The Khalas Tv Blog India ਨਾਕੇ ‘ਤੇ 2 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ ! ਮੌਕੇ ‘ਤੇ ਹੀ ਦਮ ਤੋੜਿਆ !
India Punjab

ਨਾਕੇ ‘ਤੇ 2 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ ! ਮੌਕੇ ‘ਤੇ ਹੀ ਦਮ ਤੋੜਿਆ !

ਬਿਉਰੋ ਰਿਪੋਰਟ – ਚੰਡੀਗੜ੍ਹ – ਜੀਰਪੁਰ ਬਾਰਡਰ ‘ਤੇ ਹੋਲੀ ਦੇ ਲਈ ਸ਼ੁੱਕਰਵਾਰ ਸਵੇਰ ਲਗਾਏ ਗਏ ਨਾਕੇ ਵਿੱਚ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ । ਹਾਦਸੇ ਵਿੱਚ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ । ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਤਿੰਨੋਂ ਲੋਕ ਸੁਰੱਖਿਆ ਦੇ ਲਈ ਲਗਾਈ ਕੰਢਿਆਲੀ ਤਾਰਾਂ ਵਿੱਚ ਫਸ ਗਏ ਅਤੇ ਉਨ੍ਹਾਂ ਦੇ ਸਰੀਰ ਕੇ ਟੁੱਕੜੇ ਹੋ ਗਏ ।

ਮ੍ਰਿਤਕਾਂ ਵਿੱਚ ਕਾਂਸਟੇਬਲ ਸੁਖਦਰਸ਼ਨ ਸਿੰਘ,ਹੋਮਗਾਰਡ ਵਾਲੰਟੀਅਰ ਰਾਜੇਸ਼ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ । ਮ੍ਰਿਤਕ ਤੀਜੇ ਸ਼ਖਸ ਦੀ ਹੁਣ ਤੱਕ ਪਹਿਚਾਣ ਨਹੀਂ ਹੋ ਸਕੀ ਹੈ । ਇਤਲਾਹ ਮਿਲ ਦੇ ਹੀ ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਆਪ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ । ਪੁਲਿਸ ਨੇ CCTV ਫੁਟੇਜ ਦੇ ਅਧਾਰ ‘ਤੇ ਮੁਲਜ਼ਮ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ । ਉਸ ਦੇ ਖਿਲਾਫ਼ ਸੈਕਟਰ 31 ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।

ਪੁਲਿਸ ਦੇ ਮੁਤਾਬਿਕ ਚੰਡੀਗੜ੍ਹ-ਜੀਰਕਪੁਰ ਨਾਕੇ ‘ਤੇ ਕਾਂਸਟੇਬਲ ਸੁਖਦਰਸ਼ਨ ਅਤੇ ਵਾਲੰਟੀਅਰ ਰਾਜੇਸ਼ ਨੇ ਚੈਕਿੰਗ ਦੇ ਲਈ ਬਲੇਨੋ ਗੱਡੀ ਨੂੰ ਰੋਕਿਆ ਸੀ । ਅਚਾਨਕ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਆਈ । ਉਸ ਨੇ ਬਲੇਨੋ ਗੱਡੀ ਅਤੇ ਨਾਕੇ ‘ਤੇ ਖੜੇ ਪੁਲਿਸ ਵਾਲਿਆਂ ਨੂੰ ਟੱਕਰ ਮਾਰੀ । ਇਸ ਦੌਰਾਨ ਕਾਰ ਡਰਾਈਵਰ ਵੀ ਪੁਲਿਸ ਦੇ ਨਾਲ ਖੜਾ ਸੀ । ਟੱਕਰ ਦੀ ਵਜ੍ਹਾ ਕਰਕੇ ਤਿੰਨੋਂ ਲੋਕ ਕਾਰ ਦੀ ਚਪੇਟ ਵਿੱਚ ਆ ਗਏ ।

Exit mobile version