ਚੰਡੀਗੜ੍ਹ ਤੋਂ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ Online Appointment ਨਹੀਂ ਮਿਲ ਰਹੀਆਂ ਨੇ
‘ਦ ਖ਼ਾਲਸ ਬਿਊਰੋ : ਕੋਵਿਡ ਦਾ ਅਸਰ ਹਰ ਕੰਮ ‘ਤੇ ਪਿਆ, ਲੋਕਡਾਊਨ ਦੌਰਾਨ ਸਰਕਾਰੀ ਦਫ਼ਤਰ ਬੰਦ ਰਹੇ ਖ਼ਾਸ ਕਰਕੇ ਪਾਸਪੋਰਟ ਬਣਾਉਣ ਦਾ ਕੰਮ ਤਾਂ ਪੂਰੀ ਤਰ੍ਹਾਂ ਠੱਪ ਰਿਹਾ ਹੈ। ਜਦੋਂ ਲੋਕਡਾਊਨ ਖੁੱਲ੍ਹਿਆਂ ਤਾਂ ਪਾਸਪੋਰਟ ਬਣਾਉਣ ਵਾਲਿਆਂ ਦਾ ਹੜ੍ਹ ਆ ਗਿਆ। ਕੰਮ ਇੰਨਾਂ ਜ਼ਿਆਦਾ ਵਧ ਗਿਆ ਹੈ ਕਿ ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਦਫ਼ਤਰ ਅਗਲੇ ਡੇਢ ਮਹੀਨੇ ਲਈ ਨਵੀਆਂ ਅਪਵਾਇੰਟਮੈਂਟ ਨਹੀਂ ਦੇ ਰਿਹਾ ਹੈ। ਇਸ ਦਫ਼ਤਰ ਵਿੱਚ ਚੰਡੀਗੜ੍ਹ,ਪੰਜਾਬ ਅਤੇ ਹਰਿਆਣਾ ਦੇ ਲੋਕ ਪਾਸਪੋਰਟ ਬਣਾਉਂਦੇ ਨੇ ਜਿਸ ਦੀ ਵਜ੍ਹਾਂ ਨਾਲ ਵੀ ਇੱਥੇ ਕਾਫੀ ਭੀੜ ਰਹਿੰਦੀ ਹੈ ।
ਚੰਡੀਗੜ੍ਹ ਦੇ ਰੀਜਨਲ ਦਫ਼ਤਰ ਦੇ ਲਈ ਜਿਹੜੇ ਲੋਕ online appointment ਲਈ ਅਪਲਾਈ ਕਰ ਰਹੇ ਹਨ । ਉਨ੍ਹਾਂ ਨੂੰ ਸਤੰਬਰ ਤੱਕ ਇੰਤਜ਼ਾਰ ਕਰਨਾ ਹੋਵੇਗਾ। ਲੋਕਡਾਊਨ ਦੌਰਾਨ ਸਿਰਫ਼ ਜ਼ਰੂਰੀ ਪਾਸਪੋਰਟ ਹੀ ਬਣਾਏ ਜਾ ਰਹੇ ਸਨ ਪਰ ਹੁਣ ਜਦੋਂ ਪਾਸਪੋਰਟ ਦਫ਼ਤਰ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ ਤਾਂ ਸਟੱਡੀ ਵੀਜ਼ਾ,ਵਰਕ ਵੀਜ਼ਾ ਲਗਵਾਉਣ ਦੇ ਲਈ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਵੀ ਤੇਜੀ ਨਾਲ ਵੱਧ ਗਈ ਹੈ ।
ਪਾਸਪੋਟਰ ਬਣਾਉਣ ਦੇ ਲਈ ਇਹ ਦਸਤਾਵੇਜ਼ ਜ਼ਰੂਰੀ
ਪੈੱਨ ਕਾਰਡ, ਅਧਾਰ ਕਾਰਡ,ਵੋਟਰ ਕਾਰਡ, 10ਵੀਂ 12ਵੀਂ ਅਤੇ ਗ੍ਰੈਜੁਏਸ਼ਨ ਦਾ ਸਰਟੀਫੇਕਟ ਲੈ ਕੇ ਜਾਓ,ਬਰਥ ਸਰਟੀਫੀਕੇਟ ਨਹੀਂ ਹੈ ਤਾਂ LIC ਦੀ ਪਾਲਿਸੀ ਦਸਤਾਵੇਜ਼ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ, ਜੇਕਰ ਤੁਸੀਂ ਪਹਿਲੀ ਵਾਰ ਪਾਸਪੋਰਟ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ 1500 ਰੁਪਏ ਫੀਸ ਦੇਣੀ ਹੋਵੇਗੀ,ਤਤਕਾਲ ਕੋਟਾ ਯਾਨੀ 2 ਦਿਨਾਂ ਦੇ ਅੰਦਰ ਪਾਸਪੋਰਟ ਚਾਹੀਦਾ ਹੈ ਤਾਂ ਤੁਹਾਨੂੰ ਦੁੱਗਣੀ 3500 ਰੁਪਏ ਫੀਸ ਦੇਣੀ ਪਵੇਗੀ।