The Khalas Tv Blog Punjab ਚੰਦੂਮਾਜਰਾ ਨੇ ਦੱਸੀ ਬਸਪਾ ਨੂੰ ਸੀਟਾਂ ਦੇਣ ਪਿੱਛੇ ਅਕਾਲੀ ਦਲ ਦੀ ਸੋਚ
Punjab

ਚੰਦੂਮਾਜਰਾ ਨੇ ਦੱਸੀ ਬਸਪਾ ਨੂੰ ਸੀਟਾਂ ਦੇਣ ਪਿੱਛੇ ਅਕਾਲੀ ਦਲ ਦੀ ਸੋਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਤੋਂ ਬਾਅਦ ਕਿਹਾ ਕਿ ‘ਦੋਵਾਂ ਪਾਰਟੀਆਂ ਨੇ ਸੀਟਾਂ ਦੀ ਗਿਣਤੀ ਦਾ ਸਵਾਲ ਮੁੱਖ ਨਹੀਂ ਰੱਖਿਆ। ਇਨ੍ਹਾਂ ਪਾਰਟੀਆਂ ਨੇ ਜਿੱਤ ਦਾ ਸਵਾਲ ਵੇਖਿਆ ਹੈ ਅਤੇ ਮੈਰਿਟ ਵੇਖੀ ਹੈ। ਪਾਰਟੀ ਨੇ ਇਹ ਸੀਟਾਂ ਇਸ ਆਧਾਰ ‘ਤੇ ਦਿੱਤੀਆਂ ਹਨ ਕਿ ਜਿੱਥੇ-ਜਿੱਥੇ ਦੋਵਾਂ ਪਾਰਟੀਆਂ ਵਿੱਚੋਂ ਜਿਸ ਪਾਰਟੀ ਦਾ ਬੰਦਾ ਜਿੱਤਣ ਵਾਲਾ ਸੀ, ਉਸਨੂੰ ਉਹ ਸੀਟ ਦਿੱਤੀ ਗਈ ਹੈ। ਬਸਪਾ ਨੂੰ ਜੋ ਸੀਟਾਂ ਦਿੱਤੀਆਂ ਗਈਆਂ ਹਨ, ਉਸ ਵਿੱਚ ਇੱਕ ਵੀ ਸੀਟ ‘ਤੇ ਮੌਜੂਦਾ ਅਕਾਲੀ ਦਲ ਵਿਧਾਇਕ ਨਹੀਂ ਹੈ, ਇਨ੍ਹਾਂ 20 ਸੀਟਾਂ ਵਿੱਚ ਜ਼ਿਆਦਾਤਾਰ ਸ਼ਹਿਰੀ ਸੀਟਾਂ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਸੀਟਾਂ ਉਹ ਸਨ, ਜੋ ਬੀਜੇਪੀ ਦੇ ਹੱਥੀਂ ਆਉਂਦੀਆਂ ਸਨ’।

ਉਨ੍ਹਾਂ ਕਿਹਾ ਕਿ ‘ਬੀਜੇਪੀ ਵੱਲੋਂ ਇਸ ਗੱਠਜੋੜ ਨੂੰ ਮੌਕਾਪ੍ਰਸਤ ਕਹਿਣਾ ਗਲਤ ਹੈ ਕਿਉਂਕਿ ਗੱਠਜੋੜ ਲੋੜ ਮੁਤਾਬਕ ਹੁੰਦੇ ਹਨ। ਇਸ ਗੱਠਜੋੜ ਦਾ ਅਸਰ ਕੁਦਰਤੀ ਤੌਰ ‘ਤੇ ਉੱਤਰ ਪ੍ਰਦੇਸ਼ ਵਿੱਚ ਵੀ ਪਵੇਗਾ। ਜਿਵੇਂ ਅਕਾਲੀ ਦਲ ਪੰਜਾਬ ਵਿੱਚ ਮੁੱਖ ਪਾਰਟੀ ਹੈ, ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਬਸਪਾ ਮੁੱਖ ਪਾਰਟੀ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਆਪਣੇ ਭਾਈਵਾਲ ਨੂੰ ਉੱਤਰ ਪ੍ਰਦੇਸ਼ ਵਿੱਚ ਸੱਤਾ ਵਿੱਚ ਲਿਆ ਸਕੀਏ’।

Exit mobile version