The Khalas Tv Blog Punjab ਚੰਨੀ ਦਾ ਭਾਣਜਾ ਹੁਣ ਖਾਵੇਗਾ ਜੇਲ੍ਹ ਦੀਆਂ ਸੁੱਕੀਆਂ ਰੋਟੀਆਂ, ਪੁਲਿਸ ਤੋਂ ਸਖ਼ਤੀ ਤੋਂ ਮਿਲਿਆ ਛੁਟਕਾਰਾ
Punjab

ਚੰਨੀ ਦਾ ਭਾਣਜਾ ਹੁਣ ਖਾਵੇਗਾ ਜੇਲ੍ਹ ਦੀਆਂ ਸੁੱਕੀਆਂ ਰੋਟੀਆਂ, ਪੁਲਿਸ ਤੋਂ ਸਖ਼ਤੀ ਤੋਂ ਮਿਲਿਆ ਛੁਟਕਾਰਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜਾਨ ਵਿੱਚ ਜਾਨ ਉਦੋਂ ਪਈ ਜਦੋਂ ਜਲੰਧਰ ਦੀ ਇੱਕ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਮੁਲਜ਼ਮ ਹੁਣ ਜੇ ਲ੍ਹ ਦੀਆਂ ਰੋਟੀਆਂ ਤਾਂ ਖਾਵੇਗਾ ਪਰ ਪੁਲਿਸ ਗਰਿੱਲਿੰਗ ਤੋਂ ਬਚਾਅ ਜ਼ਰੂਰ ਹੋ ਗਿਆ ਹੈ। ਅਦਾਲਤ ਵੱਲੋਂ ਮੁਲ ਜ਼ਮ ਦਾ ਦੋ ਵਾਰ ਪੁਲਿਸ ਰਿਮਾਂ ਡ ਦਿੱਤਾ ਗਿਆ ਸੀ। ਹਨੀ ਦੇ ਘਰ 18 ਜਨਵਰੀ ਨੂੰ ਈਡੀ ਨੇ ਛਾਪੇਮਾਰੀ ਕੀਤੀ ਸੀ ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਈਡੀ ਵੱਲੋਂ ਤਿੰਨ ਫਰਵਰੀ ਤੋਂ ਉਸਨੂੰ ਜਲੰਧਰ ਪੁੱਛਗਿੱਛ ਲ਼ਈ ਸੱਦਿਆ ਗਿਆ ਸੀ ਅਤੇ ਨਾਲ ਹੀ ਦੇਰ ਰਾਤ ਹਿਰਾ ਸਤ ਵਿੱਚ ਲੈ ਲਿਆ ਗਿਆ।

ਆਲਾਮਿਆਰੀ ਸੂਤਰਾਂ ਦਾ ਦੱਸਣਾ ਹੈ ਕਿ ਹਨੀ ਦੇ ਘਰੋਂ ਈਡੀ ਨੇ ਚਾਹੇ ਅੱਠ ਕਰੋੜ ਰੁਪਏ ਨਕਦ ਅਤੇ ਇੱਕ ਮਹਿੰਗੀ ਰੋਲੈਕਸ ਘੜੀ ਸਮੇਤ ਹੋਰ ਕੀਮਤੀ ਸਮਾਨ ਕਬਜ਼ੇ ਵਿੱਚ ਲਿਆ ਸੀ। ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਰਕਮ ਅੱਠ ਕਰੋੜ ਤੋਂ ਵੱਧ ਕੇ ਸਵਾ 300 ਕਰੋੜ ਨੂੰ ਪੁੱਜ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਸਨੇ ਉੱਚ ਅਫ਼ਸਰਾਂ ਦੇ ਤਬਾਦਲੇ ਕਰਾਉਣ ਅਤੇ ਰੇਤ ਮਾਫੀਆ ਨੂੰ ਖੁੱਲ੍ਹ ਦਿਵਾਉਣ ਬਦਲੇ ਚੰਗੀ ਤਰ੍ਹਾਂ ਹੱਥ ਰੰਗੇ ਸਨ। ਈਡੀ ਦੇ ਨਿਸ਼ਾਨੇ ‘ਤੇ ਕਈ ਸਾਰੇ ਕਾਂਗਰਸ ਦੇ ਮੰਤਰੀ ਅਤੇ ਵਿਧਾਇਕਾਂ ਤੋਂ ਬਿਨਾਂ ਸੂਬੇ ਦਾ ਇੱਕ ਵਿੱਦਿਅਕ ਅਦਾਰਾ ਵੀ ਦੱਸਿਆ ਜਾ ਰਿਹਾ ਹੈ। ਉਂਝ, ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਦੀ ਅਧਿਕਾਰਤ ਤੌਰ ਉੱਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਚਾਹੇ ਮੀਡੀਆ ਵਿੱਚ ਇਸ ਚਰਚਾ ਨੂੰ ਬੜੀ ਗੰਭੀਰਤਾ ਨਾਲ ਚਿੱਥਿਆ ਜਾ ਰਿਹਾ ਹੈ।

ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁੱਲ਼੍ਹੇਆਮ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਦਾ ਹਨੀ ਵੱਲੋਂ ਮਿਲੇ ਪੈਸੇ ਜਾਂ ਉਹਦੇ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਹੈ ਪਰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਤੇ ਜ਼ਿਲ੍ਹਾ ਪਟਿਆਲਾ ਦੇ ਵੱਡੀ ਗਿਣਤੀ ਲੋਕ ਮੀਡੀਆ ਅੱਗੇ ਆ ਕੇ ਇਹ ਦਾਅਵਾ ਕਰ ਰਹੇ ਹਨ ਕਿ ਹਨੀ ਨੂੰ ਫੜੇ ਜਾਣ ਤੱਕ ਗੈਰ ਕਾਨੂੰਨੀ ਤੌਰ ਉੱਤੇ ਰੇਤ ਦੀ ਢੋਆ-ਢੁਆਈ ਵਿੱਚ ਦਿਨ ਰਾਤ 200 ਟਰੱਕ ਲਾਏ ਗਏ ਸਨ। ਕਿਸਾਨ ਗੁਰਨਾਮ ਸਿੰਘ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਸਮੇਤ ਕੋਈ ਹੋਰਾਂ ਨੂੰ ਮੂੰਹ ਬੰਦ ਰੱਖਣ ਲਈ ਲਾਲਚ ਵੀ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਵੱਲੋਂ ਵੀ ਮੁੱਖ ਮੰਤਰੀ ਦੇ ਹਲਕੇ ਵਿੱਚ ਰੇਤ ਦੇ ਗੈਰ ਕਾਨੂੰਨੀ ਚੱਲਦੇ ਧੰਦੇ ਦਾ ਸਟਿੰਗ ਆਪਰੇਸ਼ਨ ਕਰਕੇ ਪਰਦਾਫਾਸ਼ ਕੀਤਾ ਗਿਆ ਸੀ।

Exit mobile version