‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਸੰਘਰਸ਼ ਨੂੰ ਅੱਜ ਇੱਕ ਸਾਲ ਪੂਰਾ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਕਿ, ”ਮੈਂ ਸਾਡਾ ਅਨਾਜ ਉਗਾਉਣ ਵਾਲਿਆਂ ਦੀ ਅਜਿੱਤ ਭਾਵਨਾ ਨੂੰ ਸਲਾਮ ਕਰਦਾ ਹਾਂ, ਜੋ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਕਰਦੇ ਹੋਏ ਪਿਛਲੇ ਸਾਲ ਤੋਂ ਬੈਠੇ ਹਨ। ਉਨ੍ਹਾਂ ਦਾ ਅਹਿੰ ਸਕ ਸੰਘਰਸ਼ ਨਾ ਸਿਰਫ਼ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸਗੋਂ ਲੋਕਤੰਤਰੀ ਕਦਰਾਂ-ਕੀਤਮਾਂ ਲਈ ਬਹਾਦਰੀ, ਧੀਰਜ ਅਤੇ ਦ੍ਰਿੜਤਾ ਦੀ ਅਨੋਖੀ ਗਾਥਾ ਹੈ।”
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ,”ਅੱਜ ਕਿਸਾਨ ਅੰਦੋਲਨ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਇਸ ਇਤਿਹਾਸਕ ਅੰਦੋਲਨ ਨੇ ਗਰਮੀ- ਸਰਦੀ, ਮੀਂਹ-ਤੂਫ਼ਾਨ ਦੇ ਨਾਲ ਕਈ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ ਹੈ। ਦੇਸ਼ ਦੇ ਕਿਸਾਨ ਨੇ ਸਾਨੂੰ ਸਾਰਿਆਂ ਨੂੰ ਸਿਖਾ ਦਿੱਤਾ ਹੈ ਕਿ ਧੀਰਜ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਕਿਸਾਨ ਭਰਾਵਾਂ ਦੇ ਹੌਂਸਲੇ, ਹਿੰਮਤ, ਜਜ਼ਬੇ ਅਤੇ ਕੁਰਬਾਨੀ ਨੂੰ ਮੈਂ ਸਲਾਮ ਕਰਦਾ ਹਾਂ।”