The Khalas Tv Blog Punjab ਜਲੰਧਰ ਚੋਣ ਦੇ ਨਤੀਜਿਆਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਛੱਡਿਆ – ਚੰਦੂਮਾਜਰਾ
Punjab

ਜਲੰਧਰ ਚੋਣ ਦੇ ਨਤੀਜਿਆਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਛੱਡਿਆ – ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਕਰਾਰੇ ਹੱਥੀਂ ਲੈਂਦਿਆ ਕਿਹਾ ਕਿ ਸੁਖਬੀਰ ਦੇ ਮਾੜੇ ਅਤੇ ਅੜੀਅਲ ਰਵੱਈਏ  ਅਤੇ ਪਾਰਟੀ ਮਾਰੂ ਫੈਸਲਿਆਂ ਕਾਰਨ ਅਕਾਲੀ ਦਲ ਖਤਮ ਹੋਣ ਕਿਨਾਰੇ ਪੁੱਜ ਗਿਆ ਹੈ। ਚੰਦੂਮਾਜਰਾ ਨੇ ਕਿਹਾ ਅੱਜ ਅਕਾਲੀ ਦਲ ਦੀ ਹਾਲਤ ਇਹ ਹੈ ਕਿ ਪਾਰਟੀ ਜਲੰਧਰ ਪੱਛਮੀ ਚੋਣ ਵਿੱਚ ਬਹੁਤ ਘੱਟ ਵੋਟਾਂ ਹੀ ਲੈ ਸਕੀ ਹੈ।

ਉਨ੍ਹਾਂ ਕਿਹਾ ਕਿ ਜੋ ਜਲੰਧਰ ਚੋਣ ਦੇ ਨਤੀਜੇ ਆਏ ਹਨ, ਉਨ੍ਹਾਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਵੀ ਇਸ ਗੱਲ ਨੂੰ ਲੈ ਕੇ ਖਫਾ ਹਨ ਕਿ ਉਹ ਕੀ ਮੂੰਹ ਲੈ ਕੇ ਲੋਕਾਂ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਕਈ ਚੋਣਾਂ ਸੁਖਬੀਰ ਦੀ ਪ੍ਰਧਾਨਗੀ ਹੇਠ ਹਾਰੀਆਂ ਹਨ, ਹੁਣ ਤਾਂ ਲੋਕਾਂ ਦੇ ਫਤਵੇ ਨੂੰ ਮਨਦੀਆਂ ਹੋਇਆ ਸੁਖਬੀਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀਆਂ ਨੇ ਜੇਲ੍ਹਾਂ ਕੱਟੀਆਂ ਹਨ, ਪਰ ਜਿਹੜੇ ਕਦੀ ਥਾਣੇ ਨਹੀਂ ਗਏ ਉਹ ਪ੍ਰਧਾਨਗੀਆਂ ਲੈ ਕੇ ਬੈਠੇ ਹਨ ਅਤੇ ਟਕਸਾਲੀ ਆਗੂ ਬਣੇ ਹਨ।

ਇਹ ਵੀ ਪੜ੍ਹੋ –  ਫਾਜ਼ਿਲਕਾ ‘ਚ ਬਦਮਾਸ਼ਾ ਨੇ ਘਰ ‘ਚ ਵੜ ਕੇ ਕੀਤਾ ਇਹ ਕਾਰਾ, ਪੀੜ੍ਹਤ ਪਰਿਵਾਰ ਨੇ ਮੰਗਿਆ ਇਨਸਾਫ

 

Exit mobile version