The Khalas Tv Blog Punjab ਚੰਡੀਗੜ੍ਹ PG ‘ਚ ਕੁੜੀ ਵੱਲੋਂ ਸਾਥੀ ਕੁੜੀਆਂ ਨਾਲ ਕੀਤੀ ਗਈ ਮਾੜੀ ਕਰਤੂਤ
Punjab

ਚੰਡੀਗੜ੍ਹ PG ‘ਚ ਕੁੜੀ ਵੱਲੋਂ ਸਾਥੀ ਕੁੜੀਆਂ ਨਾਲ ਕੀਤੀ ਗਈ ਮਾੜੀ ਕਰਤੂਤ

ਬਿਉਰੋ ਰਿਪੋਰਟ : ਚੰਡੀਗੜ੍ਹ ਦੇ PG ਵਿੱਚ ਇੱਕ ਕੁੜੀ ਵੱਲੋਂ ਆਪਣੇ ਹੀ ਸਾਥੀਆਂ ਨਾਲ ਸ਼ਰਮਸ਼ਾਰ ਕਰਨ ਵਾਲੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਹੈ । ਕੁੜੀ ਬਾਥਰੂਮ ਵਿੱਚ ਕੈਮਰਾ ਲੱਗਾ ਕੇ PG ਵਿੱਚ ਰਹਿਣ ਵਾਲੀਆਂ ਕੁੜੀਆਂ ਦਾ ਇਤਰਾਜ਼ਯੋਗ ਵੀਡੀਓ ਤਿਆਰ ਕਰਦੀ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕੁੜੀ ਅਤੇ ਉਸ ਦੇ ਬੁਆਏਫਰੈਂਡ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਨੇ ਦੋਵਾਂ ਦੇ ਫੋਨ ਵੀ ਸੀਲ ਕਰ ਲਏ ਹਨ ਅਤੇ CFSL ਲੈਬ ਦੇ ਲਈ ਭੇਜ ਦਿੱਤੇ ਹਨ । ਲੈਬ ਦੀ ਰਿਪੋਰਟ ਵਿੱਚ ਖੁਲਾਸਾ ਹੋਵੇਗਾ ਕਿ ਮੁਲਜ਼ਮਾਂ ਨੇ ਸਾਥੀ ਕੁੜੀਆਂ ਦੇ ਕਿੰਨੇ ਵੀਡੀਓ ਤਿਆਰ ਕੀਤੇ ਹਨ ਅਤੇ ਉਹ ਅੱਗੇ ਕਿਸ-ਕਿਸ ਨੂੰ ਭੇਜੇ ਹਨ । ਪੁਲਿਸ ਫਿਲਹਾਲ ਇਸ ਦੀ ਜਾਂਚ ਕਰ ਰਿਹਾ ਹੈ ।

ਇਸ ਤਰ੍ਹਾਂ ਹੋਇਆ ਖੁਲਾਸਾ

ਮਾਮਲੇ ਵਿੱਚ ਇੱਕ ਪੀੜ੍ਹਤ ਕੁੜੀ PG ਦੇ ਬਾਥਰੂਮ ਵਿੱਚ ਗਈ ਤਾਂ ਗੀਜਰ ਦੇ ਉੱਤੇ ਇੱਕ ਡਿਵਾਇਜ ਚਮਕਦਾ ਹੋਇਆ ਵਿਖਾਈ ਦਿੱਤਾ । ਉਸ ਨੇ ਇਸ ਦੇ ਬਾਰੇ ਆਪਣੇ ਸਾਥੀ ਕੁੜੀਆਂ ਨੂੰ ਦੱਸਿਆ,ਜਾਂਚ ਵਿੱਚ ਸਾਹਮਣੇ ਆਇਆ ਕਿ ਕੈਮਰਾ ਲੱਗਿਆ ਹੋਇਆ ਹੈ। ਇਸ ਦੀ ਸੂਚਨਾ ਮਕਾਨ ਦੇ ਮਾਲਿਕ ਨੂੰ ਦਿੱਤੀ ਗਈ । ਮਕਾਨ ਮਾਲਿਕ ਨੇ ਸੈਕਟਰ -17 ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਕੀਤੀ । ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਡਿਵਾਇਜ ਨੂੰ ਕਬਜ਼ੇ ਵਿੱਚ ਲੈਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ।

ਸੈਕਟਰ 22 ਵਿੱਚ ਟਾਪ ਫਲੋਰ ‘ਤੇ ਹੈ PG

ਜਿਸ PG ਵਿੱਚ ਇਹ ਡਿਵਾਇਜ ਲੱਗਿਆ ਹੋਇਆ ਸੀ,ਉਹ ਸੈਕਟਰ 22 ਦੇ ਟਾਪ ਫਲੋਰ ‘ਤੇ ਬਣਿਆ ਹੋਇਆ ਸੀ । ਇਸ ਵਿੱਚ ਪੰਜ ਕੁੜੀਆਂ ਰਹਿੰਦੀਆਂ ਸਨ,ਸਾਰੀਆਂ ਦਾ ਇੱਕ ਹੀ ਬਾਥਰੂਮ ਸੀ । ਮੁਲਜ਼ਮ ਕੁੜੀਆਂ ਨੇ ਆਪਣੇ ਬੁਆਏਫਰੈਂਡ ਸੈਕਟਰ 20 ਦੇ ਰਹਿਣ ਵਾਲੇ ਅਮਿਤ ਹਾਂਡਾ ਦੇ ਕਹਿਣ ‘ਤੇ ਡਿਵਾਇਜ ਲਗਾਇਆ ਸੀ । ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ IPC ਦੀ ਧਾਰ 354 C, 509 ਅਤੇ 66 IT ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

Exit mobile version