The Khalas Tv Blog Punjab ਚੰਡੀਗੜ੍ਹ : ਟਰਾਈਸਿਟੀ ਵਿੱਚ ਦੀਵਾਲੀ ਦੀ ਰਾਤ ਲੋਕਾਂ ਨੇ 500 ਕਰੋੜ ਰੁਪਏ ਦੇ ਪਟਾਕੇ ਚਲਾਏ
Punjab

ਚੰਡੀਗੜ੍ਹ : ਟਰਾਈਸਿਟੀ ਵਿੱਚ ਦੀਵਾਲੀ ਦੀ ਰਾਤ ਲੋਕਾਂ ਨੇ 500 ਕਰੋੜ ਰੁਪਏ ਦੇ ਪਟਾਕੇ ਚਲਾਏ

Chandigarh: On the night of Diwali in the Tricity, people set off firecrackers worth Rs 500 crore

ਚੰਡੀਗੜ੍ਹ ‘ਚ ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਟਰਾਈਸਿਟੀ ‘ਚ ਲੋਕਾਂ ਨੇ 2 ਘੰਟਿਆਂ ‘ਚ ਕਰੀਬ 500 ਕਰੋੜ ਰੁਪਏ ਦੇ ਪਟਾਕੇ ਸਾੜ ਕੇ ਸੁਆਹ ਕਰ ਦਿੱਤੇ। ਟਰਾਈਸਿਟੀ ਵਿਚ ਲਗਭਗ 300 ਥਾਵਾਂ ‘ਤੇ ਪਟਾਕੇ ਵੇਚੇ ਗਏ।

ਇਸ ਕਾਰਨ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇਕ ਵਾਰ ਫਿਰ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ। ਫ਼ਿਲਹਾਲ ਸ਼ਹਿਰ ਦਾ AQI ਖ਼ਰਾਬ ਹਾਲਤ ‘ਚ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ ਮਾਨੀਟਰਿੰਗ ਸਟੇਸ਼ਨ ਸੈਕਟਰ-22 ‘ਤੇ AQI 226 ਪੁਆਇੰਟ ਨੋਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-53 ਵਿੱਚ 209 ਅਤੇ ਸੈਕਟਰ-25 ਵਿੱਚ 176 ਹਵਾ ਗੁਣਵੱਤਾ ਸੂਚਕ ਅੰਕ ਨੋਟ ਕੀਤਾ ਗਿਆ ਹੈ।

ਮੀਂਹ ਤੋਂ ਕੁਝ ਰਾਹਤ ਮਿਲੀ

ਸ਼ੁੱਕਰਵਾਰ ਰਾਤ ਕਰੀਬ 8 ਵਜੇ ਚੰਡੀਗੜ੍ਹ ਦਾ AQI ਕਰੀਬ 240 ਪੁਆਇੰਟ ਸੀ, ਜੋ ਸ਼ੁੱਕਰਵਾਰ ਨੂੰ ਹੋਈ ਬਾਰਸ਼ ਅਤੇ ਰਾਤ ਨੂੰ ਠੰਢੀਆਂ ਹਵਾਵਾਂ ਕਾਰਨ ਕਰੀਬ 149 ਪੁਆਇੰਟ ਘੱਟ ਗਿਆ। ਸ਼ਨੀਵਾਰ ਰਾਤ 9 ਵਜੇ ਤੱਕ ਇਹ 91 ਅੰਕ ਤੱਕ ਪਹੁੰਚ ਗਿਆ ਸੀ। ਇਸ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ ਪਰ ਦੀਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਇੱਕ ਵਾਰ ਫਿਰ 226 ਤੱਕ ਪਹੁੰਚ ਗਿਆ ਹੈ। ਜੋ ਕਿ ਬਹੁਤ ਮਾੜੀ ਹਾਲਤ ਵਿੱਚ ਹੈ।

ਦੇਰ ਰਾਤ ਤੱਕ ਪਟਾਕੇ ਚਲਾਏ

ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਸਿਰਫ਼ 2 ਘੰਟੇ ਲਈ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਮਨਜ਼ੂਰੀ ਮੁਤਾਬਕ ਲੋਕ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾ ਸਕਦੇ ਸਨ ਪਰ ਕਈ ਇਲਾਕਿਆਂ ‘ਚ ਇਹ ਪਟਾਕੇ ਅੱਧੀ ਰਾਤ 12 ਵਜੇ ਤੱਕ ਵੀ ਦੇਖੇ ਗਏ ਹਨ।

ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਅੱਗ

ਬਾਪੂਧਾਮ ਕਲੋਨੀ ਵਿੱਚ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਰਾਤ ਕਰੀਬ 8 ਵਜੇ ਅੱਗ ਲੱਗ ਗਈ। ਇਸ ਅੱਗ ‘ਚ ਤੀਜੀ ਮੰਜ਼ਿਲ ‘ਤੇ ਰੱਖੇ ਕੱਪੜੇ ਸੜ ਕੇ ਸੁਆਹ ਹੋ ਗਏ। ਕੁੱਲ ਨੁਕਸਾਨ ਦਾ ਅਜੇ ਕੋਈ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਅੱਜ ਫਾਇਰ ਬ੍ਰਿਗੇਡ ਦੀ ਟੀਮ ਇਸ ਮਾਮਲੇ ਵਿੱਚ ਸ਼ੋਅਰੂਮ ਦੀ ਜਾਂਚ ਕਰੇਗੀ, ਉਦੋਂ ਹੀ ਪਤਾ ਲੱਗੇਗਾ।

Exit mobile version