖਲ
Punjab

ਵਿੱਕੀ ਮਿੱਡੂਖੇੜਾ ਮਾਮਲੇ ‘ਚ ਚਾਰਜਸ਼ੀਟ ਦਾਖਲ

‘ਦ ਖ਼ਾਲਸ ਬਿਊਰੋ : ਅਕਾਲੀ ਆਗੂ ਬਿਕਰਮ ਸਿੰਘ ਵਿੱਕੀ ਮਿੱਡੂਖੇੜਾ ਦੇ ਕ ਤਲ ਦੇ ਕਰੀਬ 11 ਮਹੀਨੇ ਬਾਅਦ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿੱਚ ਗੈਂ ਗਸਟਰ ਭੂਪੀ ਰਾਣਾ ਸਮੇਤ ਛੇ ਮੁਲ ਜ਼ਮਾਂ ਦੇ ਨਾਂ ਸ਼ਾਮਲ ਹਨ। ਮੁਲ ਜ਼ਮਾਂ ਵਿੱਚ ਸੱਜਣ ਉਰਫ ਭੋਲੂ, ਅਨਿਲ ਲੱਠ, ਅਜੈ ਉਰਫ ਸੰਨੀ ਉਰਫ ਲੈਫਟੀ, ਗੈਂ ਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਸ਼ਾਮਲ ਹਨ। ਇਨ੍ਹਾਂ ਮੁਲ ਜ਼ਮਾਂ ਖ਼ਿਲਾਫ਼ ਧਾਰਾ 302, 120ਬੀ ਅਤੇ 34 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮਰਹੂਮ ਅਕਾਲੀ ਆਗੂ ਬਿਕਰਮ ਸਿੰਘ ਵਿੱਕੀ ਮਿੱਡੂਖੇੜਾ

ਐਸਆਈਟੀ ਕਰੀਬ 11 ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਸ਼ਾਮਲ ਮੁਲ ਜ਼ਮਾਂ ਨੂੰ ਗ੍ਰਿਫ਼ ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਖੁਦ ਹੀ ਸਾਰੇ ਦੋ ਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਆਈ।  ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਅਰਮੀਨੀਆ ਦੀ ਜੇ ਲ੍ਹ ਵਿੱਚ ਬੰਦ ਗੌਰਵ ਯਾਦਵ ਉਰਫ਼ ਲੱਕੀ, ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਮੇਤ ਕਈ ਮੁਲਜ਼ਮਾਂ ਦਾ ਨਾਂ ਨਹੀਂ ਹੈ ਕਿਉਂਕਿ ਉਹ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਇਸ ਦੇ ਨਾਲ ਹੀ ਚੌਥੇ ਸ਼ੂਟ ਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਦੱਸ ਦੇਈਏ ਕਿ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਪਿਛਲੇ ਸਾਲ 7 ਅਗਸਤ ਨੂੰ ਮੁਹਾਲੀ ਵਿੱਚ ਕਤ ਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋਸਤ ਨੂੰ ਮਿਲਣ ਸੈਕਟਰ-71 ਦੀ ਮਾਰਕੀਟ ਗਿਆ ਸੀ। ਇਸ ਦੌਰਾਨ ਦੋ ਸ਼ੀ ਇਕ ਕਾਰ ‘ਚ ਆਇਆ ਸੀ, ਜਿਵੇਂ ਹੀ ਵਿੱਕੀ ਆਪਣੇ ਦੋਸਤ ਪ੍ਰਾਪਰਟੀ ਡੀਲਰ ਦੇ ਦਫਤਰ ‘ਚੋਂ ਬਾਹਰ ਨਿਕਲਿਆ ਤਾਂ ਦੋ ਸ਼ੀਆਂ ਨੇ ਉਸ ‘ਤੇ ਗੋ ਲੀਆਂ ਚਲਾ ਦਿੱਤੀਆਂ। ਵਿੱਕੀ ਕਰੀਬ ਇੱਕ ਕਿਲੋਮੀਟਰ ਤੱਕ ਦੌੜਿਆ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਸ ਨੂੰ ਕਾਤ ਲਾਂ ਨੇ ਨੌਂ ਗੋ ਲੀਆਂ ਮਾ  ਕੇ ਮਾ ਰ ਦਿੱਤਾ ਸੀ।

ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕਤ ਲ ਦਾ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਦਾਊਦਦਾਰ ਬੰਬੀਹਾ ਗੈਂ ਗ ਨੇ ਫੇਸਬੁੱਕ ‘ਤੇ ਇਕ ਪੋਸਟ ਰਾਹੀਂ ਵਿੱਕੀ ਮਿੱਡੂਖੇੜਾ ਦੇ ਕਤ ਲ ਦੀ ਜ਼ਿੰਮੇਵਾਰੀ ਲਈ ਸੀ।

Exit mobile version