The Khalas Tv Blog Punjab ਲੇਬਰ ਨੂੰ ਲੈ ਕੇ ਚੰਨੀ ਦਾ ਵੱਡਾ ਐਲਾਨ
Punjab

ਲੇਬਰ ਨੂੰ ਲੈ ਕੇ ਚੰਨੀ ਦਾ ਵੱਡਾ ਐਲਾਨ

‘ ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿੱਚ ਮਜ਼ਦੂਰਾਂ ਦੇ ਸਸ਼ਤੀਕਰਨ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਲਈ ਐਲਾਨ ਕਰਦਿਆਂ ਕਿਹਾ ਕਿ ਸਾਲ 2022-23 ਲਈ ਰਾਜ ਏਜੰਸੀਆਂ ਦੇ ਕੰਮ ਲਈ ਲੇਬਰ ਸਿੱਧੇ ਤੌਰ ‘ਤੇ ਵਰਕਰ ਮੈਨੇਜਮੈਂਟ (ਮਜ਼ਦੂਰ ਪ੍ਰਬੰਧਨ ਕਮੇਟੀਆਂ) ਤੋਂ ਮੰਗੀ ਜਾ ਸਕਦੀ ਹੈ ਅਤੇ ਇਸ ਦਾ ਭੁਗਤਾਨ ਸਿੱਧਾ ਉਨ੍ਹਾਂ ਨੂੰ ਹੀ ਕੀਤਾ ਜਾਵੇਗਾ।

ਚੰਨੀ ਨੇ ਕਿਹਾ ਕਿ ਸਾਲ 2022-23 ਦੇ ਲਈ ਰਾਜ ਖਰੀਦ ਏਜੰਸੀਆਂ ਦੇ ਲੇਬਰ ਕੰਮ ਦੇ ਐਵਾਰਡ ਲਈ ਨੀਤੀ ਵਿੱਚ ਜ਼ਰੂਰੀ ਮੱਦਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਰਾਜ ਭਰ ਦੀਆਂ ਮਜ਼ਦੂਰ ਪ੍ਰਬੰਧਨ ਕਮੇਟੀਆਂ ਦੀ ਵੈੱਬਸਾਈਟ https://eproc.punjab.gov.in ਦੇ ਰਾਹੀਂ ਲੇਬਰ ਕੰਮ ਦੇ ਐਵਾਰਡ ਲਈ ਕੱਲ੍ਹ ਤੱਕ ਸਿੱਧੇ ਤੌਰ ‘ਤੇ ਅਪਲਾਈ ਕਰ ਸਕਦੀਆਂ ਹਨ।

Exit mobile version