The Khalas Tv Blog Punjab ਚੰਡੀਗੜ੍ਹ PGI ‘ਚ ਬੱਚਿਆਂ ਦੇ ਇਲਾਜ ਦਾ ਇੰਨਾਂ ਮਾੜਾ ਹਾਲ ! ਚਿੰਤਾ ਵਿੱਚ ਪਾਉਣ ਵਾਲੇ ਹਾਲਾਤ
Punjab

ਚੰਡੀਗੜ੍ਹ PGI ‘ਚ ਬੱਚਿਆਂ ਦੇ ਇਲਾਜ ਦਾ ਇੰਨਾਂ ਮਾੜਾ ਹਾਲ ! ਚਿੰਤਾ ਵਿੱਚ ਪਾਉਣ ਵਾਲੇ ਹਾਲਾਤ

ਬਿਉਰੋ ਰਿਪੋਰਟ : ਚੰਡੀਗੜ੍ਹ PGI ਦੇ ਐਡਵਾਂਸਡ ਪੀਰੀਯਾਟ੍ਰਿਕ ਸੈਂਟਰ ਦੇ ਐਮਰਜੈਂਸ ਵਿੰਗ ‘ਨਿਯੋਨੇਟਲ ਇੰਟੈਨਸਿਵ ਕੇਅਰ ਯੂਨਿਟ’ (neonatorum intensive care unit) ਵਿੱਚ ਤਕਰੀਬਨ 4 ਤੋਂ 5 ਨਵੇਂ ਜਨਮੇ ਬੱਚੇ ਇੱਕ ਹੀ ਵੈਂਟੀਲੇਟਰ ‘ਤੇ ਰੱਖੇ ਹਨ । ਇਸ ਤੋਂ ਸਾਫ ਹੁੰਦਾ ਹੈ ਕਿ ਬੱਚੇ ਕਿੰਨੀ ਵੱਡੀ ਗਿਣਤੀ ਵਿੱਚ ਇਲਾਜ ਦੇ ਲਈ ਪਹੁੰਚ ਰਹੇ ਹਨ । ਜਾਣਕਾਰੀ ਦੇ ਮੁਤਾਬਿਕ ਇੱਥੇ ਬੱਚਿਆਂ ਦੇ ਆਉਣ ਦੀ ਗਿਣਤੀ 300 ਫੀਸਦੀ ਤੱਕ ਪਹੁੰਚ ਗਈ ਹੈ । ਇੱਥੇ ਬੈਡ ਵੀ ਗੰਭੀਰ ਬਿਮਾਰ ਬੱਚਿਆਂ ਦੇ ਨਾਲ ਭਰੇ ਹੋਏ ਹਨ । ਜਿਸ ਕਮਰੇ ਵਿੱਚ 8 ਲਾਈਫ ਸੁਪੋਰਟ ਯੰਤਰ ਹਨ ਉੱਥੇ 40 ਤੋਂ ਜ਼ਿਆਦਾ ਨਵੇਂ ਜਨਮੇ ਬੱਚੇ ਹਨ । ਅਜਿਹੇ ਵਿੱਚ ਬਿਮਾਰੀ ਫੈਲਣ ਦਾ ਵੀ ਖਤਰਾ ਵੱਧ ਗਿਆ ਹੈ । ਸਿਰਫ਼ ਇੰਨਾ ਹੀ ਨਹੀਂ ਥਾਂ ਇੰਨਾਂ ਜ਼ਿਆਦਾ ਘੱਟ ਹੈ ਕਿ ਬੱਚੇ ਹਿੱਲ ਵੀ ਨਹੀਂ ਪਾ ਰਹੇ ਹਨ ।

