The Khalas Tv Blog Punjab PAP ਬਟਾਲੀਅਨ ਦੀ 300 ਕਿਲੋ ਦੀ ਤੋਪ ਚੋਰੀ ! ਆਜ਼ਾਦੀ ਤੋਂ ਪਹਿਲਾਂ ਦੀ ਸੀ ਵਿਰਾਸਤ !
Punjab

PAP ਬਟਾਲੀਅਨ ਦੀ 300 ਕਿਲੋ ਦੀ ਤੋਪ ਚੋਰੀ ! ਆਜ਼ਾਦੀ ਤੋਂ ਪਹਿਲਾਂ ਦੀ ਸੀ ਵਿਰਾਸਤ !

ਬਿਊਰੋ ਰਿਪੋਰਟ : ਚੰਡੀਗੜ੍ਹ ਨੂੰ ਸਭ ਤੋਂ ਸੁਰੱਖਿਅਤ ਸ਼ਹਿਰ ਮੰਨਿਆ ਜਾਂਦਾ ਹੈ,ਚੱਪੇ-ਚੱਪੇ ‘ਤੇ ਕੈਮਰੇ ਹਨ । ਪਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਚੰਡੀਗੜ੍ਹ ਦੇ ਸਭ ਤੋਂ ਪਾਸ਼ ਇਲਾਕੇ ਸੈਕਟਰ 1 ਵਿੱਚ ਪੰਜਾਬ ਆਰਮਸ ਪੁਲਿਸ (PAP) ਦੇ 83 ਬਟਾਲੀਅਨ ਦੀ GO ਮੈਸ ਦੇ ਗੇਟ ਤੋਂ ਆਜ਼ਾਦੀ ਤੋਂ ਪਹਿਲਾਂ ਦੀ ਤੋਪ ਚੋਰੀ ਹੋ ਗਈ ਹੈ । ਤੋਪ ਤਕਰੀਬਨ 3 ਫੁੱਟ ਲੰਮੀ ਅਤੇ 300 ਕਿਲੋ ਦੇ ਕਰੀਬ ਭਾਰੀ ਦੱਸੀ ਜਾ ਰਹੀ ਹੈ । ਸਭ ਤੋਂ ਅਹਿਮ ਗੱਲ ਇਹ ਹੈ ਕਿ ਤੋਪ ਨੂੰ ਹੈਰੀਟੋਜ ਦੀ ਸ਼੍ਰੋਣੀ ਵਿਚ ਰੱਖਿਆ ਗਿਆ ਸੀ । ਮੈਸ ਦੇ ਗੇਟ ‘ਤੇ ਇਹ ਤੋਪ ਤਕਰੀਬਨ 10 ਸਾਲ ਤੋਂ ਰੱਖੀ ਸੀ । ਚੋਰੀ ਦੇ ਮਾਮਲੇ ਵਿੱਚ ਸੈਕਟਰ 3 ਥਾਣੇ ਵਿੱਚ IPC ਦੀ ਧਾਰਾ 379 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ।

15 ਦਿਨ ਬਾਅਦ ਖੁਲਾਸਾ ਹੋਇਆ

ਤੋਪ ਚੋਰੀ ਹੋਣ ਦਾ ਖੁਲਾਸਾ 15 ਦਿਨ ਬਾਅਦ ਹੋਇਆ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਤੋਪ ਦੇ ਚੋਰੀ ਹੋਣ ਦੀ ਜਾਣਕਾਰੀ 15 ਦਿਨ ਬਾਅਦ ਸਬ ਇੰਸਪੈਕਟਰ ਦਵਿੰਦਰ ਕੁਮਾਰ ਨੂੰ ਲੱਗੀ । ਉਨ੍ਹਾਂ ਨੇ 82 ਬਟਾਲੀਅਨ ਦੇ ਕਮਾਂਡਰ ਬਲਵਿੰਦਰ ਸਿੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ

ਪੰਜਾਬ ਆਰਮਸ ਪੁਲਿਸ ਦੀ ਤੋਪ ਹੈ

ਇਹ ਹੈਰੀਟੇਜ ਤੋਪ ਪੰਜਾਬ ਆਰਮਸ ਪੁਲਿਸ ਦੀ ਕਾਫੀ ਅਹਿਮ ਵਿਰਾਸਤ ਹੈ। ਇਸ ਨੂੰ ਤਕਰੀਬਨ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਤੋਂ ਸ਼ਿਫਟ ਕੀਤਾ ਗਿਆ ਸੀ । ਜਿਸ ਦੇ ਬਾਅਦ ਇੱਕ ਵਾਰ ਮੁੜ ਤੋਂ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੇ ਲਈ ਰੱਖਿਆ ਸੀ । ਦੂਰੋ ਲੋਕ ਇਸ ਤੋਪ ਨੂੰ ਵੇਖਣ ਦੇ ਲਈ ਆਉਂਦੇ ਸਨ ।

ਚੋਰੀ ਵਿੱਚ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ

ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹ ਤੋਪ ਕਾਫੀ ਭਾਰੀ ਸੀ । ਇਸ ਨੂੰ ਕੋਈ ਵੀ ਇੱਕ ਸ਼ਖਸ ਚੋਰੀ ਨਹੀਂ ਕਰ ਸਕਦਾ ਹੈ। ਇਸ ਨੂੰ ਚੋਰੀ ਕਰਨ ਦੇ ਲਈ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ । ਜਿਸ ਥਾਂ ‘ਤੇ ਤੋਪ ਰੱਖੀ ਗਈ ਸੀ ਉੱਥੇ ਇੱਕ ਵੀ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ਵਿੱਚ ਪੁਲਿਸ ਦੇ ਲਈ ਮੁਲਜ਼ਮਾਂ ਦੀ ਤਲਾਸ਼ ਮੁਸ਼ਕਿਲ ਹੈ । PPS ਅਫਸਰ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਪੁਲਿਸ ਨੇ ਇਹ ਕੇਸ ਦਰਜ ਕੀਤਾ ਹੈ ।

Exit mobile version