ਬਿਉਰੋ ਰਿਪੋਰਟ – ਜਲੰਧਰ ਵੈਸਟ ਜ਼ਿਮਨੀ ਚੋਣ ਦੀ ਵੋਟਿੰਗ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਐਕਾਊਂਟ ‘ਤੇ ਵੋਟਿੰਗ ਤੋਂ ਪਹਿਲਾਂ ਵੋਟਰਾਂ ਨੂੰ ਸੂਟ ਵੰਡਣ ਦਾ ਵੀਡੀਓ ਜਾਰੀ ਕੀਤਾ ਹੈ। ਸਿਰਫ਼ ਇੰਨਾਂ ਹੀ ਨਹੀਂ ਚੰਨੀ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਰਾਸ਼ਨ ਵੀ ਵੋਟ ਦੇ ਲਈ ਫ੍ਰੀ ਵਿੱਚ ਦਿੱਤਾ ਜਾ ਰਿਹਾ ਹੈ। ਚੰਨੀ ਨੇ ਵੀਡੀਓ ਵਿੱਚ ਰਾਸ਼ਨ ਦੀਆਂ ਥੈਲੀਆਂ ਵੀ ਵਿਖਾਇਆ ਹਨ । ਇਸ ਦੇ ਨਾਲ ਹੀ ਉਸ ਸ਼ਖਸ ਨੂੰ ਫੜਿਆ ਹੈ ਜੋ ਰਾਸ਼ਨ ਅਤੇ ਸੂਟ ਵੰਡ ਰਿਹਾ ਸੀ।
ਐੱਮਪੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਅਜਿਹੇ ਲਾਲਚ ਦੇ ਨਾਲ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਹਨ। ਤੁਸੀਂ ਕਿਸੇ ਨੂੰ ਏਸੀ ਅਤੇ ਵਾਟਰ ਕੂਲਰ ਭੇਜ ਰਹੇ ਹੋ। ਇਸ ਤੋਂ ਪਹਿਲਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਲਜ਼ਾਮ ਲਗਾਇਆ ਸੀ ਕਿ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਕਿਸੇ ਵੀ ਹੱਦ ਤੱਕ ਜਾਂ ਸਕਦੀ ਹੈ। ਬਾਜਵਾ ਨੇ ਬੂਥ ਕੈਪਚਰਿੰਗ ਵਰਗਾ ਗੰਭੀਰ ਇਲਜ਼ਾਮ ਵੀ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਇਲਾਕੇ ਵਿੱਚ ਸਾਰੇ ਪੁਲਿਸ ਅਫਸਰ ਸਰਕਾਰ ਦੇ ਪ੍ਰਭਾਵ ਅਧੀਨ ਕੰਮ ਕਰ ਰਹੇ ਹਨ। ਸਾਰਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਵਿੱਚ ਲੱਗਿਆ ਹੈ।
ਉਧਰ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਇੱਕ ਆਡੀਓ ਜਾਰੀ ਕਰਕੇ ਇਲਜ਼ਾਮ ਲਗਾਇਆ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਵਿਅਕਤੀ ਸੁਖਵਿੰਦਰ ਸਿੰਘ ਜੋ ਖੁਦ ਨੂੰ ਜਨਰਲ ਸਕੱਤਰ ਕਹਿ ਰਿਹਾ ਹੈ ਉਹ ਸ਼ਰੇਆਮ ਕਾਂਗਰਸੀ ਵਰਕਰ ਨੂੰ ਮਾਂਵਾ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਹੈ। ਇੱਥੋਂ ਤੱਕ ਕਿ ਉਹ ਇਸ ਆਡੀਓ ਵਿੱਚ ਕਾਂਗਰਸੀ ਵਰਕਰ ਨੂੰ ਚੋਣ ਪ੍ਰਚਾਰ ਵਿੱਚੋਂ ਬਾਹਰ ਨਿਕਲਣ ਦੀ ਗੱਲ ਕਹਿ ਰਿਹਾ ਹੈ ਪਰ ਕਾਂਗਰਸੀ ਵਰਕਰ ਕਹਿ ਰਿਹਾ ਹੈ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਉਨ੍ਹਾਂ ਨੂੰ ਆਪਣੇ ਲੜਕੇ ਦੀ ਤਰ੍ਹਾਂ ਸਮਝਗੀ ਹੈ। ਸੁਰਿੰਦਰ ਕੌਰ ਨੇ ਉਸ ਲਈ ਬਹੁਤ ਕੁਝ ਕੀਤਾ ਹੈ ਇਸ ਕਰਕੇ ਉਹ ਇਸ ਚੋਣ ਵਿੱਚੋਂ ਪਾਸੇ ਨਹੀਂ ਹਟ ਸਕਦਾ।
ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੱਲੋਂ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚੋ ਸ਼ਰਾਬ ਫੜੀ ਗਈ ਹੈ। ਜਿਸ ਤੋਂ ਬਾਅਦ ਉਸ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ – ਲਾਡੋਵਾਲ ਟੋਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਕਾਨੂੰਨੀ ਲੜਾਈ ਲੜਨ ਦਾ ਐਲਾਨ! ਫੇਰ ਪ੍ਰਸ਼ਾਸਨ ਦੀ ਕੋਸ਼ਿਸ਼ ਫੇਲ੍ਹ