The Khalas Tv Blog Punjab ਚੰਨੀ ਨੇ ਮਜੀਠੀਆ ਨੂੰ ਵਿਖਾਈਆਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ
Punjab

ਚੰਨੀ ਨੇ ਮਜੀਠੀਆ ਨੂੰ ਵਿਖਾਈਆਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੋਣਾਂ ਸਿਰ ‘ਤੇ ਹਨ ਅਤੇ ਪੰਜਾਬ ਦੇ ਸਿਆਸੀ ਲੀਡਰ ਇੱਕ-ਦੂਜੇ ‘ਤੇ ਬਿਆਨਬਾਜ਼ੀ ਕਰਨ ਤੋਂ ਨਹੀਂ ਟਲ ਰਹੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਖਿਲਾਫ ਲਗਾਏ ਗਏ ਦੋ ਸ਼ਾਂ ਦੇ ਜਵਾਬ ਵਿੱਚ ਜਵਾਬੀ ਹਮ ਲਾ ਕੀਤਾ ਹੈ। ਇਸਦੇ ਨਾਲ ਹੀ ਚੰਨੀ ਨੇ ਬਿਕਰਮ ਮਜੀਠੀਆ ਦੀਆਂ ਬਿੱਟੂ ਔਲਖ ਅਤੇ ਹੋਰ ਨਸ਼ਾ ਤਸਕਰਾਂ ਨਾਲ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

ਚੰਨੀ ਨੇ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਰੇਤ ਮਾਇਨਿੰਗ ਵਿੱਚ ਉਨ੍ਹਾਂ (ਚੰਨੀ) ਦੇ ਸ਼ਾਮਲ ਹੋਣ ਦਾ ਇੱਕ ਵੀ ਸਬੂਤ ਪੇਸ਼ ਕਰਨ। ਉਹਨਾਂ ਕਿਹਾ ਕਿ ਮੈਂ ਕਦੇ ਵੀ ਆਪਣੇ ਭਾਣਜੇ ਭੁਪਿੰਦਰ ਸਿੰਘ ਹਨੀ ਨਾਲ ਆਪਣੇ ਸੰਬੰਧਾਂ ਤੋਂ ਇਨਕਾਰ ਨਹੀਂ ਕੀਤਾ ਅਤੇ ਰਿਸ਼ਤੇਦਾਰ ਹੋਣ ਕਾਰਨ ਉਹ ਮੇਰੇ ਕੁੱਝ ਸਮਾਗਮਾਂ ਵਿੱਚ ਹਾਜ਼ਰ ਵੀ ਸੀ। ਜੇਕਰ ਮੈਂ ਆਪਣੇ ਪੁੱਤ ਦੇ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਤਸਵੀਰਾਂ ਖਿੱਚਵਾ ਲਈਆਂ ਤਾਂ ਕਿਹੜਾ ਗੁਨਾਹ ਕਰ ਦਿੱਤਾ। ਉਹਨਾਂ ਨੇ ਈਡੀ ਦੀ ਜਾਂਚ ਅਧੀਨ ਹਨੀ ਦੇ ਮਾਮਲੇ ਨਾਲ ਕੋਈ ਵੀ ਸੰਬੰਧ ਨਾ ਹੋਣ ਦੀ ਗੱਲ ਦੁਹਰਾਈ। ਚੰਨੀ ਨੇ ਮਜੀਠੀਆ ਦੀਆਂ ਅਨਵਰ ਮਸੀਹ, ਬਿੱਟੂ ਔਲਖ, ਜਗਦੀਸ਼ ਭੋਲਾ, ਗੁਰਦੀਪ ਰਾਣੂ, ਸਤਪ੍ਰੀਤ ਸੱਤਾ ਆਦਿ ਨਾਲ ਤਸਵੀਰਾਂ ਜਾਰੀ ਕੀਤੀਆਂ ਹਨ।

Exit mobile version