The Khalas Tv Blog Punjab ਚੰਨੀ ਤੇ ਬਿੱਟੂ ਦੀ ਸੰਸਦ ‘ਚ ਖੜਕੀ, ਕਾਰਵਾਈ ਕਰਨੀ ਪਈ ਮੁਲਤਵੀ, ਚੰਨੀ ਨੇ ਸਿੱਧੂ ਮੂਸੇ ਵਾਲਾ ਤੇ ਅੰਮ੍ਰਿਤਪਾਲ ਦਾ ਚੁੱਕਿਆ ਮੁੱਦਾ
Punjab

ਚੰਨੀ ਤੇ ਬਿੱਟੂ ਦੀ ਸੰਸਦ ‘ਚ ਖੜਕੀ, ਕਾਰਵਾਈ ਕਰਨੀ ਪਈ ਮੁਲਤਵੀ, ਚੰਨੀ ਨੇ ਸਿੱਧੂ ਮੂਸੇ ਵਾਲਾ ਤੇ ਅੰਮ੍ਰਿਤਪਾਲ ਦਾ ਚੁੱਕਿਆ ਮੁੱਦਾ

Preparations to clamp down on former CM Channi, inquiry may conduct vigilance on this matter...

Preparations to clamp down on former CM Channi, inquiry may conduct vigilance on this matter...

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਚਰਚਾ ਦੌਰਾਨ ਕੇਂਦਰ ਸਰਕਾਰ ਨੂੰ ਕਈ ਮੁੱਦਿਆਂ ‘ਤੇ ਘੇਰਿਆ ਹੈ। ਚੰਨੀ ਨੇ ਕਿਹਾ ਕਿ ਦੇਸ਼ ਦੇ ਬਜਟ ‘ਤੇ ਚਰਚਾ ਹੋ ਰਹੀ ਹੈ ਪਰ ਨਾਂ ਤਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਨਾ ਵਿੱਤ ਮੰਤਰੀ ਸੰਸਦ ਵਿੱਚ ਮੌਜੂਦ ਹਨ। ਇਨ੍ਹਾਂ ਦਾ ਗੰਭੀਰਤਾ ਦਾ ਇੱਥੋਂ ਪਤਾ ਲਗਦਾ ਹੈ ਕਿ ਕਿ ਉਹ ਚਰਚਾ ਦੌਰਾਨ ਸੰਸਦ ਵਿੱਚ ਮੌਜੂਦ ਹੀ ਨਹੀਂ ਹਨ।

ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੰਸਦ ਭਵਨ ਵਿੱਚ ਅੰਦੇਬਕਰ ਜੀ ਦੀ ਮੂਰਤੀ ਦੀ ਜਗਾ ਬਦਲ ਦਿੱਤੀ ਹੈ ਪਰ ਇਹ ਉਨ੍ਹਾਂ ਦੀ ਸੋਚ ਨੂੰ ਖਤਮ ਨਹੀਂ ਕਰ ਸਕਦੇ। ਉਨ੍ਹਾਂ ਵੱਲੋਂ ਦਿੱਤਾ ਸੰਵਿਧਾਨ ਇਹ ਸਰਕਾਰ ਬਦਲ ਨਹੀਂ ਸਕਦੀ। ਲੋਕਾਂ ਨੇ ਇਸ ਸਰਕਾਰ ਨੂੰ ਲੋਕ ਸਭਾ ਚੋਣਾ ਵਿੱਚ ਬਹੁਮਤ ਤੋਂ ਦੂਰ ਰੱਖ ਕੇ ਕਰਾਰਾ ਜਵਾਬ ਦਿੱਤਾ ਹੈ। 