ਨਰਸਿੰਗ ਅਫ਼ਸਰ ਦਾ ਕਹਿਣਾ ਹੈ ਕਿ ਇੱਕ ਬੱਚਾ 20 ਦਿਨ ਦਾ ਹੈ ਜਿਸ ਨੂੰ ਨਿਮੋਨੀਆ ਹੋਇਆ ਹੈ ਅਜਿਹੇ ਵਿੱਚ ਹੋਰ ਬੱਚਿਆਂ ਵਿੱਚ ਫੈਲਣ ਦਾ ਖ਼ਤਰਾ ਹੈ । ਵਾਰਡ ਵਿੱਚ 22 ਬੈੱਡ ਦੀ ਸਮਰਥਾ ਹੈ ਪਰ ਇੱਥੇ ਇੱਕ-ਇੱਕ ਬੈਡ ‘ਤੇ 4 ਤੋਂ 5 ਬੱਚੇ ਹਨ । 2022-23 ਵਿੱਚ ਐਡਵਾਂਸਡ ਪੀਰੀਆਟ੍ਰਿਕ ਸੈਂਟਰ ਦੇ ਐਮਰਜੈਂਸੀ ਵਿੰਗ ਵਿੱਚ 8 ਹਜ਼ਾਰ ਦੇ ਕਰੀਬ ਬੱਚੇ ਦਾਖਲ ਹੋਏ । ਇੰਨਾਂ ਵਿੱਚ ਕਈ ਬੱਚੇ ਅਜਿਹੇ ਵੀ ਸਨ ਜੋ ਸ਼ਹਿਰ ਦੇ ਆਲੇ-ਦੁਆਲੇ ਅਤੇ ਹੋਰ ਸੂਬਿਆਂ ਤੋਂ ਹਸਪਤਾਲ ਵਿੱਚ ਇੱਥੇ ਰੈਫਰ ਕੀਤੇ ਗਏ ਸਨ । ਅਜਿਹੇ ਵਿੱਚ PGI ਵਿੱਚ ਬਿਮਾਰੀ ਬੱਚਿਆਂ ਦੀ ਕਾਫੀ ਭੀੜ ਹੋ ਜਾਂਦੀ ਹੈ ।

50% ਬੱਚੇ 72 ਘੰਟੇ ਤੋਂ ਵੱਧ ਭਰਤੀ

ਸੂਤਰਾਂ ਦੇ ਮੁਤਾਬਿਕ ਇੱਥੇ ਸੀਨੀਅਰ ਸਟਾਫ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੋਲ ਵੱਡੀ ਗਿਣਤੀ ਵਿੱਚ ਬੱਚੇ ਮਰੀਜ਼ ਦੇ ਰੂਪ ਵਿੱਚ ਆਉਂਦੇ ਹਨ । ਤਕਰੀਬਨ 50 ਫੀਸਦੀ ਬੱਚਿਆਂ ਨੂੰ 72 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਰੱਖਿਆ ਜਾਂਦਾ ਹੈ। ਉਧਰ ਡਾਕਟਰ ਵੀ ਕਈ-ਕਈ ਘੰਟੇ ਉਨ੍ਹਾਂ ਦੇਖਭਾਲ ਵਿੱਚ ਲੱਗੇ ਰਹਿੰਦੇ ਹਨ। ਹਾਲਾਂਕਿ ਇੱਥੇ ਨਰਸਾਂ ਦੀ ਕਾਫੀ ਕਮੀ ਹੈ । ਇੱਕ ਨਰਸ ਦੇ ਕੋਲ 40 ਤੋਂ ਵੱਧ ਬੱਚੇ ਹਨ ।

ਐਮਬੂ ਬੈਗ ਤੋਂ ਪਰਿਵਾਰ ਦਿੰਦੇ ਹਨ ਬੱਚਿਆਂ ਨੂੰ ਸਾਹ

ਉਧਰ ਬੱਚਿਆਂ ਦੇ ਪਰਿਵਾਰ ਨੂੰ ਐਮਬੂ ਬੈਗ ਦਿੱਤੇ ਜਾਂਦੇ ਹਨ । ਤਾਂਕੀ ਬੱਚਿਆਂ ਨੂੰ ਵੈਂਟੀਲੇਸ਼ਨ ਦਿੱਤੀ ਜਾ ਸਕੇ । ਜਿੰਨਾਂ ਬੱਚਿਆਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ । ਪਰਿਵਾਰ ਦੇ ਕੋਲ ਐਮਬੂ ਬੈਗ ਦੇ ਵੱਲੋਂ ਸਾਹ ਦੇਣ ਤੋਂ ਇਲਾਵਾ ਕਈ ਹੋਰ ਬਦਲ ਨਹੀਂ ਹੁੰਦਾ ਹੈ। ਕਿਉਂਕਿ ਉਨ੍ਹਾਂ ਦੇ ਬੱਚਿਆਂ ਨੂੰ ਵੈਂਟੀਲੇਟਰ ‘ਤੇ ਟਰਾਂਸਫਰ ਕੀਤਾ ਜਾਂਦਾ ਹੈ ।

Exit mobile version