The Khalas Tv Blog Punjab ਚੰਡੀਗੜ੍ਹ ਟਰੈਫਿਕ ਨਿਯਮਾਂ ‘ਚ ਵੱਡਾ ਬਦਲਾਅ,ਗੱਡੀਆਂ ਦੀ ਸਪੀਡ ਹੋਈ ਅੱਧੀ,ਸਕੂਲ,ਕਾਲਜਾਂ ਲਈ ਵੱਖ ਨਿਯਮ
Punjab

ਚੰਡੀਗੜ੍ਹ ਟਰੈਫਿਕ ਨਿਯਮਾਂ ‘ਚ ਵੱਡਾ ਬਦਲਾਅ,ਗੱਡੀਆਂ ਦੀ ਸਪੀਡ ਹੋਈ ਅੱਧੀ,ਸਕੂਲ,ਕਾਲਜਾਂ ਲਈ ਵੱਖ ਨਿਯਮ

ਕਾਲਜ,ਸਕੂਲ ਅਤੇ ਹਸਪਤਾਲ ਦੇ ਲਈ ਟਰੈਫਿਕ ਨਿਯਮਾਂ ਵਿੱਚ ਬਦਲਾਅ 

ਖਾਲਸ ਬਿਊਰੋ:ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਿੱਟੀ ਬਿਉਟੀਫੁੱਲ ਵਜੋਂ ਜਾਣਿਆ ਜਾਂਦਾ ਹੈ ਪਰ ਨਾਲ ਹੀ ਸਖ਼ਤ ਟਰੈਫਿਕ ਨਿਯਮਾਂ ਲਈ ਵੀ ਇਸ ਦੀ ਖ਼ਾਸ ਪਛਾਣ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਮੋਟਰ ਵਹੀਕਲ ਐਕਟ 1988 ਦੇ ਤਹਿਤ ਕੁਝ ਵੱਡੇ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਸ਼ਹਿਰ ਦਾ ਟਰੈਫਿਕ ਹੋਰ ਬਿਹਤਰ ਅਤੇ ਸੁਰੱਖਿਅਤ ਬਣ ਸਕੇਗਾ।

ਪ੍ਰਸ਼ਾਸਨ ਵੱਲੋਂ ਕੀਤੇ ਗਏ ਬਦਲਾਅ

ਪ੍ਰਸ਼ਾਸਨ ਵੱਲੋਂ ਕੀਤੇ ਗਏ ਬਦਲਾਅ ਅਨੁਸਾਰ ਸਕੂਲ,ਕਾਲਜ,ਸਿੱਖਿਅਕ ਸੰਸਥਾਵਾਂ ਅਤੇ ਹਸਪਤਾਲ ਦੇ ਕੋਲੋਂ  ਗੁਜਰਨ ਵਾਲੀਆਂ ਗੱਡੀਆਂ ਦੀ ਸਪੀਡ ਤੈਅ ਕੀਤੀ ਗਈ ਹੈ।ਹੁਣ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੀ ਗੱਡੀਆਂ ਵਿਦਿਅਕ ਅਦਾਰਿਆਂ ਅਤੇ ਹਸਪਤਾਲ ਦੇ ਸਾਹਮਣੇ ਤੋਂ ਗੁਜ਼ਰ ਸਕਣਗੀਆਂ।ਉਧਰ ਇੰਜੀਨੀਅਰਿੰਗ ਵਿਭਾਗ ਨੇ ਇਹ ਵੀ ਨਿਰਦੇਸ਼ ਦਿੱਤੇ ਹਨ  ਕਿ ਸ਼ਹਿਰ ਦੀਆਂ ਸਾਰੀਆਂ ਅਜਿਹੀਆਂ ਥਾਵਾਂ ‘ਤੇ ਸਪੀਡ ਲਿਮਿਟ ਦੇ ਬੋਰਡ ਲਗਾਏ ਜਾਣਗੇ। ਇਹ ਬੋਰਡ ਸੜਕ ਦੇ ਦੋਵੇ ਪਾਸੇ ਲਗਣਗੇ।ਚੰਡੀਗੜ੍ਹ ਟਰੈਫਿਕ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਹੀ  ਸਾਇਨ ਬੋਰਡ ਲਗਾਏ ਜਾਣਗੇ।

ਨਿਯਮ ਨਾ ਮੰਨਣ ਵਾਲਿਆਂ ਦਾ ਚਲਾਨ

ਨਵੇਂ ਨਿਯਮਾਂ ਤੋਂ ਬਾਅਦ ਚੰਡੀਗੜ੍ਹ ਟਰੈਫਿਕ ਪੁਲਿਸ ਹੁਣ ਸਕੂਲ,ਕਾਲਜਾਂ ਅਤੇ ਹਸਤਪਾਲਾਂ ਦੇ ਬਾਹਰ ਡੇਰੇ ਲਗਾਏਗੀ ਅਤੇ ਸਪੀਡ ਲਿਮਿਟ ‘ਤੇ ਨਜ਼ਰ ਰੱਖੇਗੀ।25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਰਫ਼ਤਾਰ ਹੋਣ ‘ਤੇ ਚਾਲਕਾਂ ਦੇ ਚਲਾਨ ਕੱਟੇ ਜਾਣਗੇ।ਸਕੂਲ ਸ਼ੁਰੂ ਹੋਣ ਅਤੇ ਛੁੱਟੀ ਹੋਣ ਵੇਲੇ ਕਾਫੀ ਭੀੜ ਹੁੰਦੀ ਹੈ ਤੇ ਗੱਡੀਆਂ ਦੀ ਸਪੀਡ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਹਾਦਸੇ ਵੱਧ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸੇ ਲਈ ਪ੍ਰਸ਼ਾਸਨ ਨੇ ਟਰੈਫਿਕ ਨਿਯਮਾਂ ਵਿੱਚ ਬਦਲਾਅ ਕਰਕੇ ਵਿਦਿਅਕ ਅਦਾਰਿਆਂ ਅਤੇ ਹਸਪਤਾਲ ਦੇ ਸਾਹਮਣੇ ਤੋਂ ਗੁਜ਼ਰਨ ਵਾਲੀਆਂ ਸੜਕਾਂ ਦੀ ਸਪੀਡ ਲਿਮਿਟ 25 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਹੈ।

Exit mobile version