ਚੰਨੀ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਗਿਆ ਹੈ। ਫੰਡਾਂ ਦੀ ਸਹੀ ਤਰ੍ਹਾਂ ਵੰਡ ਨਹੀਂ ਕੀਤੀ ਗਈ। ਚੰਨੀ ਨੇ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਬਜਟ ਦੇਸ਼ ਨੂੰ ਬਚਾਉਣ ਵਾਲਾ ਨਹੀਂ ਹੈ। ਇਹ ਸਿਰਫ ਆਪਣੀ ਸਰਕਾਰ ਨੂੰ ਬਚਾਉਣ ਵਾਲਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ‘ਚ ਹੜ ਆਏ ਹਨ ਪਰ ਸਰਕਾਰ ਨੇ ਬਜਟ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਮਨਰੇਗਾ ਵਰਕਰਾਂ ਲਈ ਵੀ ਸਰਕਾਰ ਨੇ ਕੋਈ ਤਜਵੀਜ ਨਹੀਂ ਲਿਆਂਦੀ।

ਉਨ੍ਹਾਂ ਕਿਹਾ ਜਲੰਧਰ ਦੇ ਲੈਦਰ ਅਤੇ ਖੇਡ ਉਦਯੋਗ ਡੁੱਬ ਰਹੇ ਹਨ ਪਰ ਸਰਕਾਰ ਨੇ ਇਸ ਨੂੰ ਬਚਾਉਣ ਬਜਟ ਵਿੱਚ ਕੋਈ ਵੀ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਨਸ਼ੇ ਸਮੇਤ ਹੋਰ ਵੀ ਕਈ ਸਮੱਸਿਆਵਾਂ ਹਵ ਪਰ ਸਰਕਾਰ ਇਸ ਪ੍ਰਤੀ ਸੁਹਿਰਦ ਨਹੀਂ ਹੈ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਇਹ ਸਿਰਫ ਐਲਾਨ ਹੀ ਰਹਿ ਗਿਆ ਹੈ।

ਚੰਨੀ ਨੇ ਕੇਂਦਰ ਸਰਕਾਰ ਦੇ ਬਜਟ ਤੇ ਤੰਜ ਕੱਸਦਿਆਂ ਕਿਹਾ ਕਿ ਇਸ ਬਜਟ ਵਿੱਚ 32 ਲੱਖ ਕਰੋੜ ਦੀ ਆਮਦਨ ਦਿਖਾਈ ਗਈ ਹੈ ਪਰ 48 ਲੱਖ ਕਰੋੜ ਦਾ ਖਰਚਾ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦੇ ਮੁਤਾਬਕ ਹੀ 16 ਲੱਖ ਕਰੋੜ ਦਾ ਘਾਟਾ ਪੈਣਾ ਦਰਸਾਇਆ ਗਿਆ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਕਰਜਾ ਲੈਣ ਜਾ ਰਹੀ ਹੈ, ਜੋ ਦੇਸ਼ ਨੂੰ ਤਬਾਹ ਕਰ ਦੇਵੇਗਾ।  ਭਾਜਪਾ ਦੇਸ਼ ਨੂੰ ਬਰਬਾਦ ਕਰ ਰਹੀ ਹੈ। ਦੇਸ਼ ਵਿੱਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਰਹੇ ਹਨ।

ਉਨ੍ਹਾਂ ਭਾਜਪਾ ਦੇ ਵੱਲੋਂ ਇੰਦਰਾ ਗਾਂਧੀ ਵੱਲੋੋਂ ਲਗਾਈ ਗਈ ਐਮਰਜੈਂਸੀ ਦੇ ਵਾਰ-ਵਾਰ ਕੀਤੇ ਜਿਕਰ ਤੇ ਵੱਡੇ ਤੰਜ ਕੱਸੇ ਹਨ। ਉਨ੍ਹਾਂ ਪੰਜਾਬੀ ਗੀਤਕਾਰ  ਸਿੱਧੂ ਮੂਸੇ ਵਾਲਾ ਦੇ ਇਨਸਾਫ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਸ ਦਾ ਪਰਿਵਾਰ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਕਿ ਇਹ ਐਮਰਜੈਂਸੀ ਨਹੀਂ ਹੈ। ਉਨ੍ਹਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ ਬੁਲੰਦ ਕਰਦਿਆਂ ਕਿਹਾ ਕਿ ਉਸ ਨੂੰ 20 ਲੱਖ ਲੋਕਾਂ ਦੁਆਰਾ ਚੁਣਿਆ ਗਿਆ ਹੈ ਪਰ ਸਰਕਾਰ ਨੇ NSA ਲਗਾ ਕੇ ਜੇਲ ‘ਚ ਬੰਦ ਕੀਤਾ ਹੋਇਆ ਹੈ। ਉਸ ਦੇ ਇਲਾਕੇ ਦੀ ਕੋਈ ਆਵਾਜ਼ ਸੰਸਦ ਤੱਕ ਨਹੀਂ ਪਹੁੰਚ ਰਹੀ।

ਚੰਨੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ ਲਗਾਤਾਰ ਸਤਾ ਰਹੀਆਂ ਹਨ ਅਤੇ ਇਹੀ ਸਰਕਾਰ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਰਹਿ ਹੈ। 

ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਗਰੀਬ ਵਿਦਿਆਰਥੀਆਂ ਤੇ ਸਕਾਲਰਸ਼ਿਪ ਨੂੰ ਰੋਕਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਗਰੀਬ ਐਸਸੀ ਅਤੇ ਘੱਟ ਗਿਣਤੀਆਂ ਦੇ ਬੱਚਿਆਂ ਦੀ ਸਕਾਲਰਸ਼ਿਪ ਰੋਕ ਦਿੱਤੀ ਹੈ। ਜਦੋਂ ਭਾਜਪਾ ਤੇ 2014 ਤੋਂ ਬਾਅਦ ਸਕਾਲਰਸ਼ਿੱਪ ‘ਚ ਆਪਣੇ ਹਿੱਸੇ ਨੂੰ ਘਟਾ ਕੇ 90 ਤੋਂ 60 – 40 ਪ੍ਰਤੀਸ਼ਤ ਕਰਨ ਦਾ ਦੋਸ਼ ਲਗਾਇਆ ਹੈ। 

ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦੀ ਕਈ ਹਵਾਈ ਅੱਡੇ ਆਪਣੇ ਦੋਸਤਾਂ ਨੂੰ 50 ਸਾਲਾਂ ਲਈ ਲੀਜ ਤੇ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦੇ ਕਈ ਸਾਧਨਾ ਨੂੰ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪੁਤਰ ਦੇ ਵਿਆਹ ਸਬੰਧੀ ਪੁਲਿਸ ਅੱਜ ਤੱਕ ਪੁੱਛਗਿਛ ਕਰ ਰਹੀ ਕਿ ਉਹ ਸਰਕਾਰ ਅੰਬਨੀ ਦੇ ਪੁੱਤਰ ਦੇ ਕੀਤੇ ਵਿਆਹ ਦੀ ਛਾਣਬੀਣ ਕਰੇਗੀ ਕਿ ਇਹ ਪੈਸਾ ਕਿੱਥੋਂ ਆਇਆ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨਮੋਹਣ ਸਿੰਘ ਦੀ ਸਰਕਾਰ ਦੇ ਸਮੇਂ ਮੋਦੀ ਸਰਕਾਰ ਵਿੱਚ ਡਾਲਰ ਦੀ ਕੀਮਤ ਅਤੇ ਪੈਟਰੋਲ, ਡੀਜਲ ਦੀ ਕੀਮਤ ਵਿੱਚ ਵੱਡਾ ਇਜਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਰਿੰਦਰ ਮੋਦੀ ਕਿਹਾ ਕਰਦੇ ਸੀ ਕਿ ਡਾਲਰ ਦੀ ਕੀਮਤ ਵਧਣ ਵਾਲਾ ਪ੍ਰਧਾਨ ਮੰਤਰੀ ਕਮਜੋਰ ਹੁੰਦਾ ਹੈ ਪਰ ਹੁਣ ਮੋਦੀ ਦੱਸਣ ਕਿ ਉਹ ਕਮਜੋਰ ਪ੍ਰਧਾਨ ਮੰਤਰੀ ਹਨ।

