The Khalas Tv Blog Punjab ਪੰਜਾਬ ਦੇ ਲੋਕਾਂ ਦੀ ਪਾਸਪੋਰਟ ਬਣਾਉਣ ਦੀ ਪਰੇਸ਼ਾਨੀ ਦੂਰ !
Punjab

ਪੰਜਾਬ ਦੇ ਲੋਕਾਂ ਦੀ ਪਾਸਪੋਰਟ ਬਣਾਉਣ ਦੀ ਪਰੇਸ਼ਾਨੀ ਦੂਰ !

ਬਿਉਰੋ ਰਿਪੋਰਟ : ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਦੀ ਪਾਸਪੋਰਟ ਸਬੰਧੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਹੈ । ਲੋਕਾਂ ਨੂੰ ਨਵਾਂ ਪਾਸਪੋਰਟ ਬਣਾਉਣ ਦੇ ਲਈ ਹੁਣ ਏਜੰਟਾਂ ਦੇ ਚੱਕਰ ਨਹੀਂ ਕੱਟਣਗੇ ਹੋਣਗੇ। ਚੰਡੀਗੜ੍ਹ ਦੇ ਸੈਕਟਰ 34 A ਪਾਸਪੋਰਟ ਰੀਜਨਲ ਆਫਿਸ ਨੇ 4 ਨਵੀਆਂ ਪਾਸਪੋਰਟ ਮੇਕਿੰਗ ਵੈਨ ਲਾਂਚ ਕਰ ਦਿੱਤੀਆਂ ਹਨ । ਇਹ ਵੈਨਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖੜੀ ਹੋਕੇ ਪਾਸਪੋਰਟ ਬਣਾਉਣਗੀਆਂ ।

ਰੀਜਨਲ ਪਾਸਪੋਰਟ ਆਫਿਸਰ (RPO), IFS ਅਧਿਕਾਰੀ ਪ੍ਰਿਅੰਕਾ ਮੇਹਤਾਨੀ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖ ਦੇ ਹੋਏ ਮੁਲਜ਼ਾਮਾਂ ਦੀ ਨਿਯੁਕਤੀ ਕਰਕੇ ਵੀਰਵਾਰ ਤੋਂ ਹੀ ਪਾਸਪੋਰਟ ਬਣਾਉਣ ਦੇ ਲਈ ਵੈਨ ਸੌਂਪ ਦਿੱਤੀ । ਪਹਿਲੇ ਹਫਤੇ ਵੈਨਾਂ ਪਾਸਪੋਰਟ ਦਫਤਰ ਦੇ ਨਜ਼ਦੀਕ ਖੜੀਆਂ ਹੋਣਗੀਆਂ। ਹਾਲਾਂਕਿ ਕੁਝ ਸਮੇਂ ਬਾਅਦ ਰੋਜ਼ਾਨਾ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨ ‘ਤੇ ਜਾਣਗੀਆਂ। ਇਸ ਨਾਲ ਲੋਕਾਂ ਦੀ ਪਾਸਪੋਰਟ ਸਬੰਧੀ ਪਰੇਸ਼ਾਨੀਆਂ ਦੇ ਹੱਲ ਲਈ ਸੈਕਟਰ 34 ਪਾਸਪੋਰਟ ਦਫਤਰ ਦੇ ਆਲੇ ਦੁਆਲੇ ਦਾ ਸਮਾਂ ਵੀ ਬਚ ਸਕੇਗਾ । ਇੱਥੋ ਤੱਕ ਕਿ ਤੁਸੀਂ ਅਪਾਇੰਟਮੈਂਟ ਲੈਕੇ ਘਰ ਦੇ ਨਜ਼ਦੀਕ ਹੀ ਪਾਸਪੋਰਟ ਬਣਾ ਸਕੋਗੇ ।

