The Khalas Tv Blog Punjab ਚੰਡੀਗੜ੍ਹ: ਔਰਤ ਨਾਲ ਘਰ ‘ਚ ਵੜ ਕੇ ਜਬਰ ਜਨਾਹ ਦੀ ਕੋਸ਼ਿਸ਼ ! ਫ਼ਰਾਰ ਹੋਣ ਤੋਂ ਪਹਿਲਾਂ ਉਂਗਲਾਂ ਵੱਢਿਆਂ ਫਿਰ ਗੋਲੀ ਮਾਰੀ !
Punjab

ਚੰਡੀਗੜ੍ਹ: ਔਰਤ ਨਾਲ ਘਰ ‘ਚ ਵੜ ਕੇ ਜਬਰ ਜਨਾਹ ਦੀ ਕੋਸ਼ਿਸ਼ ! ਫ਼ਰਾਰ ਹੋਣ ਤੋਂ ਪਹਿਲਾਂ ਉਂਗਲਾਂ ਵੱਢਿਆਂ ਫਿਰ ਗੋਲੀ ਮਾਰੀ !

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਸੈਕਟਰ 7 – A ਵਿੱਚ ਹੋਸ਼ ਉਡਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇਕ ਘਰ ਵਿੱਚ ਔਰਤ ਇਕੱਲੀ ਸੀ,ਸਖਸ ਘਰ ਵਿੱਚ ਵੜਿਆ ਅਤੇ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਲੱਗਿਆ । ਜਦੋਂ ਔਰਤ ਨੇ ਚੀਖਾਂ ਮਾਰੀਆਂ ਤਾਂ ਮੁਲਜ਼ਮ ਨੇ ਔਰਤ ਦੀਆਂ ਮੂੰਹ ਵਿੱਚ ਉਂਗਲਾਂ ਪਾਕੇ ਵੱਢ ਦਿੱਤੀਆਂ । ਫਿਰ ਗੋਲੀ ਮਾਰ ਕੇ ਫਰਾਰ ਹੋ ਗਿਆ। ਔਰਤ ਇੱਕ ਇੱਕ ਸਰਕਾਰੀ ਵਿਭਾਗ ਵਿੱਚ ਕੰਮ ਕਰਦੀ ਹੈ । ਉਸ ਦੇ ਨਾਲ ਕੰਮ ਕਰਨ ਵਾਲੇ ਵਿਅਕਤੀ ‘ਤੇ ਹੀ ਗੋਲੀ ਮਾਰਨ ਦਾ ਇਲਜ਼ਾਮ ਹੈ। ਵਿਅਕਤੀ ਪਹਿਲਾਂ ਚੰਡੀਗੜ੍ਹ ਵਿੱਚ ਕੰਮ ਕਰਦਾ ਸੀ। ਪਰ ਹੁਣ ਉਸ ਦੀ ਦਿੱਲੀ ਵਿੱਚ ਪੋਸਟਿੰਗ ਹੈ ।

ਪਤੀ ਗੁਰੂਗਰਾਮ ਵਿੱਚ ਕੰਮ ਕਰਦਾ ਹੈ

ਪੀੜਤ ਔਰਤ ਦਾ ਪਤੀ ਗੁਰੂਗਰਾਮ ਵਿੱਚ ਕੰਮ ਕਰਦਾ ਹੈ । ਉਹ ਆਪਣੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ । ਪਤੀ ਅਤੇ ਪਤਨੀ ਦੋਵੇ ਗੁਰੂਗਰਾਮ ਵਿੱਚ ਸ਼ਿਫਟ ਹੋਣ ਦਾ ਪਲਾਨ ਬਣਾ ਰਹੇ ਸਨ । ਇਸ ਦੇ ਲਈ ਪੀੜਤ ਔਰਤ ਨੇ ਮੁਲਜ਼ਮ ਦੇ ਨਾਲ ਸੰਪਰਕ ਕੀਤਾ ਸੀ। ਔਰਤ ਦਾ ਟਰਾਂਸਫਰ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਵਿਚਾਲੇ ਵਿਵਾਦ ਹੋ ਗਿਆ ਹੈ ।

ਗੁਆਂਢੀਆਂ ਨੇ ਪੀੜਤ ਨੂੰ PGI ਪਹੁੰਚਾਇਆ

ਔਰਤ ਨੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਗੋਲੀ ਲੱਗਣ ਦੇ ਬਾਅਦ ਔਰਤ ਚੀਖ ਦੀ ਹੋਈ ਬਾਹਰ ਆਈ ਅਤੇ ਬਚਾਉਣ ਦੀ ਅਪੀਲ ਕਰਨ ਲੱਗੀ । ਗੁਆਂਢੀ ਉੱਥੇ ਪਹੁੰਚ ਗਏ ਅਤੇ ਮੁਲਜ਼ਮ ਉੱਥੋ ਫਰਾਰ ਹੋ ਗਿਆ। ਮੁਲਜ਼ਮ ਔਰਤ ਦਾ ਫੋਨ ਵੀ ਨਾਲ ਲੈ ਗਿਆ ਸੀ । ਔਰਤ ਗੇਟ ‘ਤੇ ਆਕੇ ਡਿੱਗ ਗਈ । ਇਸ ਦੇ ਬਾਅਦ ਗੁਆਂਢੀਆਂ ਨੇ ਉਸ ਨੂੰ PGI ਤੱਕ ਪਹੁੰਚਾਇਆ

ਪੁਲਿਸ ਪੜਤਾਲ ਵਿੱਚ ਲੱਗੀ ਹੋਈ ਹੈ

ਇਸ ਮਾਮਲੇ ਵਿੱਚ ਪੁਲਿਸ ਜਾਂਚ ਪੜਤਾਲ ਵਿੱਚ ਲੱਗੀ ਹੈ । ਹੁਣ ਤੱਕ ਕਿਸੇ ਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਹੋਇਆ ਹੈ । ਮਾਮਲਾ ਜਬਰ ਜਨਾਹ ਅਤੇ ਕਤਲ ਨਾਲ ਜੁੜਿਆ ਹੈ ਇਸੇ ਲਈ ਪੁਲਿਸ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ ।

Exit mobile version