The Khalas Tv Blog Punjab ਚੰਨੀ ਤੇ ਹਨੀ ਦੋਨੋਂ ਪੈਸੇ ਦੇ ਪੀਰ – ਮਜੀਠੀਆ
Punjab

ਚੰਨੀ ਤੇ ਹਨੀ ਦੋਨੋਂ ਪੈਸੇ ਦੇ ਪੀਰ – ਮਜੀਠੀਆ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ ਤੋਂ ਕਾਂਗਰਸ ਬਿਲਕੁਲ ਭਟਕ ਕੇ ਰਹਿ ਚੁੱਕੀ ਹੈ ਅਤੇ ਮੁੱਦਾ ਸਿਰਫ਼ ਕੁਰਸੀ ਦਾ ਹੀ ਰਹਿ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਲਿਤ ਭਾਈਚਾਰੇ ਲਈ ਜੋ ਨਫ਼ਰਤ ਭਰਿਆ ਐਟੀਟਿਊਡ ਰੱਖਿਆ ਹੈ, ਜਿਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਉਹ ਨਿੰਦਣਯੋਗ ਹੈ। ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿੱਧੂ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ। ਗੁਰੂਆਂ, ਪੀਰਾਂ ਦੀ ਧਰਤੀ ਦਾ ਅਪਮਾਨ ਹੋ ਰਿਹਾ ਹੈ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਗੈਰ ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿਚ ਈਡੀ ਵਲੋਂ ਗ੍ਰਿਫਤਾਰੀ ਬਾਰੇ ਕਿਹਾ ਕਿ ਚੰਨੀ ਨੇ ਸਿਰਫ ਚੰਨੀ, ਹਨੀ ਤੇ ਪੈਸੇ ਦੀ ਪ੍ਰਵਾਹ ਕੀਤੀ ਹੈ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਰੇਤੇ ਦਾ ਨਜਾਇਜ਼ ਮਾਈਨਿੰਗ ਮੁੱਖ ਮੰਤਰੀ ਚੰਨੀ ਹੀ ਕਰਵਾ ਰਿਹਾ ਹੈ।  ਮਨੀ ਪਹਿਲਾਂ ਫੜਿਆ ਗਿਆ, ਹੁਣ ਹਨੀ ਫੜਿਆ ਗਿਆ, ਹੁਣ ਚੰਨੀ ਦੀ ਵਾਰੀ ਹੈ। ਹਨੀ ਦੀ ਪਛਾਣ ਸਿਰਫ਼ ਇੰਨੀ ਹੈ ਕਿ ਉਹ ਚੰਨੀ ਦੀ ਸਾਲੀ ਦਾ ਬੇਟਾ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਈਸਟ ਵਿਧਾਨ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਨਵਜੋਤ ਸਿੱਧੂ ਦੇ ਕਾਲੇ ਕਾਰਨਾਮਿਆਂ ਨੂੰ ਪਰਦਾਫਾਸ਼ ਕਰਨਗੇ। ਉਨਾਂ ਨੇ ਕਿਹਾ ਕਿ ਨੇ ਕਿਹਾ ਸਿੱਧੂ ਨੇ ਮੰਤਰੀ ਬਣਕੇ ਅਤੇ ਐਮ ਪੀ ਬਣਕੇ ਵੀ ਅੰਮ੍ਰਿਤਸਰ ਦਾ ਕੁਝ ਵੀ ਨਹੀਂ ਸਵਾਰਿਆਂ ‘ਤੇ ਨਾ ਹੀ ਕੁਝ ਸਵਾਰ ਸਕੇਗਾ।   

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾ ਨਾਲ ਧੱਕਾ ਕਰਦੀ ਰਹੀ। ਨੋਕਰੀ ਵਿਚ ਘਪਲੇਬਾਜੀ ਕੀਤੀ ਤੇ ਲੋਕਾ ਤੋ ਨੌਕਰੀ ਦੇ ਨਾ ਤੇ ਪੈਸੇ ਇਕੱਠੇ ਕਰਕੇ ਆਪਣੀਆ ਜੇਬਾਂ ਭਰੀਆਂ ਹਨ ।      

Exit mobile version