ਵੈਨ ਤੋਂ ਪਾਸਪੋਰਟ ਲਈ ਆਨ ਲਾਈਨ ਅਪਾਇੰਟਮੈਂਟ

ਪੰਜਾਬ,ਹਰਿਆਣਾ,ਚੰਡੀਗੜ੍ਹ ਦੇ ਲੋਕਾਂ ਨੂੰ ਪਾਸਪੋਰਟ ਮੇਕਿੰਗ ਵੈਨ ਦੇ ਜ਼ਰੀਏ ਨਵਾਂ ਪਾਸਪੋਰਟ ਬਣਵਾਉਣ ਦੇ ਲਈ passportindia.gov.in ਵੈੱਬਸਾਈਟ ‘ਤੇ ਜਾਕੇ ਅਪਾਇੰਟਮੈਂਟ ਲੈਣੀ ਹੋਵੇਗੀ । ਇਸ ਦੇ ਬਾਅਦ ਸਮੇਂ ਅਤੇ ਤਰੀਕ ਦੇ ਮੁਤਾਬਿਕ ਵੈਨ ਦੀ ਮੌਜੂਦਾ ਲੋਕੇਸ਼ਨ ਤੱਕ ਪਹੁੰਚਣਾ ਹੋਵੇਗਾ ਅਤੇ ਫੋਟੋ ਅਤੇ ਬਾਇਓ ਮੈਟ੍ਰਿਕ ਦੇ ਨਿਸ਼ਾਨ ਲੈਣ ਤੋਂ ਇਲਾਵਾ ਦਸਤਾਵੇਜ਼ਾਂ ਦੀ ਜਾਂਚ ਕਰਵਾ ਕੇ ਪਾਸਪੋਰਟ ਦੀਆਂ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ । ਇਹ ਪੂਰਾ ਕੰਮ ਵੈਨ ਵਿੱਚ ਮੌਜੂਦ ਮੁਲਾਜ਼ਮਾਂ ਵੱਲੋਂ ਕੀਤਾ ਜਾਵੇਗਾ । ਪਾਸਪੋਰਟ ਬਣਾਉਣ ਵਾਲੇ ਨੂੰ ਸਿਰਫ਼ ਦਸਤਾਵੇਜ਼ ਲੈਕੇ ਆਉਣਾ ਹੋਵੇਗਾ ।

ਇੱਕ ਵੈਨ ਵਿੱਚ 2 ਮੁਲਾਜ਼ਮ ਮੌਜੂਦ

ਚੰਡੀਗੜ੍ਹ ਵਿੱਚ ਲਾਂਚ ਕੀਤੀ ਗਈ ਪਾਸਪੋਰਟ ਮੇਕਿੰਗ ਹਰ ਵੈਨ ਵਿੱਚ 2 ਮੁਲਾਜ਼ਮ ਡਿਊਟੀ ‘ਤੇ ਹੋਣਗੇ । 4 ਵੈਨਾਂ ਵਿੱਚ 8 ਮੁਲਾਜ਼ਮ ਡਿਉਟੀ ‘ਤੇ ਹੋਣਗੇ ਜੋ ਦਸਤਾਵੇਜ਼ ਅਤੇ ਹੋਰ ਚੀਜ਼ਾ ਪੂਰੀਆਂ ਕਰਨਗੇ । ਇਸ ਨਾਲ ਚੰਡੀਗੜ੍ਹ ਦੇ ਰੀਜਨਲ ਦਫਤਰ ਦਾ ਵਰਕ ਲੋਡ ਘੱਟ ਹੋਵੇਗਾ ਬਲਕਿ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ । ਦੱਸਿਆ ਜਾ ਰਿਹਾ ਹੈ ਹਰ ਇੱਕ ਵੈਨ ਵਿੱਚ ਤਕਰੀਬਨ 80 ਅਪਾਇੰਟਮੈਂਟ ਦਿੱਤੀਆਂ ਜਾਣਗੀਆਂ ਯਾਨੀ ਇੱਕ ਦਿਨ ਦੇ ਅੰਦਰ 320 ਲੋਕਾਂ ਦੇ ਪਾਸਪੋਰਟ ਸਬੰਧੀ ਦਸਤਾਵੇਜ਼ ਜਮਾ ਹੋਣਗੇ । ਇਸ ਨਾਲ ਪਿਛਲੇ ਕਈ ਮਹੀਨਿਆਂ ਤੋਂ ਜਿੰਨਾਂ ਲੋਕਾਂ ਨੂੰ ਪਾਸਪੋਰਟ ਬਣਾਉਣ ਵਿੱਚ ਪਰੇਸ਼ਾਨੀ ਆ ਰਹੀ ਸੀ ਉਨ੍ਹਾਂ ਨੂੰ ਜਲਦ ਪਾਸਪੋਰਟ ਬਣਾਉਣ ਵਿੱਚ ਮਦਦ ਮਿਲੇਗੀ ।

Exit mobile version