The Khalas Tv Blog Punjab ਔਰਤ ਕਾਂਸਟੇਬਲ ਆਪਣੀ ਧੀ ਨਾਲ ਘਰੋਂ ਨਿਕਲੀ ! ਪਰ ਘਰ ਨਹੀਂ ਪਰਤੀ ! ਜਦੋਂ ਖ਼ਬਰ ਆਈ ਤਾਂ ਸਭ ਕੁਝ ਖਤਮ ਸੀ ! ਪਰਿਵਾਰ ਦੇ ਹੋਸ਼ ਉੱਡ ਗਏ !
Punjab

ਔਰਤ ਕਾਂਸਟੇਬਲ ਆਪਣੀ ਧੀ ਨਾਲ ਘਰੋਂ ਨਿਕਲੀ ! ਪਰ ਘਰ ਨਹੀਂ ਪਰਤੀ ! ਜਦੋਂ ਖ਼ਬਰ ਆਈ ਤਾਂ ਸਭ ਕੁਝ ਖਤਮ ਸੀ ! ਪਰਿਵਾਰ ਦੇ ਹੋਸ਼ ਉੱਡ ਗਏ !

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਮਨੀਮਾਜਰਾ ਤੋਂ ਬਹੁਤ ਹੀ ਮਾੜੀ ਖਬਰ ਆਈ ਹੈ । ਇੱਕ ਮਹਿਲਾ ਕਾਂਸਟੇਬਲ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਹੈ ਜਦਕਿ ਉਸ ਦੀ 9 ਸਾਲ ਦੀ ਧੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈ ਹੈ। ਸਿਰ ‘ਤੇ ਜ਼ਿਆਦਾ ਸੱਟ ਲੱਗਣ ਦੀ ਵਜ੍ਹਾ ਕਰਕੇ PGI ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ । ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ । ਮ੍ਰਿਤਕ ਦੀ ਪਛਾਣ ਸ਼ਾਰਦਾ ਦੇ ਰੂਪ ਵਿੱਚ ਹੋਈ ਹੈ,ਹਾਦਸੇ ਵਿੱਚ ਸ਼ਾਰਦਾ ਦੇ ਸਿਰ ਅਤੇ ਪਸਲੀਆਂ ‘ਤੇ ਗੰਭੀਰ ਸੱਟਾਂ ਲੱਗੀਆਂ ਸਨ।

ਸਕੂਟੀ ਸਵਾਰ ਔਰਤ ਕਾਂਸਟੇਬਲ ਅਤੇ ਉਨ੍ਹਾਂ ਦੇ ਪੁੱਤਰ ਨੂੰ ਟੱਕਰ ਮਾਰਨ ਦੇ ਬਾਅਦ ਮੁਲਜ਼ਮ ਕਾਰ ਡਰਾਈਵਰ ਗੱਡੀ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ ਸੀ। ਥਾਣਾ ਮਨੀਮਾਜਰਾ ਪੁਲਿਸ ਨੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਮੁਲਜ਼ਮ ਦੀ ਪਛਾਣ 21 ਸਾਲ ਦੇ ਰਾਜਾ ਕੁਮਾਰ ਸ਼ਰਮਾ ਦੇ ਰੂਪ ਵਿੱਚ ਹੋਈ ਹੈ ।

ਕਾਂਸਟੇਬਲ ਨੇ ਇਲਾਜ ਦੇ ਦੌਰਾਨ ਦਮ ਤੋੜਿਆ

ਮੁਲਜ਼ਮ ਕਾਰ ਦੇ ਡਰਾਈਵਰ ਨੇ 20 ਅਪ੍ਰੈਲ ਨੂੰ ਮਨੀਮਾਜਰਾ ਵਿੱਚ ਸਕੂਟੀ ਸਵਾਰ ਮਾਂ ਅਤੇ ਪੁੱਤਰ ਨੂੰ ਟੱਕਰ ਮਾਰੀ ਸੀ। ਹਾਦਸੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਲਹੂ-ਲੁਹਾਣ ਹੋ ਗਏ ਸਨ। PCR ਵਿੱਚ ਬੈਠੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫੌਰਨ PGI ਭਰਤੀ ਕਰਾਇਆ। ਪਰ ਸ਼ੁਰੂ ਤੋਂ ਹੀ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਦੀ ਜਾਣਕਾਰੀ ਦਿੱਤੀ ਸੀ। ਰਾਤ ਤਕਰੀਬਨ 3 ਵਜੇ ਕਾਂਸਟੇਬਲ ਸ਼ਾਰਦਾ ਦੇ ਸਾਹ ਉਸ ਦਾ ਸਾਥ ਛੱਡ ਗਏ।

Exit mobile version