ਚਰਨਜੀਤ ਚੰਨੀ ਨੇ ਭਾਜਾਪਾ ਦੀ ਤੁਲਨਾ ਈਸਟ ਇੰਡੀਆਂ ਕੰਪਨੀ ਨਾਲ ਕਰਦੇ ਕਿਹਾ ਕਿ ਇਹ ਉਨ੍ਹਾਂ ਵਾਂਗ ਆਪਣੇ ਆਦਮੀਆਂ ਨੂੰ ਦੇਸ਼ ਦੇ ਵਪਾਰ ਤੇ ਕਬਜਾ ਕਰਵਾ ਰਹੀ ਹੈ। ਭਾਜਪਾ ਅਤੇ ਈਸਟ ਇੰਡੀਆਂ ਕੰਪਨੀ ਵਿੱਚ ਰੰਗ ਤੋਂ ਇਲਾਵਾ ਹੋਰ ਕੋਈ ਫਰਕ ਨਹੀਂ ਹੈ। ਜਿਸ ਤੋਂ ਬਾਅਦ ਭਾਜਪਾ ਦੇ ਲੀਡਰ ਪਿਊਸ਼ ਗੋਇਲ ਅਤੇ ਰਵਨੀਤ ਬਿੱਟੂ ਤੇ ਪਿਊਸ ਗੋਇਲ ਭੜਕ ਉਠੇ।

ਚੰਨੀ ਨੇ ਬਿੱਟੂ ਨੂੰ ਕਿਹਾ ਕਿ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਸੀ ਉਹ ਉਸ ਦਿਨ ਨਹੀਂ ਮਰੇ, ਉਹ ਉਸ ਦਿਨ ਮਰੇ ਹਨ, ਜਿਸ ਦਿਨ ਬਿਟੂ ਨੇ ਕਾਂਗਰਸ ਨੂੰ ਛੱਡਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਬਹਿਸ ਵੀ ਹੋਈ। ਬਿੱਟੂ ਨੇ ਕਿਹਾ ਕਿ ਉਸ ਦੇ ਦਾਦਾ ਬੇਅੰਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾ ਕਿ ਕਾਂਗਰਸ ਲਈ। ਬਿੱਟੂ ਨੇ ਕਿਹਾ ਕਿ ਚੰਨੀ ਖੁਦ ਨੂੰ ਗਰੀਬ ਕਹਿੰਦੇ ਹਨ ਪਰ ਉਹ ਪੰਜਾਬ ਦੇ ਸਭ ਤੋਂ ਅਮੀਰ ਅਤੇ ਭ੍ਰਿਸ਼ਟ ਵਿਅਕਤੀ ਹਨ। ਬਿੱਟੂ ਨੇ ਕਿਹਾ ਕਿ ਜੇਕਰ ਚੰਨੀ ਕੋਲ ਹਜ਼ਾਰਾ ਕਰੋੜਾਂ ਦਾ ਜਾਇਦਾਦ ਨਾ ਹੋਵੇ ਤਾਂ ਉਹ ਆਪਣਾ ਨਾਮ ਬਦਲਣ ਵੀ ਤਿਆਰ ਹਨ। ਉਨ੍ਹਾਂ ਕਿਹਾਕਿ METOO ਮਾਮਲੇ ਵਿੱਚ ਚੰਨੀ ਦਾ ਨਾਮ ਸਭ ਤੋਂ ਅੱਗੇ ਹੈ। ਬਿੱਟੂ ਨੇ ਪੁੱਛਿਆ ਕਿ ਇਹ ਗੋਰਾ ਕਿਸ ਨੂੰ ਕਹਿ ਰਿਹਾ ਹੈ, ਪਹਿਲਾ ਚੰਨੀ ਇਹ ਦੱਸੇ ਕਿ ਸੋਨੀਆਂ ਗਾਂਧੀ ਕਿੱਥੋਂ ਦੇ ਹਨ। ਇਸ ਤੋਂ ਬਾਅਦ ਸੰਸਦ ਵਿੱਚ ਮਾਹੌਲ ਕਾਫੀ ਗਰਮਾ ਗਿਆ, ਜਿਸ ਕਾਰਨ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ –   ਇਸ ਵਿਭਾਗ ‘ਚ ਰਿਟਾਇਰ ਕਰਮਚਾਰੀ ਦੁਬਾਰਾ ਹੋਣਗੇ ਭਰਤੀ? ਖਹਿਰਾ ਨੇ ਘੇਰੀ ਪੰਜਾਬ ਸਰਕਾਰ

 

Exit mobile version