‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਵਿਚ ਵਾਪਰੀ ਘਟ ਨਾ ਲਈ ਅਫਸੋਸ ਪ੍ਰਗਟ ਕਰਦਿਆਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਚੰਨੀ ਨੇ ਕਿਹਾ, ‘ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਤੁਸੀਂ ਪੰਜਾਬ ਆਏ ਹੋ ਅਤੇ ਉਸ ਦੌਰੇ ਦੌਰਾਨ ਜੋ ਹੋਇਆ ਉਸ ਲਈ ਸਾਨੂੰ ਅਫਸੋਸ ਹੈ। ਮੈਂ ਤੁਹਾਡੇ ਲਈ ਸਿਰਫ ਇੱਕ ਦੋਹਾ ਸੁਣਾਉਣਾ ਚਾਹੁੰਦਾ ਹਾਂ, ਕਿ ‘ਤੁਮ ਸਲਾਮਤ ਰਹੋ ਕਿਆਮਤ ਤੱਕ, ਖੁਦਾ ਕਰੇ ਕਿਆਮਤ ਨਾ ਹੋ।’ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਵਿੱਚ ਕਮੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਫਿਰੋਜ਼ਪੁਰ ਨੇੜੇ ਧਰਨਾਕਾਰੀ ਕਿਸਾਨਾਂ ਵੱਲੋਂ ਕੀਤੇ ਜਾਮ ਦੀ ਵੀ ਕੋਈ ਗੱਲ ਨਹੀਂ ਕੀਤੀ।