The Khalas Tv Blog Punjab ਚੰਡੀਗੜ੍ਹ PGI ਵਿੱਚ ਹੈਰਾਨ ਕਰਨ ਵਾਲਾ ਮਾਮਲਾ !
Punjab

ਚੰਡੀਗੜ੍ਹ PGI ਵਿੱਚ ਹੈਰਾਨ ਕਰਨ ਵਾਲਾ ਮਾਮਲਾ !

ਬਿਉਰੋ ਰਿਪੋਰਟ : ਚੰਡੀਗੜ੍ਹ ਦੇ PGI ਵਿੱਚ ਹੈਰਾਨ ਅਤੇ ਖੌਫਨਾਕ ਘਟਨਾ ਹੋਈ ਹੈ । ਗਾਇਨੀ ਵਾਰਡ ਵਿੱਚ ਭਰਤੀ ਔਰਤ ਨੂੰ ਬਾਹਰੋ ਆਈ ਇੱਕ ਕੁੜੀ ਇੰਜੈਕਸ਼ਨ ਲੱਗਾ ਗਈ । ਮਰੀਜ਼ ਔਰਤ ਨੂੰ ਦੱਸਿਆ ਗਿਆ ਕਿ ਕਿਡਨੀ ਵਾਲੇ ਡਾਕਟਰ ਨੇ ਇੰਜੈਕਸ਼ਨ ਲਗਾਉਣ ਲਈ ਕਿਹਾ ਹੈ। ਇੰਜੈਕਸ਼ਨ ਲਗਾਉਂਦੇ ਹੀ ਔਰਤ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਉਹ ਜ਼ਿੰਦਗੀ ਦੀ ਜੰਗ ਲੜ ਰਹੀ ਹੈ । ਚੰਡੀਗੜ੍ਹ ਦੇ ਸੈਕਟਰ 11 ਥਾਣਾ ਪੁਲਿਸ ਨੇ ਰਾਜਪੁਰਾ ਦੀ ਰਹਿਣ ਵਾਲੀ ਜਤਿੰਦਰ ਕੌਰ ਦੀ ਸ਼ਿਕਾਇਤ ‘ਤੇ ਅਣਪਛਾਤੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ।

2022 ਵਿੱਚ ਹੋਇਆ ਸੀ ਵਿਆਹ

ਜਾਣਕਾਰੀ ਦੇ ਮੁਤਾਬਿਤ ਹਰਮੀਤ ਕੌਰ ਨੇ ਗੁਰਵਿੰਦਰ ਸਿੰਘ ਦੇ ਨਾਲ 26 ਸਤੰਬਰ 2022 ਨੂੰ ਲਵ ਮੈਰੀਜ ਕੀਤੀ ਸੀ। ਪੁਲਿਸ ਹੁਣ ਇਸ ਮਾਮਲੇ ਦੀ ਇਸੇ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦੀ ਰੰਜਿਸ਼ ਦੀ ਵਜ੍ਹਾ ਕਰਕੇ ਇਹ ਹਰਕਤ ਕੀਤੀ ਗਈ ਹੋ ਸਕਦੀ ਹੈ । ਪੁਲਿਸ ਨੇ ਹੁਣ ਤੱਕ ਟੀਕਾ ਲਗਾਉਣ ਵਾਲੀ ਕੁੜੀ ਦੇ ਬਾਰੇ ਕੁਝ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੁਲਿਸ ਜਲਦ ਹੀ ਮਾਮਲੇ ਵਿੱਚ ਫੋਟੋ ਜਾਰੀ ਕਰੇਗੀ ।

3 ਨਵੰਬਰ ਨੂੰ ਹੋਈ ਸੀ ਔਰਤ ਦੀ ਡਿਲੀਵਰੀ

ਸ਼ਿਕਾਇਤਕਰਤਾ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗੁਰਵਿੰਦਰ ਸਿੰਘ ਦੀ ਪਤਨੀ ਹਰਮੀਤ ਕੌਰ ਨੂੰ 3 ਨਵੰਬਰ ਲੇਬਰ ਪੇਨ ਹੋਈ ਸੀ । ਜਿਸ ਤੋਂ ਬਾਅਦ ਉਸ ਨੂੰ ਬਨੂੜ ਦੇ ਨਿੱਜੀ ਹਸਤਪਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਡਿਲੀਵਰੀ ਹੋ ਗਈ । ਇਸ ਤੋਂ ਬਾਅਦ ਹਰਮੀਤ ਕੌਰ ਦੀ ਕਿਡਨੀ ਵਿੱਚ ਕੁਝ ਪਰੇਸ਼ਾਨੀ ਆਈ । ਜਿਸ ਦੀ ਵਜ੍ਹਾ ਕਰਕੇ ਉਸ ਨੂੰ ਚੰਡੀਗੜ੍ਹ ਦੇ PGI ਰੈਫ਼ਰ ਕੀਤਾ ਗਿਆ ਸੀ।

ICU ਵਿੱਚ ਹੋਇਆ ਇਲਾਜ

ਪੀੜ੍ਹਤ ਔਰਤ PGI ਦੇ ICU ਵਿੱਚ ਭਰਤੀ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ, ਡਾਕਟਰਾਂ ਨੇ ਦੱਸਿਆ ਹੈ ਕਿ ਉਸ ਦੀ ਤਬੀਅਤ ਵਿੱਚ ਸੁਧਾਰ ਆ ਰਿਹਾ ਹੈ ਪਰ ਹੁਣ ਵੀ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਹੀ ਰੱਖਿਆ ਗਿਆ ਹੈ।

Exit mobile version