The Khalas Tv Blog Punjab ਈਡੀ ਦੀ ਪੁੱਛਗਿੱਛ ਤੋਂ ਬਾਅਦ ਚੰਨੀ ਦਾ ਬਿਆਨ ਆਇਆ ਸਾਹਮਣੇ
Punjab

ਈਡੀ ਦੀ ਪੁੱਛਗਿੱਛ ਤੋਂ ਬਾਅਦ ਚੰਨੀ ਦਾ ਬਿਆਨ ਆਇਆ ਸਾਹਮਣੇ

‘ਦ ਖ਼ਾਲਸ ਬਿਊਰੋ : ਨਾਜ਼ਾ ਇਜ਼ ਮਾਈ ਨਿੰਗ ਅਤੇ ਮਨੀ ਲਾਂਡ੍ਰਿ ਗ ਦੇ ਮਾ ਮਲੇ ਵਿੱਚ ਬੀਤੇ ਕੱਲ੍ਹ ਈਡੀ ਵੱਲੋਂ ਤਲਬ ਕੀਤੇ ਗਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਇਸ ਦੀ  ਜਾਣਕਾਰੀ ਅੱਜ ਟਵੀਟ ਕਰਦਿਆਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ ਵਿੱਚ ਸੰਮਨ ਭੇਜਿਆ ਸੀ। ਮੈਂ ਹਾਜ਼ਰੀ ਭਰੀ ਅਤੇ ਉਹਨਾਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਆਪਣੀ ਉੱਤਮ ਜਾਣਕਾਰੀ ਅਨੁਸਾਰ ਦਿੱਤੇ। ਇਸ ਮਾਮਲੇ ਵਿੱਚ ਇੱਕ ਚਲਾਨ ਈਡੀ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ।ਅਧਿਕਾਰੀਆਂ ਨੇ ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ ਹੈ। ਦੱਸ ਦਈਏ ਕਿ ਨਾ ਜ਼ਾ ਇਜ਼ ਮਾਈ ਨਿੰਗ ਅਤੇ ਮਨੀ ਲਾਂਡ੍ਰਿ ਗ ਦੇ ਮਾਮਲੇ ਵਿੱਚ ਉਨ੍ਹਾਂ ਨਾਲ ਈਡੀ ਵੱਲੋਂ ਕੱਲ ਪੁੱਛਗਿੱਛ ਕੀਤੀ ਗਈ ਸੀ ਅਤੇ ਈਡੀ ਵੱਲੋਂ ਅੱਜ ਉਨ੍ਹਾਂ ਨੂੰ ਸਮਨ ਵੀ ਜਾਰੀ ਕੀਤੇ ਗਏ ਹਨ।

Exit mobile version